ਗੁਰਬਾਜ਼ ਬਣਿਆ ‘BOSS BABY’, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਗਿੱਪੀ ਗਰੇਵਾਲ ਦੇ ਛੋਟੇ ਬੇਟੇ ਦਾ ਇਹ ਅੰਦਾਜ਼

By  Lajwinder kaur December 1st 2020 12:55 PM -- Updated: December 1st 2020 02:32 PM

ਪੰਜਾਬੀ ਗਾਇਕ ਗਿੱਪੀ ਗਰੇਵਾਲ ਦੇ ਛੋਟੇ ਬੇਟੇ ਗੁਰਬਾਜ਼ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾਂਦਾ ਹੈ । ਗਿੱਪੀ ਗਰੇਵਾਲ ਅਕਸਰ ਆਪਣੇ ਬੇਟਿਆਂ ਦੀਆਂ ਕਿਊਟ ਤਸਵੀਰਾਂ ਤੇ ਵੀਡੀਓਜ਼ ਦਰਸ਼ਕਾਂ ਦੇ ਨਾਲ ਸ਼ੇਅਰ ਕਰਦੇ ਰਹਿੰਦੇ ਨੇ । ਇਸ ਵਾਰ ਉਨ੍ਹਾਂ ਨੇ ਗੁਰਬਾਜ਼ ਦੀ ਇੱਕ ਕਿਊਟ ਜਿਹੀ ਤਸਵੀਰ ਦਰਸ਼ਕਾਂ ਦੇ ਨਾਲ ਸ਼ੇਅਰ ਕੀਤੀ ਹੈ ।

gippy and gurbaaz

ਹੋਰ ਪੜ੍ਹੋ : ਪਰਮੀਸ਼ ਵਰਮਾ ਨੇ ਗੁਰਦੁਆਰਾ ਸਾਹਿਬ ਟੇਕਿਆ ਮੱਥਾ ਤੇ ਸਰਬੱਤ ਦੇ ਭਲੇ ਲਈ ਕੀਤੀ ਅਰਦਾਸ

ਇਸ ਤਸਵੀਰ ‘ਚ ਗੁਰਬਾਜ਼ ਬੌਸ ਬੇਬੀ ਦੇ ਅਵਤਾਰ ‘ਚ ਦਿਖਾਈ ਦੇ ਰਿਹਾ ਹੈ । ਇਹ ਤਸਵੀਰ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਹੀ ਹੈ । ਇਸ ਪੋਸਟ ਉੱਤੇ ਵੱਡੀ ਗਿਣਤੀ ਉੱਤੇ ਲਾਈਕਸ ਆ ਚੁੱਕੇ ਨੇ ।

inside pic of gippy grewal shared his son gurbaaz new pic

ਜੇ ਗੱਲ ਕਰੀਏ ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਤਾਂ ਉਹ ਏਨੀਂ ਦਿਨੀਂ ਆਪਣੀ ਆਉਣ ਵਾਲੀਆਂ ਨਵੀਆਂ ਫ਼ਿਲਮਾਂ ਦੀ ਸ਼ੂਟਿੰਗ ਕਰ ਰਹੇ ਨੇ । ਇਸ ਤੋਂ ਇਲਾਵਾ ਉਹ ਸਮੇਂ ਸਮੇਂ ਤੇ ਆਪਣੇ ਸਿੰਗਲ ਟਰੈਕਸ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੁੰਦੇ ਨੇ।

gurbaaz cute pic

Related Post