ਗਿੱਪੀ ਗਰੇਵਾਲ ਲੈ ਕੇ ਆ ਰਹੇ ਹਨ 'ਮੰਜੇ ਬਿਸਤਰੇ-2' ਦੇਖੋ ਵੀਡੀਓ 

By  Rupinder Kaler November 1st 2018 09:37 AM

'ਕੈਰੀ ਆਨ ਜੱਟਾ-2' ਦੀ ਸਫਲਤਾ ਤੋਂ ਬਾਅਦ ਗਾਇਕ ਤੇ ਐਕਟਰ ਗਿੱਪੀ ਗਰੇਵਾਲ 'ਮੰਜੇ ਬਿਸਤਰੇ' ਫਿਲਮ ਦਾ ਸੀਕਵਲ ਲੈ ਕੇ ਆ ਰਹੇ ਹਨ ।ਗਿੱਪੀ ਗਰੇਵਾਲ ਨੇ 'ਮੰਜੇ ਬਿਸਤਰੇ-2' ਦਾ ਇੱਕ ਵੀਡਿਓ ਵੀ ਜਾਰੀ ਕੀਤਾ ਹੈ । ਗਿੱਪੀ ਨੇ ਇਹ ਵੀਡਿਓ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਜਾਰੀ ਕੀਤਾ ਹੈ । ਗਿੱਪੀ ਗਰੇਵਾਲ ਦੀ ਇਹ ਫਿਲਮ 12 ਅਪ੍ਰੈਲ 2019  ਨੂੰ ਰਿਲੀਜ਼ ਹੋਵੇਗੀ ।ਇਹ ਫਿਲਮ ਹੰਬਲ ਮੋਸ਼ਨ ਪਿਕਚਰ ਦੇ ਬੈਨਰ ਹੇਠ ਬਣ ਰਹੀ ਹੈ ।

ਹੋਰ ਵੇਖੋ : ‘ਕਿੱਟੀ ਪਾਰਟੀ’ ‘ਚ ਪਹੁੰਚ ਕੇ ਗੁਰਪ੍ਰੀਤ ਘੁੱਗੀ ਮਾਣ ਰਹੇ ਅਨੰਦ ਤਸਵੀਰ ਕੀਤੀ ਸਾਂਝੀ

https://www.instagram.com/p/BpoNypUnUpT/?taken-by=gippygrewal

ਗਿੱਪੀ ਨੇ ਫਿਲਮ ਦਾ ਜਿਹੜਾ ਵੀਡੀਓ ਜਾਰੀ ਕੀਤਾ ਹੈ ਉਸ ਦੇ ਵੀਵਰਜ਼ ਦੀ ਗਿਣਤੀ ਕੁਝ ਹੀ ਘੰਟਿਆਂ ਵਿੱਚ ਹਜ਼ਾਰਾਂ ਵਿੱਚ ਪਹੁੰਚ ਗਈ ਹੈ । ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਗਿੱਪੀ ਦੇ ਪ੍ਰਸ਼ੰਸਕਾਂ ਨੂੰ ਉਸ ਦੇ ਗੀਤਾਂ ਅਤੇ ਫਿਲਮਾਂ ਦਾ ਕਿੰਨੀ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ । ਇਸ ਵੀਡੀਓ ਨੂੰ ਦੇਖਕੇ ਲੱਗਦਾ ਹੈ ਕਿ ਗਿੱਪੀ ਇਸ ਫਿਲਮ ਵਿੱਚ ਵੀ ਸਰਦਾਰ ਲੁੱਕ ਵਿੱਚ ਨਜ਼ਰ ਆਉਣਗੇ । ਵੀਡਿਓ ਵਿੱਚ ਗਿੱਪੀ ਇੱਕ ਸਾਇਕਲ 'ਤੇ ਨਜ਼ਰ ਆ ਰਹੇ ਹਨ ਤੇ ਉਹ ਵੰਗਾਂ ਵੇਚਦੇ ਹੋਏ ਦਿਖਾਈ ਦੇ ਰਹੇ ਹਨ ।

ਹੋਰ ਵੇਖੋ : ਕਨਵਰ ਗਰੇਵਾਲ ਦੇ ਗਾਣੇ ਦਾ ਵੀਡਿਓ ਜਾਰੀ, ਕੁਝ ਘੰਟਿਆਂ ‘ਚ ਹਜ਼ਾਰਾਂ ਲੋਕਾਂ ਨੇ ਦੇਖਿਆ ਵੀਡੀਓ

ਜਿਸ ਤਰ੍ਹਾਂ ਦੀ ਇਹ ਵੀਡੀਓ ਹੈ ਉਸ ਤੋਂ ਲਗਦਾ ਹੈ ਕਿ ਇਸ ਫਿਲਮ ਵਿੱਚ ਡਰਾਮੇ ਦੇ ਨਾਲ ਕਮੇਡੀ ਦਾ ਤੜਕਾ ਲਗਾਇਆ ਜਾਵੇਗਾ । ਗਿੱਪੀ ਗਰੇਵਾਲ ਦੀ ਪਹਿਲੀ ਮੰਜੇ ਬਿਸਤਰੇ ਦੀ ਗੱਲ ਕੀਤੀ ਜਾਵੇ ਤਾਂ ਇਹ ਫਿਲਮ ਲੋਕਾਂ ਨੂੰ ਕਾਫੀ ਪਸੰਦ ਆਈ ਸੀ । ਜਿਸ ਤੋਂ ਲਗਦਾ ਹੈ ਕਿ ਗਿੱਪੀ ਇਸ ਫਿਲਮ ਦਾ ਸੀਕਵਲ ਲਿਆ ਕੇ ਇਸ ਦਾ ਫਾਇਦਾ ਚੁੱਕਣਾ ਚਾਹੁੰਦੇ ਹਨ । ਪਰ ਇੱਕ ਗੱਲ ਜ਼ਰੂਰ ਹੈ ਕਿ ਪਾਲੀਵੁੱਡ ਵਿੱਚ ਵੀ ਫਿਲਮਾਂ ਦਾ ਸੀਕਵਲ ਬਣਾਉਣ ਦਾ ਟ੍ਰੈਂਡ ਜ਼ੋਰ ਫੜ ਰਿਹਾ ਹੈ ।

Related Post