ਕਨਵਰ ਗਰੇਵਾਲ ਦੇ ਗਾਣੇ ਦਾ ਵੀਡਿਓ ਜਾਰੀ, ਕੁਝ ਘੰਟਿਆਂ 'ਚ ਹਜ਼ਾਰਾਂ ਲੋਕਾਂ ਨੇ ਦੇਖਿਆ ਵੀਡੀਓ 

Written by  Rupinder Kaler   |  November 01st 2018 07:13 AM  |  Updated: November 01st 2018 07:17 AM

ਕਨਵਰ ਗਰੇਵਾਲ ਦੇ ਗਾਣੇ ਦਾ ਵੀਡਿਓ ਜਾਰੀ, ਕੁਝ ਘੰਟਿਆਂ 'ਚ ਹਜ਼ਾਰਾਂ ਲੋਕਾਂ ਨੇ ਦੇਖਿਆ ਵੀਡੀਓ 

ਸੂਫੀ ਗਾਇਕ ਕਨਵਰ ਗਰੇਵਾਲ ਤੇ ਗਾਇਕ ਦੀਪ ਜੰਡੂ ਨੇ ਆਪਣੇ ਨਵੇਂ ਗਾਣੇ ਦੀ ਵੀਡਿਓ ਸ਼ੇਅਰ ਕੀਤਾ  ਹੈ । ਦੀਪ ਜੰਡੂ ਨੇ ਇਸ ਗਾਣੇ ਨੂੰ ਆਪਣੇ ਇੰਸਟਾਗ੍ਰਾਮ ਤੇ ਜਾਰੀ ਕੀਤਾ ਹੈ । ਇਸ ਗੀਤ ਦੇ ਲਾਂਚ ਹੁੰਦੇ ਹੀ ਇਸ ਦੇ ਵੀਵਰਜ਼ ਦੀ ਗਿਣਤੀ ਹਜ਼ਾਰਾਂ ਵਿੱਚ ਪਹੁੰਚ ਗਈ ਹੈ ।ਗਾਣੇ ਦੇ ਬੋਲਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਬੋਲ ਹਨ 'ਵਾਜ ਫਕੀਰਾਂ ਦੀ ਸੁਣ ਲੈ ਕੰਨ ਲਾ ਕੇ' । ਇਸ ਗਾਣੇ ਵਿੱਚ ਦੀਪ ਜੰਡੂ ਨੇ ਵੀ ਆਪਣੀ ਅਵਾਜ਼ ਦਿੱਤੀ ਹੈ ।

ਹੋਰ ਵੇਖੋ :ਜਦੋਂ ਕਪਿਲ ਸ਼ਰਮਾ ਦੀ ਭੈਣ ਨੇ ਹੀ ਉਨ੍ਹਾਂ ਨੂੰ ਪਛਾਨਣ ਤੋਂ ਕੀਤਾ ਇਨਕਾਰ ,ਕਪਿਲ ਸ਼ਰਮਾ ਨੇ ਪਾਏ ਤਰਲੇ

https://www.instagram.com/p/Bpn7wRyAM0a/?taken-by=deepjandu

ਗਾਣੇ ਵਿੱਚ ਨਵੇਂ ਅਤੇ ਪੁਰਾਣੇ ਜ਼ਮਾਨੇ ਨੂੰ ਕੰਪੇਅਰ ਕੀਤਾ ਗਿਆ ਹੈ । ਇਸ ਗਾਣੇ ਵਿੱਚ ਦੱਸਣ ਦੀ ਕੋਸ਼ਿਸ਼ ਕੀਤੀ ਕਿ ਜ਼ਮਾਨੇ ਦੇ ਬਦਲਣ ਨਾਲ ਇਸ਼ਕ ਤੇ ਪਿਆਰ ਮਹੁੱਬਤ ਵੀ ਬਦਲ ਗਿਆ ਹੈ ਤੇ ਗਾਣੇ ਦਾ ਫਿਲਮਾਂਕਣ ਵੀ ਇਸੇ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤਾ ਗਿਆ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਗਾਣੇ ਦਾ ਫ੍ਰਸਟ ਲੁੱਕ ਜੱਸ ਮਾਨਕ ਨੇ ਸ਼ੋਸਲ ਮੀਡੀਆ 'ਤੇ ਸਾਂਝਾ ਕੀਤਾ ਸੀ । ਗਾਣੇ ਦੇ ਟਾਈਟਲ ਦੀ ਗੱਲ ਕੀਤੀ ਜਾਵੇ ਤਾਂ 'ਵਾਜ ਫਕੀਰਾਂ ਦੀ' ਟਾਈਟਲ ਹੇਠ ਇਸ ਗੀਤ ਨੂੰ ਜਾਰੀ ਕੀਤਾ ਗਿਆ ਹੈ ।

ਹੋਰ ਵੇਖੋ :ਕਰੀਨਾ ਅਤੇ ਸੈਫ ਅਲੀ ਖਾਨ ਦੇ ਲਾਡਲੇ ਤੈਮੂਰ ਦੀਆਂ ਤਸਵੀਰਾਂ ਤੇ ਵੀਡਿਓ ਹੋਈ ਵਾਇਰਲ, ਕਿਊਟ ਲੁੱਕ ਦੇ ਦੀਵਾਨੇ ਹੋਏ ਲੋਕ

Deep Jandu Kanwar Grewal Deep Jandu Kanwar Grewal

ਗੀਤ ਦਾ ਮਿਊਜ਼ਿਕ ਵੀ ਦੀਪ ਜੰਡੂ ਨੇ ਤਿਆਰ ਕੀਤਾ ਹੈ ਜਦੋਂ ਕਿ ਰੈਪ ਤੇ ਗੀਤ ਦੇ ਬੋਲ ਕਰਨ ਔਜਲਾ ਨੇ ਲਿਖੇ ਹਨ । ਸੌਂਗ ਦੇ ਨਿਰਦੇਸ਼ਨ ਜੈਅਡੀ ਨੇ ਕੀਤਾ ਹੈ ।ਦੀਪ ਜੰਡੂ ਤੇ ਕਨਵਰ ਗਰੇਵਾਲ ਦੇ ਇਸ ਗਾਣੇ ਨੂੰ ਲੈ ਕੇ ਉਹਨਾਂ ਦੇ ਪ੍ਰਸ਼ੰਸਕਾਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਕਨਵਰ ਗਰੇਵਾਲ ਦਾ ਸੂਫੀਆਨਾ ਅੰਦਾਜ਼ ਹਰ ਇੱਕ ਨੂੰ ਭਾਉਂਦਾ ਹੈ ਜਦੋਂ ਕਿ ਦੀਪ ਜੰਡੂ ਦਾ ਸਟਾਇਲ ਉਹਨਾਂ ਦੇ ਪ੍ਰਸ਼ੰਸਕ ਖੂਬ ਫੋਲੋ ਕਰਦੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network