ਦੂਸਰੇ ਬੱਚੇ ਦੀ ਪਲਾਨਿੰਗ ਸਮੇਂ ਟਵਿੰਕਲ ਖੰਨਾ ਨੇ ਅਕਸ਼ੇ ਕੁਮਾਰ ਅੱਗੇ ਰੱਖੀ ਸੀ ਅਜੀਬ ਜਿਹੀ ਸ਼ਰਤ
Rupinder Kaler
September 9th 2020 01:01 PM
ਅਕਸ਼ੇ ਕੁਮਾਰ ਆਪਣਾ 53ਵਾਂ ਜਨਮ ਦਿਨ ਮਨਾ ਰਹੇ ਹਨ । 1990 ਵਿੱਚ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਅਕਸ਼ੇ ਕੁਮਾਰ ਨੇ ਕਈ ਸ਼ਾਨਦਾਰ ਫ਼ਿਲਮਾਂ ਦਿੱਤੀਆਂ ਹਨ । ਸਾਲ 2001 ਵਿੱਚ ਉਨ੍ਹਾਂ ਨੇ ਟਵਿੰਕਲ ਖੰਨਾ ਦੇ ਨਾਲ ਸੱਤ ਫੇਰੇ ਲਏ ਸਨ । ਟਵਿੰਕਲ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ਅਕਸ਼ੇ ਕੁਮਾਰ ਨੇ ਉਹਨਾਂ ਨੂੰ ਫ਼ਿਲਮ ਮੇਲਾ ਦੇ ਸੈੱਟ ਤੇ ਪਰਪੋਜ਼ ਕੀਤਾ ਸੀ । ਉਦੋਂ ਟਵਿੰਕਲ ਨੇ ਅਕਸ਼ੇ ਨੂੰ ਕਿਹਾ ਸੀ ਕਿ ਜੇਕਰ ਫ਼ਿਲਮ ਨਹੀਂ ਚੱਲੇਗੀ ਤਾਂ ਉਹ ਵਿਆਹ ਕਰ ਲੈਣਗੇ ।