ਦੂਸਰੇ ਬੱਚੇ ਦੀ ਪਲਾਨਿੰਗ ਸਮੇਂ ਟਵਿੰਕਲ ਖੰਨਾ ਨੇ ਅਕਸ਼ੇ ਕੁਮਾਰ ਅੱਗੇ ਰੱਖੀ ਸੀ ਅਜੀਬ ਜਿਹੀ ਸ਼ਰਤ

Written by  Rupinder Kaler   |  September 09th 2020 01:01 PM  |  Updated: September 09th 2020 01:01 PM

ਦੂਸਰੇ ਬੱਚੇ ਦੀ ਪਲਾਨਿੰਗ ਸਮੇਂ ਟਵਿੰਕਲ ਖੰਨਾ ਨੇ ਅਕਸ਼ੇ ਕੁਮਾਰ ਅੱਗੇ ਰੱਖੀ ਸੀ ਅਜੀਬ ਜਿਹੀ ਸ਼ਰਤ

ਅਕਸ਼ੇ ਕੁਮਾਰ ਆਪਣਾ 53ਵਾਂ ਜਨਮ ਦਿਨ ਮਨਾ ਰਹੇ ਹਨ । 1990 ਵਿੱਚ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਅਕਸ਼ੇ ਕੁਮਾਰ ਨੇ ਕਈ ਸ਼ਾਨਦਾਰ ਫ਼ਿਲਮਾਂ ਦਿੱਤੀਆਂ ਹਨ । ਸਾਲ 2001 ਵਿੱਚ ਉਨ੍ਹਾਂ ਨੇ ਟਵਿੰਕਲ ਖੰਨਾ ਦੇ ਨਾਲ ਸੱਤ ਫੇਰੇ ਲਏ ਸਨ । ਟਵਿੰਕਲ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ਅਕਸ਼ੇ ਕੁਮਾਰ ਨੇ ਉਹਨਾਂ ਨੂੰ ਫ਼ਿਲਮ ਮੇਲਾ ਦੇ ਸੈੱਟ ਤੇ ਪਰਪੋਜ਼ ਕੀਤਾ ਸੀ । ਉਦੋਂ ਟਵਿੰਕਲ ਨੇ ਅਕਸ਼ੇ ਨੂੰ ਕਿਹਾ ਸੀ ਕਿ ਜੇਕਰ ਫ਼ਿਲਮ ਨਹੀਂ ਚੱਲੇਗੀ ਤਾਂ ਉਹ ਵਿਆਹ ਕਰ ਲੈਣਗੇ ।

https://www.instagram.com/p/CE0rzUfHY0-/

ਟਵਿੰਕਲ ਨੂੰ ਪਹਿਲਾਂ ਲੱਗਦਾ ਸੀ ਕਿ ਉਹਨਾਂ ਦਾ ਰਿਸ਼ਤਾ 15 ਦਿਨ ਨਹੀਂ ਚੱਲੇਗਾ ਪਰ ਉਹ ਉਹਨਾਂ ਦੇ ਵਿਆਹ ਨੂੰ 15 ਸਾਲ ਹੋ ਗਏ ਹਨ । ਵਿਆਹ ਤੋਂ ਪਹਿਲਾਂ ਟਵਿੰਕਲ ਖੰਨਾ ਨੇ ਅਕਸ਼ੇ ਕੁਮਾਰ ਦੀ ਫੈਮਲੀ ਬੈਗਗਰਾਊਂਡ ਵੀ ਚੈੱਕ ਕੀਤੀ ਸੀ । ਟਵਿੰਕਲ ਨੇ ਇਹ ਜਾਨਣ ਦੀ ਕੋਸ਼ਿਸ ਕੀਤੀ ਸੀ ਕਿ ਅਕਸ਼ੇ ਕੁਮਾਰ ਦੇ ਖਾਨਦਾਨ ਵਿੱਚ ਕੋਈ ਜੇਨੈਟਿਕ ਬਿਮਾਰੀ ਤਾਂ ਨਹੀਂ ।

https://www.instagram.com/p/CEDvvhVjRtp/

ਅਕਸ਼ੇ ਕੁਮਾਰ ਜਦੋਂ ਦੂਸਰੇ ਬੱਚੇ ਦੀ ਪਲਾਨਿੰਗ ਕਰ ਰਹੇ ਸਨ ਤਾਂ ਟਵਿੰਕਲ ਨੇ ਉਹਨਾਂ ਅੱਗੇ ਅਜੀਬ ਸ਼ਰਤ ਰੱਖੀ ਸੀ । ਟਵਿੰਕਲ ਨੇ ਅਕਸ਼ੇ ਕੁਮਾਰ ਨੂੰ ਕਿਹਾ ਸੀ ‘ਜਦੋਂ ਤੱਕ ਉਹ ਸੈਂਸੇਬਲ ਫ਼ਿਲਮਾਂ ਨਹੀਂ ਕਰਦੇ ਉਦੋਂ ਤੱਕ ਉਹ ਦੂਸਰਾ ਬੱਚਾ ਪੈਦਾ ਨਹੀਂ ਕਰੇਗੀ’ ।

https://www.instagram.com/p/B8BrcHflZ4f/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network