ਮਿਊਜ਼ਿਕ ਇੰਡਸਟਰੀ ’ਚ ਕਰੀਅਰ ਬਨਾਉਣ ਤੋਂ ਪਹਿਲਾਂ ਦੇਸੀ ਕਰਿਊ ਵਾਲਾ ਸੱਤਾ ਤੇ ਗੋਲਡੀ ਕਰਦੇ ਸਨ ਇਹ ਕੰਮ

By  Rupinder Kaler February 3rd 2020 02:03 PM

ਸੱਤਾ ਤੇ ਗੋਲਡੀ ਪੰਜਾਬੀ ਇੰਡਸਟਰੀ ਦੀ ਉਹ ਜੋੜੀ ਹੈ ਜਿਹੜੀ ਲਗਾਤਾਰ ਹਿੱਟ ਗਾਣੇ ਦਿੰਦੀ ਆ ਰਹੀ ਹੈ । ਇਸ ਜੋੜੀ ਨੂੰ ‘ਦੇਸੀ ਕਰਿਊ’ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ । ਇਸ ਜੋੜੀ ਨੂੰ ਇਹ ਨਾਂਅ ਕਿਸ ਨੇ ਦਿੱਤਾ ਇਸ ਦਾ ਖੁਲਾਸਾ ਗੋਲਡੀ ਤੇ ਸੱਤੇ ਨੇ ਪੀਟੀਸੀ ਪੰਜਾਬੀ ਦੇ ਸ਼ੋਅ ‘ਚਾਹ ਦਾ ਕੱਪ ਸੱਤੀ ਦੇ ਨਾਲ’ ਵਿੱਚ ਕੀਤਾ ਹੈ । ਗੋਲਡੀ ਤੇ ਸੱਤੇ ਨੇ ਇਸ ਸ਼ੋਅ ਵਿੱਚ ਦੱਸਿਆ ਕਿ ਜਦੋਂ ਉਹ ਆਪਣੀ ਪਹਿਚਾਣ ਬਨਾਉਣ ਲਈ ਸੰਘਰਸ਼ ਕਰ ਰਹੇ ਸਨ ਤਾਂ ਉਹ ਆਪਣਾ ਕੰਮ ਦਿਖਾਉਣ ਲਈ ਬੰਟੀ ਬੈਂਸ ਨੂੰ ਮਿਲੇ ਸਨ ।

https://www.instagram.com/p/B8BiSXDguMk/

ਉਹਨਾਂ ਦੇ ਕਹਿਣ ਤੇ ਹੀ ਉਹਨਾਂ ਨੇ ਆਪਣੀ ਇਸ ਜੋੜੀ ਨੂੰ ਦੇਸੀ ਕਰਿਊ ਦਾ ਨਾਂਅ ਦੇ ਦਿੱਤਾ । ਇਸ ਸ਼ੋਅ ਵਿੱਚ ਗੋਲਡੀ ਨੇ ਇਹ ਵੀ ਖੁਲਾਸਾ ਕੀਤਾ ਕਿ ਮਿਊਜ਼ਿਕ ਦੇ ਖੇਤਰ ਵਿੱਚ ਆਉਣ ਤੋਂ ਪਹਿਲਾਂ ਪਾਲਸੀਆਂ ਵੇਚਣ ਦਾ ਕੰਮ ਕਰਦੇ ਸਨ ।

https://www.instagram.com/p/B77h1a6g5Bp/

ਸੋ ਸੱਤਾ ਤੇ ਗੋਲਡੀ ਦੀ ਜ਼ਿੰਦਗੀ ਦੇ ਇਸੇ ਤਰ੍ਹਾਂ ਦੇ ਕੁਝ ਹੋਰ ਰਾਜ਼ ਜਾਨਣ ਲਈ ਦੇਖੋ ‘ਚਾਹ ਦਾ ਕੱਪ ਸੱਤੀ ਦੇ ਨਾਲ’ ਹਰ ਬੁੱਧਵਾਰ ਰਾਤ 8.30 ਵਜੇ ਸਿਰਫ਼ ਪੀਟੀਸੀ ਪੰਜਾਬੀ ’ਤੇ । ਜੇਕਰ ਤੁਹਾਡੇ ਕੋਲ ਬੁੱਧਵਾਰ ਦਾ ਇੰਤਜ਼ਾਰ ਨਹੀਂ ਹੁੰਦਾ ਤਾਂ ਇਹ ਸ਼ੋਅ ਤੁਸੀਂ ‘ਪੀਟੀਸੀ ਪਲੇਅ’ ਐਪ ’ਤੇ ਵੀ ਦੇਖ ਸਕਦੇ ਹੋ ।

Related Post