ਇਸ ਤਰ੍ਹਾਂ ਬਣੀ ਸੀ ਪੰਜਾਬੀ ਮਿਊਜ਼ਿਕ ਇੰਡਸਟਰੀ ’ਚ ਸੱਤੇ ਤੇ ਗੋਲਡੀ ਦੀ ਜੋੜੀ

By  Rupinder Kaler January 31st 2020 04:04 PM

ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਜਦੋਂ ਵੀ ਹਿੱਟ ਗਾਣਿਆਂ ਦੀ ਗੱਲ ਹੁੰਦੀ ਹੈ ਤਾਂ ਸਭ ਤੋਂ ਪਹਿਲਾ ਨਾਂ ਸੰਗੀਤਕਾਰ ਜੋੜੀ ਸੱਤਪਾਲ-ਗੋਲਡੀ ਦਾ ਆਉਂਦਾ ਹੈ । ਇਹ ਜੋੜੀ 'ਦੇਸੀ ਕਰਿਊ' ਸੰਗੀਤ ਸਟੂਡੀਓ ਦੇ ਬੈਨਰ ਹੇਠ ਸੈਂਕੜੇ ਸੁਪਰ ਡੁਪਰ ਹਿੱਟ ਗੀਤ ਦੇ ਚੁੱਕੇ ਹਨ । ਇਸ ਜੋੜੀ ਦੇ ਮਿਊਜ਼ਿਕ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਸੱਤਪਾਲ ਤੇ ਗੋਲਡੀ ਨੇ ਆਪਣਾ ਸੰਗੀਤਕ ਸਫ਼ਰ 2003 ਵਿੱਚ ਸ਼ੁਰੂ ਕੀਤਾ ਸੀ।

ਸੱਤਪਾਲ ਸਿੰਘ ਮੱਲ੍ਹੀ ਦਾ ਜਨਮ ਖੰਨਾ ਨੇੜਲੇ ਪਿੰਡ ਮੋਹਨਪੁਰ ਦੇ ਰਹਿਣ ਵਾਲੇ ਗੁਰਮੀਤ ਸਿੰਘ ਤੇ ਮਾਤਾ ਪਰਮਜੀਤ ਕੌਰ ਦੇ ਘਰ ਹੋਇਆ ਸੀ ।ਸੱਤੇ ਦੇ ਪਰਿਵਾਰ ਦਾ ਦੂਰ ਦੂਰ ਤੱਕ ਸੰਗੀਤ ਨਾਲ ਕੋਈ ਵਾਸਤਾ ਨਹੀਂ ਸੀ ਕਿਉਂਕਿ ਉਸ ਦਾ ਪਰਿਵਾਰ ਖੇਤੀਬਾੜੀ ਕਰਦਾ ਹੈ । ਪਰ ਪੰਜਾਬੀ ਗਾਣਿਆਂ ਨੇ ਉਸ ਨੂੰ ਆਪਣੇ ਵੱਲ ਖਿਚ ਲਿਆ ।ਸੱਤੇ ਦਾ ਸਾਥੀ ਜਤਿੰਦਰ ਸਿੰਘ ਗੋਲਡੀ ਖੇੜੀ ਨੌਧ ਸਿੰਘ ਨੇੜਲੇ ਪਿੰਡ ਢੋਲੇਵਾਲ ਦਾ ਜੰਮਪਲ ਹੈ।

ਪਿਤਾ ਅਵਤਾਰ ਸਿੰਘ ਅਤੇ ਮਾਤਾ ਗੁਰਜੀਤ ਕੌਰ ਦੇ ਘਰ ਪੈਦਾ ਹੋਏ ਗੋਲਡੀ ਨੂੰ ਵੀ ਸੰਗੀਤ ਨਾਲ ਲਗਾਅ ਸੀ। ਸੱਤੇ ਤੇ ਗੋਲਡੀ ਦੀ ਪਹਿਲੀ ਮੁਲਾਕਾਤ ਖੰਨਾ ਦੇ ਸੁਖਦਰਸ਼ਨ ਸੰਗੀਤ ਸਟੂਡੀਓ ਵਿੱਚ ਹੋਈ ਇੱਥੇ ਹੀ ਦੋਹਾਂ ਨੇ ਸੰਗੀਤਕਾਰ ਪੁਸ਼ਪਿੰਦਰ ਸਿੰਘ ਤੋਂ ਮਿਊਜ਼ਿਕ ਦੇ ਗੁਰ ਸਿੱਖੇ ਸਨ । ਇਹ ਜੋੜੀ ਇਸੇ ਤਰ੍ਹਾਂ ਦੀਆਂ ਕੁਝ ਹੋਰ ਇਨਟ੍ਰਸਟਿੰਗ ਗੱਲਾਂ ਦਾ ਖੁਲਾਸਾ ਕਰਨ ਆ ਰਹੀ ਪੀਟੀਸੀ ਪੰਜਾਬੀ ਦੇ ਸ਼ੋਅ ‘ਚਾਹ ਦਾ ਕੱਪ ਸੱਤੀ ਦੇ ਨਾਲ’ ਵਿੱਚ ।

https://www.instagram.com/p/B7-eKEqI8rj/

ਸੋ ਦੇਖਣਾ ਨਾ ਭੁੱਲਣਾ ‘ਚਾਹ ਦਾ ਕੱਪ ਸੱਤੀ ਦੇ ਨਾਲ’ ਹਰ ਬੁੱਧਵਾਰ ਰਾਤ 8.30 ਵਜੇ ਸਿਰਫ਼ ਪੀਟੀਸੀ ਪੰਜਾਬੀ ’ਤੇ । ਜੇਕਰ ਤੁਹਾਡੇ ਕੋਲ ਬੁੱਧਵਾਰ ਦਾ ਇੰਤਜ਼ਾਰ ਨਹੀਂ ਹੁੰਦਾ ਤਾਂ ਇਹ ਸ਼ੋਅ ਤੁਸੀਂ ‘ਪੀਟੀਸੀ ਪਲੇਅ’ ਐਪ ’ਤੇ ਵੀ ਦੇਖ ਸਕਦੇ ਹੋ ।

Related Post