ਹੋਵੇਗਾ ਨੋਟ ਮੁਕਾਬਲਾ ! ਕਿਸਦੀ ਹੋਵੇਗੀ ਜਿੱਤ ,ਫੈਸਲਾ ਦੋ ਨਵੰਬਰ ਨੂੰ 

By  Shaminder October 29th 2018 09:39 AM

ਦੋ ਨਵੰਬਰ ਨੂੰ ਹੋਵੇਗਾ ਨੋਟ ਮੁਕਾਬਲਾ 'ਤੇ ਇਸ ਨੋਟ ਮੁਕਾਬਲੇ ਦੇ ਮੁੱਖ ਮੁਕਾਬਲਾ ਕਰਨਗੇ ਗੋਲਡੀ ।ਇਸ ਮੁਕਾਬਲੇ 'ਚ ਜਿੱਤ ਹਾਰ ਦਾ ਫੈਸਲਾ ਵੀ ਦੋ ਨਵੰਬਰ ਨੂੰ ਹੀ ਹੋਵੇਗਾ । ਇਸ ਮੁਕਾਬਲੇ 'ਚ ਹੋਰ ਕੌਣ ਕੌਣ ਸ਼ਾਮਿਲ ਹੋਣਗੇ ਉਹ ਵੀ ਤੁਹਾਨੂੰ ਦੱਸ ਦਿੰਦੇ ਹਾਂ । ਇਸ ਮੁਕਾਬਲੇ 'ਚ ਹੋਵੇਗਾ ਦੇਸੀ ਕਰਿਊ ਅਤੇ ਨਰਿੰਦਰ ਬਾਠ । ਨੋਟ ਮੁਕਾਬਲਾ ! ਹੈਰਾਨ ਹੋ ਗਏ ਨਾ ਤੁਸੀਂ ਵੀ । ਅਸੀਂ ਵੀ ਹੋਏ ਸੀ । ਪਰ ਇਸ ਹੈਰਾਨ ਹੋਣ ਵਾਲੀ ਗੱਲ ਨਹੀਂ ਨੋਟਾਂ ਦਾ ਇਹ ਮੁਕਾਬਲਾ ਅਸੀਂ ਨਹੀਂ ਕਰਵਾ ਰਹੇ ।

ਹੋਰ ਵੇਖੋ : 25 ਸਾਲਾਂ ਬਾਅਦ ਪੰਜਾਬੀ ਫਿਲਮ ਇੰਡਸਟਰੀ ਦੀ ਇਹ ਜੋੜੀ ਵੱਡੇ ਪਰਦੇ ‘ਤੇ ਕਰੇਗੀ ਕਮਾਲ

https://www.instagram.com/p/Bpd66YLl3YE/?hl=en&taken-by=saragurpals

ਬਲਕਿ ਇਹ ਗੋਲਡੀ ਦੇ ਨਵੇਂ ਗੀਤ ਦਾ ਨਾਂਅ ਹੈ ਜੋ ਇਸ ਗੀਤ ਨੂੰ ਲੈ ਕੇ ਆ ਰਹੇ ਨੇ । ਇਹ ਗੀਤ ਦੋ ਨਵੰਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ । ਇਸ ਗੀਤ ਦੇ ਬੋਲ ਨਰਿੰਦਰ ਬਾਠ ਨੇ ਲਿਖੇ ਨੇ । ਜਦਕਿ ਮਿਊਜ਼ਿਕ ਦੇਸੀ ਕਰਿਊ ਨੇ ਦਿੱਤਾ ਹੈ । ਸਾਰਾ ਗੁਰਪਾਲ ਨੇ ਸ਼ੈਰੀ ਮਾਨ ਦਾ ਇੱਕ ਵੀਡਿਓ ਸਾਂਝਾ ਕੀਤਾ ਹੈ । ਜਿਸ 'ਚ ਗਾਇਕ ਸ਼ੈਰੀ ਮਾਨ ਇਸ ਗੀਤ ਬਾਰੇ ਜਾਣਕਾਰੀ ਦੇ ਰਹੇ ਨੇ । ਉਨ੍ਹਾਂ ਨੇ ਦੱਸਿਆ ਕਿ ਦੋ ਨਵੰਬਰ ਨੂੰ ਇਹ ਗੀਤ ਰਿਲੀਜ਼ ਹੋਏਗਾ । ਗਾਇਕ ਗੋਲਡੀ ਦੇ ਇਸ ਗੀਤ 'ਚ ਨੋਟ ਮੁਕਾਬਲਾ ਗੀਤ 'ਚ ਕੀ ਖਾਸ ਹੋਵੇਗਾ ਇਹ ਤਾਂ ਦੋ ਨਵੰਬਰ ਨੂੰ ਹੀ ਸਾਫ ਹੋ ਸਕੇਗਾ । ਫਿਲਹਾਲ ਇਹ ਜਾਨਣ ਲਈ ਤੁਹਾਨੂੰ ਇੰਤਜ਼ਾਰ ਕਰਨਾ ਪਵੇਗਾ ਦੋ ਨਵੰਬਰ ਦਾ ।

 

Related Post