ਗੋਲਡੀ ਦਾ ਨਵਾਂ ਗੀਤ ‘ਰੰਗ ਦੀ ਪੱਕੀ’ ਹੋਇਆ ਰਿਲੀਜ਼, ਦੇਖੋ ਵੀਡੀਓ

By  Lajwinder kaur August 27th 2019 06:03 PM -- Updated: August 27th 2019 06:09 PM

ਪੰਜਾਬੀ ਗਾਇਕ ਤੇ ਮਿਊਜ਼ਿਕ ਡਾਇਰੈਕਟਰ ਗੋਲਡੀ ਆਪਣੇ ਨਵੇਂ ਗੀਤ ‘ਰੰਗ ਦੀ ਪੱਕੀ’ ਲੈ ਕੇ ਦਰਸ਼ਕਾਂ ਦੇ ਰੂ-ਬ-ਰੂ ਹੋ ਚੁੱਕੇ ਹਨ। ਇਸ ਗਾਣੇ ਨੂੰ ਗੋਲਡੀ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ‘ਰੰਗ ਦੀ ਪੱਕੀ’ ਗਾਣੇ ਦੇ ਬੋਲ ਮਨਦੀਪ ਮਾਵੀ ਦੀ ਕਲਮ ‘ਚੋਂ ਨਿਕਲੇ ਨੇ ਤੇ ਖ਼ੁਦ ਮਿਊਜ਼ਿਕ ਦੇਸੀ ਕਰਿਊ ਦਾ ਹੀ ਹੈ।

ਹੋਰ ਵੇਖੋ:ਗਗਨ ਕੋਕਰੀ ਦਾ ਨਵਾਂ ਗੀਤ ‘ਗੀਟੀਆਂ’ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

ਸਵੀਓ ਸੰਧੂ ਵੱਲੋਂ ਇਸ ਗਾਣੇ ਦੀ ਵੀਡੀਓ ਨੂੰ ਸ਼ਾਨਦਾਰ ਬਣਾਇਆ ਗਿਆ ਹੈ। ਇਸ ਗਾਣੇ ‘ਚ ਖੁਦ ਅਦਾਕਾਰੀ ਵੀ ਗੋਲਡੀ ਨੇ ਕੀਤੀ ਹੈ ਤੇ ਅਦਾਕਾਰੀ ‘ਚ ਸਾਥ ਦਿੱਤਾ ਹੈ ਫੀਮੇਲ ਮਾਡਲ ਰੁਮਾਨ ਅਹਿਮਦ ਨੇ। ਇਸ ਗਾਣੇ ਨੂੰ ਗੋਲਡੀ ਨੇ ਮੁਟਿਆਰ ਦੇ ਪੱਖ ਤੋਂ ਗਿਆ ਹੈ ਜੋ ਕਿ ਮੁੰਡੇ ਨੂੰ ਆਪਣੀ ਦਿਲ ਦੀ ਗੱਲ ਦੱਸਣਾ ਚਾਹੁੰਦੀ ਹੈ, ਪਰ ਦੱਸ ਨਹੀਂ ਪਾਉਂਦੀ ਹੈ। ਇਸ ਰੋਮਾਂਟਿਕ ਗਾਣੇ ਨੂੰ ਸਪੀਡ ਰਿਕਾਰਡਸ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ।

View this post on Instagram

 

Rang Di Pakki Di Full Video Aagi Youtube Te...Sare Jane Sunyo Te Sun Ke Jrur Dasyo Kive Lagya Gaana ❤️❤️ Comments Jrur Kryo Sare Jane ?? @desi_crew @goldydesicrew @desicrewsatpalmalhi @rummanshahrukh @mandeepmaavi @yugofficial @directorsavio @gk.digital @being.digitall @speedrecords

A post shared by Desi Crew (@desi_crew) on Aug 26, 2019 at 9:41pm PDT

ਗੋਲਡੀ ਇਸ ਤੋਂ ਪਹਿਲੀਂ ਵੀ ਤੇਰੀ ਯਾਦ, ਦੱਸੀ ਨਾ ਮੇਰੇ ਬਾਰੇ, ਨੋਟ ਮੁਕਾਬਲਾ, ਤੇਰੀ ਕਮਲੀ ਵਰਗੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ‘ਚ ਗੀਤ ਗਾ ਚੁੱਕੇ ਨੇ ਤੇ ਨਾਲ ਹੀ ਇਸੇ ਸਾਲ ਉਹ ਪਰਮੀਸ਼ ਵਰਮਾ ਦੀ ਫ਼ਿਲਮ ‘ਦਿਲ ਦੀਆਂ ਗੱਲਾਂ’ ‘ਚ ਮਹਿਮਾਨ ਕਲਾਕਾਰ ਦੀ ਭੂਮਿਕਾ ਨਿਭਾ ਚੁੱਕੇ ਨੇ।

Related Post