ਬਾਲੀਵੁੱਡ ਫ਼ਿਲਮ ਗੁੱਡ ਨਿਊਜ਼ 'ਚ ਲੱਗਿਆ ਇੱਕ ਹੋਰ ਪੰਜਾਬੀ ਗੀਤ ਦਾ ਤੜਕਾ, ਦਰਸ਼ਕਾਂ ਨੂੰ ਭੰਗੜਾ ਪਾਉਣ ਲਈ ਕਰ ਰਿਹਾ ਹੈ ਮਜਬੂਰ, ਦੇਖੋ ਵੀਡੀਓ

By  Lajwinder kaur December 17th 2019 03:48 PM

ਪੰਜਾਬੀ ਗੀਤਾਂ ਦੀ ਵੱਧਦੀ ਲੋਕਪ੍ਰਿਯਤਾ ਦੇ ਚੱਲਦੇ ਬਾਲੀਵੁੱਡ ਫ਼ਿਲਮਾਂ ‘ਚ ਪੰਜਾਬੀ ਮਿਊਜ਼ਿਕ ਦਾ ਤੜਕਾ ਪੂਰੇ ਜ਼ੋਰਾਂ-ਸ਼ੋਰਾਂ ਨਾਲ ਲਗਾਇਆ ਜਾ ਰਿਹਾ ਹੈ। ਅਜਿਹਾ ਹੀ ਦੇਖਣ ਨੂੰ ਮਿਲ ਰਿਹਾ ਹੈ ਬਾਲੀਵੁੱਡ ਫ਼ਿਲਮ ਗੁੱਡ ਨਿਊਜ਼ ‘ਚ। ਜਿਸਦਾ ਇੱਕ ਹੋਰ ਨਵਾਂ ਗੀਤ ਰਿਲੀਜ਼ ਹੋਇਆ ਹੈ ਜੋ ਕਿ ਪੰਜਾਬੀ ਬੀਟ ਉੱਤੇ ਹੀ ਹੈ।

ਹੋਰ ਵੇਖੋ:ਦਿਲਜੀਤ ਦੋਸਾਂਝ ਨੇ ਸਾਂਝਾ ਕੀਤਾ ਕੁਲਦੀਪ ਮਾਣਕ ਸਾਬ ਦੇ ਡਾਈ ਹਾਰਟ ਫੈਨ ਦਾ ਵੀਡੀਓ, 3 ਲੱਖ ਤੋਂ ਵੱਧ ਵਾਰ ਦੇਖਿਆ ਗਿਆ ਇਹ ਵੀਡੀਓ

ਜੀ ਹਾਂ ‘ਲਾਲ ਘੱਗਰਾ’ ਟਾਈਟਲ ਹੇਠ ਇਹ ਗਾਣਾ ਰਿਲੀਜ਼ ਹੋਇਆ ਹੈ। ਜੋ ਕਿ ਦਰਸ਼ਕਾਂ ਨੂੰ ਭੰਗੜੇ ਪਾਉਣ ਲਈ ਮਜਬੂਰ ਕਰ ਰਿਹਾ ਹੈ। ਇਸ ਗਾਣੇ ਨੂੰ ਮੰਜ ਮਿਊਜ਼ਿਕ, Herbie Sahara ਤੇ ਨੇਹਾ ਕੱਕੜ ਹੋਰਾਂ ਨੇ ਆਪਣੀ ਬੁਲੰਦ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਇਸ ਗਾਣੇ ਨੂੰ ਮਿਊਜ਼ਿਕ ਨਾਲ ਰੰਗ ਲਗਾਏ ਨੇ ਤਨਿਸ਼ਕ ਬਾਗਚੀ, ਮੰਜ ਮਿਊਜ਼ਿਕ ਤੇ Herbie Sahara ਨੇ। ਇਸ ਗਾਣੇ ਨੂੰ ਅਕਸ਼ੇ ਕੁਮਾਰ ਤੇ ਕਰੀਨਾ ਕਪੂਰ ਖ਼ਾਨ ਉੱਤੇ ਫਿਲਮਾਇਆ ਗਿਆ ਹੈ।

ਗੁੱਡ ਨਿਊਜ਼ ਅਜਿਹੇ ਦੋ ਕਪਲਸ (ਬੱਤਰਾ v/S ਬੱਤਰਾ )ਦੀ ਕਹਾਣੀ ਹੈ ਜੋ ਕਿ ਬੱਚੇ ਪੈਦਾ ਕਰਨ ਲਈ IVF ਟੈਕਨੋਲਜੀ ਦਾ ਸਹਾਰਾ ਲੈਂਦੇ ਨੇ। ਇਸ ਫ਼ਿਲਮ 'ਚ ਮੁੱਖ ਕਿਰਦਾਰਾਂ 'ਚ ਨਜ਼ਰ ਆਉਣਗੇ ਦਿਲਜੀਤ ਦੋਸਾਂਝ, ਅਕਸ਼ੇ ਕੁਮਾਰ, ਕਰੀਨਾ ਕਪੂਰ ਖ਼ਾਨ ਤੇ ਕਿਆਰਾ ਅਡਵਾਨੀ। ਰਾਜ ਮਹਿਤਾ ਵੱਲੋਂ ਡਾਇਰੈਕਟ ਕੀਤੀ ਇਹ ਫ਼ਿਲਮ 27 ਦਸੰਬਰ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ।

Related Post