ਸਰਤਾਜ ਵਿਰਕ ਦੇ ਕਾਲਜੇ 'ਚ ਕਿਉਂ ਪੈ ਰਹੇ ਨੇ ਹੌਲ,ਵੇਖੋ ਵੀਡਿਓ 

By  Shaminder December 17th 2018 12:59 PM

ਗੈਰੀ ਸੰਧੂ ਨੇ ਆਪਣੇ ਇੰਸਟਾਗ੍ਰਾਮ 'ਤੇ ਸਰਤਾਜ ਵਿਰਕ ਦਾ ਇੱਕ ਗੀਤ ਸਾਂਝਾ ਕੀਤਾ ਹੈ । ਸਰਤਾਜ ਵਿਰਕ ਦਾ ਇਹ ਗੀਤ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਸ ਗੀਤ ਦੀ ਫੀਚਰਿੰਗ 'ਚ ਗਿੰਨੀ ਕਪੂਰ ਨਜ਼ਰ ਆ ਰਹੇ ਨੇ । ਜਦਕਿ ਇਸ ਗੀਤ ਦੇ ਬੋਲ ਜੱਸੀ ਕਿਰਕੋਟ ਨੇ ਲਿਖੇ ਨੇ ।

ਹੋਰ ਵੇਖੋ : ਬੱਬੂ ਮਾਨ ਨੇ ਗੈਰੀ ਸੰਧੂ ਨੂੰ ਦਿੱਤੀ ਹੈ ਖਾਸ ਸਲਾਹ ,ਵੀਡਿਓ ਹੋਇਆ ਵਾਇਰਲ

https://www.instagram.com/p/BraWsBKhPQ1/

ਵੀਡਿਓ ਡਾਇਰੈਕਟ ਕੀਤੀ ਹੈ ਦਿਲਸ਼ੇਰ ਸਿੰਘ ਅਤੇ ਖੁਸ਼ਪਾਲ ਸਿੰਘ ਨੇ । ਇਸ 'ਚ ਸਰਤਾਜ ਵਿਰਕ ਨੇ ਇੱਕ ਮੁਟਿਆਰ ਦੀਆਂ ਗੋਰੀਆਂ ਗੱਲ੍ਹਾ 'ਚ ੋਪੈਂਦੇ ਟੋਇਆਂ ਦੀ ਗੱਲ ਕੀਤੀ ਹੈ । ਜਿਸ ਨੁੰ ਵੇਖ ਕੇ ਗੱਭਰੂ ਦੇ ਦਿਲ ਨੂੰ ਹੌਲ ਪੈਂਦੇ ਨੇ ।

ਇਸ ਗੀਤ ਨੂੰ ਸਰਤਾਜ ਵਿਰਕ ਨੇ ਆਪਣੀ ਖੁਬਸੂਰਤ ਅਵਾਜ਼ ਨਾਲ ਸ਼ਿੰਗਾਰਿਆ ਹੈ ਅਤੇ ਜੱਸੀ ਕਿਰਕੋਟ ਦੀ ਕਲਮ ਚੋਂ ਨਿਕਲੇ ਇਸ ਗੀਤ ਨੂੰ ਪੂਰੀ ਰੀਝ ਨਾਲ ਗਾ ਕੇ ਸਰਤਾਜ ਵਿਰਕ ਨੇ ਸਭ ਦਾ ਦਿਲ ਜਿੱਤਿਆ ਹੈ । ਇਸ ਦੇ ਨਾਲ ਹੀ ਇਸ ਗੀਤ ਦੀ ਵੀਡਿਓ ਨੁੰ ਵੀ ਬਹੁਤ ਹੀ ਖੁਬਸੂਰਤੀ ਨਾਲ ਤਿਆਰ ਕੀਤਾ ਗਿਆ ਹੈ ।

 

Related Post