ਟੀਨਾ ਆਹੂਜਾ ਨੇ ਜਨਮਦਿਨ ਨੂੰ ਬਣਾਇਆ ਖ਼ਾਸ ਸ੍ਰੀ ਹਰਿਮੰਦਰ ਸਾਹਿਬ ਜਾ ਕੇ ਟੇਕਿਆ ਮੱਥਾ, ਤਸਵੀਰ ਕੀਤੀ ਸਾਂਝੀ

By  Lajwinder kaur July 19th 2019 04:14 PM

ਬਾਲੀਵੁੱਡ ਦੇ ਦਿੱਗਜ ਅਦਾਕਾਰ ਗੋਵਿੰਦਾ ਦੀ ਸਪੁੱਤਰੀ ਟੀਨਾ ਆਹੂਜਾ ਜਿਨ੍ਹਾਂ ਨੇ ਕੱਲ੍ਹ ਆਪਣਾ ਜਨਮਦਿਨ ਅੰਮ੍ਰਿਤਸਰ ‘ਚ ਮਨਾਇਆ। ਟੀਨਾ ਆਹੂਜਾ ਨੇ ਆਪਣੇ ਜਨਮਦਿਨ ਦੀ ਸ਼ੁਰੂਆਤ ਗੁਰੂਆਂ ਤੋਂ ਆਸ਼ੀਰਵਾਦ ਲੈ ਕੇ ਕੀਤਾ। ਉਹ ਸਭ ਤੋਂ ਪਹਿਲਾਂ ਅੰਮ੍ਰਿਤਸਰ ਦੇ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।

View this post on Instagram

 

The most amazing Birthday at the most Beautiful Golden Temple on Gurupurab?????

A post shared by Tina Ahuja♡ (@tina.ahuja) on Jul 18, 2019 at 3:30am PDT

ਹੋਰ ਵੇਖੋ:ਕੀ ਤੁਸੀਂ ਵੀ ਜਾਣਦੇ ਹੋ ਗੁਰਚਰਨ ਸਿੰਘ ਪੋਹਲੀ ਨੂੰ, ਆਪਣੇ ਜ਼ਮਾਨੇ ਵਿੱਚ ਦਿੱਤੇ ਸਨ ਹਿੱਟ ਦੋਗਾਣੇ, ਬਾਲੀਵੁੱਡ ਫ਼ਿਲਮਾਂ 'ਚ ਵੀ ਕੀਤਾ ਸੀ ਕੰਮ

ਟੀਨਾ ਆਹੂਜਾ ਨੇ ਆਪਣੇ ਇੰਸਟਾਗ੍ਰਾਮ ਉੱਤੇ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ, ‘The most amazing Birthday at the most Beautiful Golden Temple on Gurupurab’। ਤਸਵੀਰ ‘ਚ ਉਨ੍ਹਾਂ ਨੇ ਗੁਲਾਬੀ ਰੰਗ ਦਾ ਸੂਟ, ਗੋਲਡਨ ਰੰਗ ਦੀ ਸਲਵਾਰ ਤੇ ਸਿਰ ਉੱਤੇ ਚੁੰਨੀ ਲੈ ਕੇ ਪੂਰੀ ਪੰਜਾਬੀ ਲੁੱਕ ‘ਚ ਨਜ਼ਰ ਆ ਰਹੇ ਨੇ। ਹਾਲ ਹੀ ‘ਚ ਮਈ ਦੇ ਮਹੀਨੇ ਬਾਲੀਵੁੱਡ ਸਟਾਰ ਐਕਟਰ ਗੋਵਿੰਦਾ ਆਪਣਾ ਪੂਰੇ ਪਰਿਵਾਰ ਸਮੇਤ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਸਨ। ਉਨ੍ਹਾਂ ਦਾ ਗੁਰੂਘਰ ਨਾਲ ਖ਼ਾਸ ਲਗਾਅ ਹੈ ਜਿਸਦੇ ਚੱਲਦੇ ਉਹ ਜਦੋਂ ਵੀ ਪੰਜਾਬ ਆਉਂਦੇ ਨੇ ਤਾਂ ਸਭ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੁੰਦੇ ਹਨ।

View this post on Instagram

 

✨?✨?✨?✨?✨ #Fryday #Fryyay

A post shared by Tina Ahuja♡ (@tina.ahuja) on Oct 13, 2018 at 6:17am PDT

Related Post