ਜਾਣੋ ਕਿਉਂ ਕੱਢ ਦੇ ਨੇ ਗੁੱਗਾ ਜਾਹਰ ਪੀਰ ਦੀ ਮਾੜੀ 'ਤੇ ਮਿੱਟੀ, ਇਹ ਹੈ ਇਤਿਹਾਸ

By  Aaseen Khan January 17th 2019 07:13 PM

ਗੁੱਗਾ ਜਾਹਰ ਪੀਰ ਰਾਜਸਥਾਨ ਦੇ ਲੋਕ ਦੇਵਤਾ ਨਾਲ ਵੀ ਜਾਣੇ ਜਾਂਦੇ ਨੇ ਜਿਨ੍ਹਾਂ ਨੂੰ ਜਾਹਰਵੀਰ ਗੋਗਾ ਜੀ ਦੇ ਨਾਮ ਨਾਲ ਵੀ ਪੁਕਾਰਿਆ ਜਾਂਦਾ ਹੈ। ਰਾਜਸਥਾਨ ਦੇ ਹਨੁਮਾਨਗੜ੍ਹ ਜਿਲ੍ਹੇ ਦਾ ਸ਼ਹਿਰ ਗੋਗਾਮੇੜੀ ਹੈ ਜਿੱਥੇ ਭਾਦੋਂ ਸ਼ੁਕਲਪੱਖ ਦੀ ਨੌਮੀ ਨੂੰ ਗੁਗੱਗਾ ਜਾਹਿਰ ਪੀਰ ਦਾ ਮੇਲਾ ਭਰਦਾ ਹੈ।ਗੁੱਗਾ ਜਾਹਰ ਪੀਰ ਬਾਰੇ ਸਮਾਜ 'ਚ ਕਈ ਲੋਕ ਗਥਾਵਾਂ ਪ੍ਰਸਿੱਧ ਹਨ ਜਿੰਨ੍ਹਾਂ 'ਚੋਂ ਕੁਝ ਇਸ ਪ੍ਰਕਾਰ ਹੈ। ਇੱਕ ਲੋਕ ਗਾਥਾ ਅਨੁਸਾਰ ਗੁੱਗੇ ਪੀਰ ਦਾ ਬਚਪਨ 'ਚ ਗੁੱਗਲ ਨਾਮ ਸੀ ਜਿਹੜੇ ਗੁਰੂ ਗੋਰਖਨਾਥ ਦੇ ਆਸ਼ੀਰਵਾਦ ਨਾਲ ਇਸ ਦੁਨੀਆਂ 'ਤੇ ਆਏ ਸੀ। ਇਸ ਤੋਂ ਹੀ ਉਹਨਾਂ ਦਾ ਨਾਮ ਗੁੱਗਾ ਪੈ ਗਿਆ। ਗੁੱਗਾ ਬੀਕਾਨੇਰ ਦੇ ਰਾਜਾ ਜੈਮਲ ਦੇ ਪੁੱਤਰ ਸੀ। ਗੁੱਗੇ ਪੀਰ ਦਾ ਜਨਮ ਰਾਣੀ ਬਾਛਲ ਦੀ ਕੁੱਖੋਂ , ਗੋਰਖਨਾਥ ਦੇ ਆਸ਼ੀਰਵਾਦ ਨਾਲ ਹੋਇਆ ਸੀ।

Gugga jahar peer history gugga marhi mela Gugga jahar peer

ਦੱਸਿਆ ਜਾਂਦਾ ਹੈ ਕਿ ਬਾਛਲ ਬਾਬਾ ਗੋਰਖਨਾਥ ਦੀ ਬਹੁਤ ਵੱਡੀ ਭਗਤ ਸੀ। ਉਹਨਾਂ ਦੇ ਪਤੀ ਰਾਜਾ ਜੈਮਲ ਨੂੰ ਉਸ ਦੇ ਚਰਿਤਰ 'ਤੇ ਸ਼ੱਕ ਹੋ ਗਿਆ ਜਿਸ ਕਰਕੇ ਗੁੱਗੇ ਅਤੇ ਉਹਨਾਂ ਦੀ ਮਾਂ ਨੂੰ ਘਰ ਤੋਂ ਬਾਹਰ ਕੱਢ ਦਿੱਤਾ ਗਿਆ ਪਰ ਗੁੱਗੇ ਨੇ ਵੱਡੇ ਹੋਣ 'ਤੇ ਮਿਹਨਤ ਅਤੇ ਲਗਨ ਨਾਲ ਆਪਣੇ ਰਾਜ 'ਤੇ ਮੁੜ ਰਾਜ ਕਾਇਮ ਕਰ ਲਿਆ। ਉਸ ਤੋਂ ਬਾਅਦ ਉਹਨਾਂ ਦੀ ਮੰਗਣੀ ਇੱਕ ਬਹੁਤ ਹੀ ਖੂਬਸੂਰਤ ਲੜਕੀ ਨਾਲ ਹੋ ਗਈ। ਇਸ ਮੰਗਣੀ ਤੋਂ ਗੁੱਗੇ ਦੇ ਮਾਸੀ ਦੇ ਮੁੰਡੇ ਉਹਨਾਂ ਤੋਂ ਈਰਖਾ ਖਾਣ ਲੱਗ ਗਏ। ਤੇ ਉਹਨਾਂ ਨੇ ਗੁੱਗੇ ਦਾ ਰਿਸ਼ਤਾ ਤੁੜਵਾ ਦਿੱਤਾ। ਇਸ ਤੋਂ ਬਾਅਦ ਗੁੱਗਾ ਪੀਰ ਧੁਰ ਅੰਦਰ ਤੋਂ ਟੁੱਟ ਗਏ। ਇਹਨਾਂ ਹਾਲਾਤਾਂ 'ਚ ਦੱਸਿਆ ਜਾਂਦਾ ਹੈ ਕਿ ਗੁੱਗੇ ਦੀ ਮਦਦ ਲਈ ਨਾਗ ਦੇਵਤਾ ਖੁਦ ਆਏ।

Gugga jahar peer history gugga marhi mela Gugga jahar peer

ਨਾਗ ਦੇਵਤਾ ਨੇ ਗੁੱਗੇ ਦੀ ਮੰਗੇਤਰ ਨੂੰ ਡੱਸ ਲਿਆ ਅਤੇ ਇੱਕ ਹੀ ਸ਼ਰਤ 'ਤੇ ਠੀਕ ਕਰਨ ਲਈ ਕਿਹਾ ਕਿ ਉਸ ਦਾ ਵਿਆਹ ਗੁੱਗੇ ਨਾਲ ਕਰ ਦਿੱਤਾ ਜਾਵੇ। ਜਦੋਂ ਦੋਨਾਂ ਦਾ ਵਿਆਹ ਹੋ ਗਿਆ ਤਾਂ ਉਹਨਾਂ ਦੇ ਮਾਸੀ ਦੇ ਮੁੰਡਿਆਂ ਨਾਲ ਝਗੜਾ ਹੋ ਗਿਆ ਹੈ ਤੇ ਝਗੜੇ 'ਚ ਗੁੱਗੇ ਦੇ ਮਾਸੀ ਦੇ ਮੁੰਡੇ ਮਾਰੇ ਗਏ ,ਜਿਸ ਤੋਂ ਬਾਅਦ ਗੁੱਗੇ ਦੀ ਮਾਤਾ ਨੇ ਉਹਨਾਂ ਨੂੰ ਜਿਉਂਦੇ ਜੀ ਧਰਤੀ 'ਚ ਗਰਕ ਹੋਣ ਦੀ ਦੁਰਅਸੀਸ ਦੇ ਦਿੱਤੀ 'ਤੇ ਉਹ ਆਪਣੇ ਘੋੜੇ ਸਮੇਤ ਧਰਤੀ 'ਚ ਗਰਕ ਹੋ ਗਏ।ਇਹ ਹੀ ਕਾਰਨ ਦੱਸਿਆ ਜਾਂਦਾ ਹੈ ਗੁੱਗੇ ਮਾੜੀ ਮਿੱਟੀ ਕੱਢਣ ਦਾ।

ਹੋਰ ਵੇਖੋ : ਕਾਂ ਨੂੰ ਪਰੋਸੇ ਜਾ ਰਹੇ ਵੰਨ ਸੁਵੰਨੇ ਪਕਵਾਨ,ਵੀਡਿਓ ਵਾਇਰਲ

Gugga jahar peer history gugga marhi mela Gugga jahar peer

ਜਾਤਰੂ ਦਦਰੇਵਾ ਆ ਕੇ ਨਾ ਕੇਵਲ ਧੋਕ ਆਦਿ ਲਗਾਉਂਦੇ ਹਨ ਸਗੋਂ ਉੱਥੇ ਅਖਾੜੇ ਵਿੱਚ ਬੈਠਕੇ ਗੁਰੂ ਗੋਰਖਨਾਥ ਅਤੇ ਉਨ੍ਹਾਂ ਦੇ ਚੇਲਾ ਜਾਹਰਵੀਰ ਗੋਗਾਜੀ ਦੀ ਜੀਵਨੀ ਦੇ ਕਿੱਸੇ ਆਪਣੀ - ਆਪਣੀ ਭਾਸ਼ਾ ਵਿੱਚ ਗਾਕੇ ਸੁਣਾਉਂਦੇ ਹਨ। ਪ੍ਰਸੰਗ ਅਨੁਸਾਰ ਜੀਵਨੀ ਸੁਣਾਉਂਦੇ ਸਮੇਂ ਸਾਜਾਂ ਵਿੱਚ ਡੈਰੂੰ ਅਤੇ ਕਾਂਸੀ ਦਾ ਕਚੌਲਾ ਵਿਸ਼ੇਸ਼ ਰੂਪ ਨਾਲ ਵਜਾਇਆ ਜਾਂਦਾ ਹੈ। ਇਸ ਦੌਰਾਨ ਅਖਾੜੇ ਦੇ ਜਾਤਰੂਆਂ ਵਿੱਚੋਂ ਇੱਕ ਜਾਤਰੂ ਆਪਣੇ ਸਿਰ ਅਤੇ ਸਰੀਰ ਉੱਤੇ ਪੂਰੇ ਜ਼ੋਰ ਨਾਲ ਲੋਹੇ ਦਾ ਸੰਗਲ ਮਾਰਦਾ ਹੈ।ਦੂਰ-ਨੇੜਿਓਂ ਆਏ ਲੋਕ ਮਿੱਠੀਆਂ ਰੋਟੀਆਂ, ਚੂਰਮੇ ਅਤੇ ਕੱਚੀ ਲੱਸੀ ਆਦਿ ਲਿਆਉਂਦੇ ਹਨ ਤੇ ਗੁੱਗੇ ਮਾੜੀ 'ਤੇ ਚੜਾਉਂਦੇ ਹਨ। ਪੰਜਾਬ ਦੇ ਕਈ ਪਿੰਡਾਂ 'ਚ ਗੁੱਗੇ ਮਾੜੀ ਤੋਂ ਮਿੱਟੀ ਲਿਆ ਕੇ ਮਾੜੀਆਂ ਬਣਾਈਆਂ ਗਈਆਂ ਨੇ ਜਿੱਥੇ ਗੁੱਗੇ ਮਾੜੀ ਦੇ ਨਾਮ 'ਤੇ ਹਰ ਸਾਲ ਮੇਲੇ ਭਰਦੇ ਹਨ।

Related Post