ਗੁੱਗੂ ਗਿੱਲ ਵੀ ਨਿਭਾਉਣਗੇ ਸੂਬੇਦਾਰ ਜੋਗਿੰਦਰ ਸਿੰਘ ਵਿਚ ਫੌਜੀ ਦੀ ਭੂਮਿਕਾ

By  Gourav Kochhar February 27th 2018 10:47 AM

ਗੁੱਗੂ ਗਿੱਲ ਪੰਜਾਬੀ ਫਿਲਮ ਇੰਡਸਟਰੀ ਦੇ ਮੰਨੇ-ਪ੍ਰਮੰਨੇ ਅਦਾਕਾਰ ਹਨ। ਉਹ ਹੁਣ ਫਿਰ ਲੋਕਾਂ ਨੂੰ ਆਪਣੀ ਅਦਾਕਾਰੀ ਨਾਲ ਮੋਹਿਤ ਕਰਨ ਲਈ ਤਿਆਰ ਹਨ। ਪਰ ਕਿਵੇਂ? ਉਹ ਹੁਣ ਨਜ਼ਰ ਆਉਣਗੇ 'ਸੂਬੇਦਾਰ ਜੋਗਿੰਦਰ ਸਿੰਘ' ਫਿਲਮ 'ਚ ਮਾਨ ਸਿੰਘ ਦੀ ਭੂਮਿਕਾ ਨਿਭਾਉਂਦੇ ਹੋਏ। 'ਸੂਬੇਦਾਰ ਜੋਗਿੰਦਰ ਸਿੰਘ' ਸੂਰਵੀਰ ਯੌਧੇ ਦੀ ਜੀਵਨੀ ਹੈ। ਮਾਨ ਸਿੰਘ ਦੀ ਭੂਮਿਕਾ ਇਕ ਅਹਿਮ ਭੂਮਿਕਾ ਹੈ ਕਿਉਂਕਿ ਮਾਨ ਸਿੰਘ ਹੀ ਉਹ ਵਿਅਕਤੀ ਹੈ, ਜਿਹੜਾ ਸੂਬੇਦਾਰ ਜੋਗਿੰਦਰ ਸਿੰਘ ਨੂੰ ਬਰਤਾਨਵੀ ਸੈਨਾ 'ਚ ਭਰਤੀ ਤੋਂ ਲੈ ਕੇ ਉਨ੍ਹਾਂ ਦੇ ਪਰਮਵੀਰ ਚੱਕਰ ਜਿੱਤਣ ਤਕ ਜਾਣਦੇ ਸਨ।

ਮਾਨ ਸਿੰਘ ਤੇ ਸੂਬੇਦਾਰ ਜੋਗਿੰਦਰ ਸਿੰਘ ਨੇ ਕਈ ਜੰਗਾਂ ਇਕੱਠਿਆਂ ਲੜੀਆਂ, ਜਿਸ 'ਚ ਸਭ ਤੋਂ ਮਹੱਤਵਪੂਰਨ ਜੰਗ ਸੀ ਦੂਜੇ ਵਿਸ਼ਵ ਯੁੱਧ 'ਚ ਜਾਪਾਨ ਦੇ ਵਿਰੁੱਧ ਜੰਗ ਬਰਮਾ 'ਤੇ। ਗੁੱਗੂ ਗਿੱਲ Guggu Gill ਇਕ ਜਿਊਂਦੇ ਜਾਗਦੇ ਆਦਰਸ਼ ਤੇ ਬਹੂ-ਪੱਖੀ ਅਦਾਕਾਰ ਹਨ। ਸਲਾਮ ਹੈ ਗੁੱਗੂ ਗਿੱਲ ਜੀ ਨੂੰ।

Guggu Gill Maan Singh

Related Post