ਗੁਲਾਬ ਸਿੱਧੂ ਨੇ ਅਪਣੇ ਨਵੇਂ ਗਾਣੇ 'ਸਿੱਧੂਆਂ ਦਾ ਮੁੰਡਾ' 'ਚ ਕਿਸ 'ਤੇ ਸਾਧਿਆ ਨਿਸ਼ਾਨਾ ? ਦੇਖੋ ਵੀਡੀਓ

By  Lajwinder kaur December 4th 2018 12:42 PM

ਪੰਜਾਬੀ ਗਾਇਕ ਗੁਲਾਬ ਸਿੱਧੂ ਅਪਣੀ ਨਵੀਂ ਪੇਸ਼ਕਸ਼ ਲੈ ਕੇ ਸਰੋਤਿਆਂ ਦੇ ਰੂਬਰੂ ਹੋਏ ਹਨ। ਹਾਂ ਜੀ ਗੁਲਾਬ ਸਿੱਧੂ ਅਪਣਾ ਨਵਾਂ ਗੀਤ ‘ਸਿੱਧੂਆਂ ਦਾ ਮੁੰਡਾ’ ਲੈ ਕੇ ਆਏ ਹਨ। ਇਹ ਇੱਕ ਲੈਰਿਕਸ ਵੀਡੀਓ ਹੈ। ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਗੀਤ ਦੇ ਬੋਲ ਖਾਨ ਭੈਣੀ ਵਾਲੇ ਨੇ ਲਿਖੇ ਹਨ। ਮਿਊਜ਼ਿਕ ਫਰੀਕ ਸਿੰਘ ਨੇ ਦਿੱਤਾ ਹੈ ਤੇ ਇਹ ਗੀਤ ਟ੍ਰੇਂਡਿੰਗ ‘ਚ ਚੱਲ ਰਿਹਾ ਹੈ।

 

https://www.youtube.com/watch?v=XxHUkuhYiYU

ਜੇ ਗੱਲ ਕਰੀਏ ਤਾਂ ਸਿੱਧੂ ਮੂਸੇਵਾਲਾ ਅਤੇ ਕਰਨ ਔਜਲੇ ਦੇ ਵਿਚਕਾਰਲੀ ਅਨਬਣ ਦੀ ਤਾਂ ਸਾਰੇ ਹੀ ਇਸ ਤੋਂ ਵਾਕਫ ਹਨ। ਪਿਛਲੇ ਦਿਨੀਂ ਕਰਨ ਔਜਲਾ ਅਤੇ ਗੁਲਾਬ ਸਿੱਧੂ ਨੇ ਫਿਰ ਸਿੱਧੂ ਮੂਸੇਵਾਲਾ ਤੇ ਲਗਾ ਕੇ ਗਾਣਾ ਕੱਢਿਆ ਸੀ ਜੋ ਪਿਛਲੇ ਦਿਨਾਂ ਵਿੱਚ ਕਾਫ਼ੀ ਚਰਚਾ ਵਿੱਚ ਰਿਹਾ ਸੀ। ਇਸ ਦੇ ਜਵਾਬ ਵਿੱਚ ਸਿੱਧੂ ਮੂਸੇਵਾਲੇ ਨੇ ਵੀ ਇੰਸਟਾਗ੍ਰਾਮ ਤੇ ਸਟੋਰੀਜ਼ ਅਤੇ ਪੋਸਟਾਂ ਪਾ ਕੇ ਆਪਣੇ ਜਲਦੀ ਆਉਣ ਵਾਲੇ ਗਾਣੇ ਬਾਰੇ ਅਤੇ ਉਸ ਨੇ ਹਿੰਟ ਦਿੱਤੇ ਸਨ ਕਿ ਉਹ ਉਸ ਦਾ ਜਵਾਬ ਜਲਦੀ ਹੀ ਆਵੇਗਾ। ਫੇਰ ਸਿੱਧੂ ਮੂਸੇਵਾਲੇ ਨੇ ਅਪਣੇ ਲਾਈਵ ਸ਼ੋਅ ਵਿੱਚ ਗੁਲਾਬ ਸਿੱਧੂ ਅਤੇ ਕਰਨ ਔਜਲਾ ਦਾ ਨਾਮ ਲੈ ਕੇ ਸਭ ਨੂੰ ਜਵਾਬ ਦੇ ਦਿੱਤਾ ਸੀ।gulab sidhu latest punjabi song sidhua da munda

ਹੋਰ ਪੜ੍ਹੋ: ਦੇਖੋ ਕਿਸ ਤਰ੍ਹਾਂ ਤੈਅ ਕੀਤਾ ਜਿੰਮੀ ਸ਼ੇਰਗਿੱਲ ਨੇ ਬਾਲੀਵੁੱਡ ਤੇ ਪਾਲੀਵੁੱਡ ਦਾ ਸਫਰ 

ਗੁਲਾਬ ਸਿੱਧੂ ਇਸ ਤੋਂ ਪਹਿਲਾਂ ਅਪਣੇ ਗੀਤਾਂ ਜਿਵੇਂ ਪਾਰਲੇ ਜੀ, ਪਰਖੇ ਬਗੈਰ, ਇਨਅਫ ਨਾਲ ਸਰੋਤਿਆਂ ਦਾ ਦਿਲ ਜਿੱਤ ਚੁੱਕੇ ਹਨ। ਇਹਨਾਂ ਸਾਰੇ ਗੀਤਾਂ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਚੁੱਕਿਆ ਹੈ।

-Ptc Punjabi

Related Post