‘ਅਸਲੀ ਹਿਪ ਹਾਪ’ ਨਾਲ ਮੁੰਬਈ ਦੀਆਂ ਸੜਕਾਂ ‘ਤੇ ਦੌੜ ਦੇ ਨਜ਼ਰ ਆ ਰਹੇ ਨੇ ਰਣਵੀਰ ਸਿੰਘ, ਦੇਖੋ ਵੀਡੀਓ

By  Lajwinder kaur January 4th 2019 06:03 PM -- Updated: January 5th 2019 03:49 PM

ਹਾਲ ਹੀ ‘ਚ ਜ਼ੋਯਾ ਅਖਤਰ ਦੀ ਫਿਲਮ ‘ਗਲੀ ਬੁਆਏ’ ਜਿਸ ‘ਚ ਆਲੀਆ ਭੱਟ ਤੇ ਰਣਵੀਰ ਸਿੰਘ ਦੀ ਫਰਸਟ ਲੁੱਕ ਸਾਹਮਣੇ ਆਈ ਹੈ ਤੇ ਸੁਰਖੀਆਂ ਚ ਬਣੀ ਹੋਈ ਸੀ। ਰਣਵੀਰ ਸਿੰਘ ਨੇ ਤਿੰਨ ਪੋਸਟਰਜ਼ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤੇ, ਜਿਸ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਗਿਆ ।

https://www.youtube.com/watch?v=z34A-mILN24&feature=youtu.be

ਰਣਵੀਰ ਸਿੰਘ ਤੇ ਆਲੀਆ ਭੱਟ ਨੇ ਆਪਣੇ ਆਪਣੇ ਇੰਸਟਾਗ੍ਰਾਮ ਤੋਂ ਫਿਲਮ ਦਾ ਮਿਊਜ਼ਿਕ ਵੀਡੀਓ ‘ਅਸਲੀ ਹਿਪ ਹਾਪ’ ਦੇ ਨਾਲ ਟਰੇਲਰ ਦੀ ਅਨਾਊਂਸਮੈਂਟ ਬਾਰੇ ਦੱਸਿਆ ਹੈ, ਜੋ ਕਿ 9 ਜਨਵਰੀ ਨੂੰ ਰਿਲੀਜ਼ ਹੋਵੇਗਾ, ਤੇ ਨਾਲ ਇਸ ਮਿਊਜ਼ਿਕ ਵੀਡੀਓ ਦਾ ਲਿੰਕ ਵੀ ਸ਼ੇਅਰ ਕੀਤਾ ਹੈ।

https://www.instagram.com/p/BsMz4YnBFNY/

ਹੋਰ ਵੇਖੋ: ‘ਸਿੰਬਾ’ ਦੇ ਨਵੇਂ ਪੋਸਟਰ ‘ਚ ਦਿਲਕਸ਼ ਅੰਦਾਜ਼ ‘ਚ ਨਜ਼ਰ ਆਏ ਸਾਰਾ ਤੇ ਰਣਵੀਰ

ਅਸਲੀ ਹਿਪ ਹਾਪ ਗੀਤ ਨੂੰ ਰਣਵੀਰ ਸਿੰਘ ਨੇ ਆਪਣੀ ਆਵਾਜ਼ ਨਾਲ ਸ਼ਿੰਗਾਰਿਆ ਹੈ। ਐਕਸੈੱਲ ਮੂਵੀਜ਼ ਨੇ ਆਪਣੇ ਯੂਟਿਊਬ ਚੈਨਲ ਰਾਹੀਂ ਇਸ ਗੀਤ ਨੂੰ ਸ਼ੇਅਰ ਕੀਤਾ ਹੈ। ਵੀਡੀਓ ‘ਚ ਰਣਵੀਰ ਸਿੰਘ ਅਸਲੀ ਹਿਪ ਹਪ ਗਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਮਿਊਜ਼ਿਕ ਵੀਡੀਓ ‘ਚ ਰਣਵੀਰ ਤੇ ਆਲੀਆ ਤੋਂ ਇਲਾਵਾ ਕਾਲਕੀ ਕੋਚਲਿਨ ਵੀ ਦੀ ਝੱਲਕ ਦਿਖਾਈ ਦੇ ਰਹੀ ਹੈ। ਇਸ ਮਿਊਜ਼ਿਕ ਵੀਡੀਓ ਨੂੰ ਫੈਨਜ਼ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਤੇ ਹੁਣ ਤੱਕ 33 ਲੱਖ ਤੋਂ ਵੱਧ ਦੇਖ ਚੁੱਕੇ ਹਨ। ਗਲੀ ਬੁਆਏ ਫਿਲਮ 14 ਫਰਵਰੀ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਵੇਗੀ।

Related Post