ਗੁਲਸ਼ਨ ਕੁਮਾਰ, ਅਜਿਹੇ ਸ਼ਿਵ ਭਗਤ ਗਾਇਕ ਜਿਨ੍ਹਾਂ 'ਤੇ ਮੰਦਰ ਦੇ ਬਾਹਰ ਬਰਸਾਈਆਂ ਗਈਆਂ ਗੋਲੀਆਂ

By  Pushp Raj March 1st 2022 03:04 PM

ਮਸ਼ਹੂਰ ਸੰਗੀਤ ਕੰਪਨੀ ਟੀ-ਸੀਰੀਜ਼ ਦੇ ਸੰਸਥਾਪਕ ਗੁਲਸ਼ਨ ਕੁਮਾਰ ਭਗਵਾਨ ਸ਼ਿਵ ਦੇ ਬਹੁਤ ਵੱਡੇ ਭਗਤ ਸਨ। ਉਨ੍ਹਾਂ ਨੇ ਭਗਵਾਨ ਸ਼ਿਵ 'ਤੇ ਕਈ ਐਲਬਮਾਂ ਬਣਾਈਆਂ ਜੋ ਅੱਜ ਮਹਾਸ਼ਿਵਰਾਤਰੀ ਦੇ ਮੌਕੇ 'ਤੇ ਸੁਣੀਆਂ ਜਾ ਰਹੀਆਂ ਹਨ।

ਗੁਲਸ਼ਨ ਕੁਮਾਰ ਨੇ ਭੋਲੇ ਸ਼ੰਕਰ ਦੇ ਕਈ ਮੰਦਰ ਵੀ ਬਣਵਾਏ ਸਨ। ਉਨ੍ਹਾਂ ਨੇ ਨਾਗੇਸ਼ਵਰ ਮੰਦਿਰ ਦਾ ਵੀ ਮੁੜ ਨਿਰਮਾਣ ਕਰਵਾਇਆ। ਮੰਦਰ ਦੇ ਅਹਾਤੇ ਵਿੱਚ ਇੱਕ ਵਿਸ਼ਾਲ ਧਿਆਨ ਅਤੇ ਪਦਮਾਸਨ ਆਸਣ ਵਿੱਚ ਇੱਕ ਸ਼ਿਵ ਦੀ ਮੂਰਤੀ ਸਥਾਪਤ ਕੀਤੀ ਗਈ ਹੈ। ਸੰਘਰਸ਼ਮਈ ਜੀਵਨ ਬਤੀਤ ਕਰਨ ਤੋਂ ਬਾਅਦ ਉਸ ਨੇ ਆਪਣੇ ਸੰਗੀਤ ਅਤੇ ਲਗਨ ਨਾਲ ਇੱਕ ਖਾਸ ਮੁਕਾਮ ਹਾਸਲ ਕਰ ਲਿਆ ਸੀ ਪਰ ਕੁਝ ਲੋਕਾਂ ਨੂੰ ਉਸ ਦੀ ਤਰੱਕੀ ਪਸੰਦ ਨਹੀਂ ਆਈ। ਇਹ ਗੱਲ ਤਾਂ ਤੁਸੀਂ ਸਾਰੇ ਜਾਣਦੇ ਹੀ ਹੋਵੋਗੇ ਕਿ ਗੁਲਸ਼ਨ ਕੁਮਾਰ ਦਾ ਕਤਲ ਹੋਇਆ ਸੀ।

ਗੁਲਸ਼ਨ ਕੁਮਾਰ ਹਰ ਰੋਜ਼ ਸ਼ਿਵ ਮੰਦਰ ਜਾ ਕੇ ਪ੍ਰਾਰਥਨਾ ਕਰਦੇ ਸੀ। 12 ਅਗਸਤ ਨੂੰ ਰੋਜ਼ਾਨਾ ਦੀ ਤਰ੍ਹਾਂ ਉਹ ਸ਼ਿਵ ਪੂਜਾ ਕਰਨ ਲਈ ਘਰੋਂ ਨਿਕਲੇ ਸੀ। ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਉਹ ਦਿਨ ਉਨ੍ਹਾਂ ਦੀ ਜ਼ਿੰਦਗੀ ਦਾ ਆਖ਼ਰੀ ਦਿਨ ਹੋਣ ਵਾਲਾ ਸੀ। 12 ਅਗਸਤ 1997 ਨੂੰ ਜਿਤੇਸ਼ਵਰ ਮਹਾਦੇਵ ਮੰਦਿਰ ਦੇ ਬਾਹਰ ਉਸ ਦੇ ਸਰੀਰ ਨੂੰ 16 ਗੋਲੀਆਂ ਨਾਲ ਛਲਣੀ ਕੀਤਾ ਗਿਆ ਸੀ।

ਹੋਰ ਪੜ੍ਹੋ : ਸੋਹਾ ਅਲੀ ਖਾਨ ਨੇ ਪਰਿਵਾਰ ਨਾਲ ਮਨਾਇਆ ਹੇਰਾਥ ਤੇ ਮਹਾਂਸ਼ਿਵਰਾਤਰੀ ਦਾ ਤਿਉਹਾਰ

ਉਸ ਦਿਨ ਸਵੇਰੇ ਠੀਕ 10:40 ਵਜੇ ਉਹ ਮੰਦਰ 'ਚ ਪੂਜਾ-ਪਾਠ ਖ਼ਤਮ ਕਰਕੇ ਆਪਣੀ ਕਾਰ ਵੱਲ ਵਧੇ ਤਾਂ ਇੱਕ ਅਣਪਛਾਤਾ ਵਿਅਕਤੀ ਨੇ ਉਨ੍ਹਾਂ ਦੇ ਕੋਲ ਆ ਕੇ ਖੜ੍ਹਾ ਹੋ ਗਿਆ ਅਤੇ ਉਸ ਨੇ ਰੌਲਾ ਪਾ ਕੇ ਕਿਹਾ, ' ਹੁਣ ਤੱਕ ਤੁਸੀਂ ਬਹੁਤ ਪੂਜਾ ਕਰ ਲਈ ਹੈ, ਹੁਣ ਉੱਤੇ ਜਾ ਕੇ ਪੂਜਾ ਕਰਨਾ। ਚਸ਼ਮਦੀਦਾਂ ਮੁਤਾਬਕ ਗੁਲਸ਼ਨ ਕੁਮਾਰ ਨੇ ਜਿਵੇਂ ਹੀ ਇਹ ਗੱਲ ਕੀਤੀ, ਉਸ ਵਿਅਕਤੀ ਨੇ ਗੋਲੀ ਚਲਾ ਦਿੱਤੀ। ਗੋਲੀ ਸਿੱਧੀ ਉਨ੍ਹਾਂ ਦੇ ਸਿਰ 'ਤੇ ਲੱਗੀ।

ਪਿਛਲੇ ਸਾਲ ਬੰਬੇ ਹਾਈ ਕੋਰਟ ਨੇ ਟਿਪਸ ਇੰਡਸਟਰੀਜ਼ ਦੇ ਮਾਲਕ ਰਮੇਸ਼ ਤੋਰਾਨੀ ਦੇ ਬਰੀ ਹੋਣ ਦੇ ਫੈਸਲੇ ਨੂੰ ਬਰਕਰਾਰ ਰੱਖਦੇ ਹੋਏ ਅਬਦੁਲ ਰਊਫ ਮਰਚੈਂਟ ਅਤੇ ਅਬਦੁਲ ਰਸ਼ੀਦ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ।

Related Post