ਸਿਰ ‘ਤੇ ਦਸਤਾਰ ਸਜਾ ਗੁਰਬਾਜ਼ ਗਰੇਵਾਲ ਨੇ ਪਿਤਾ ਦੇ ਗੀਤ ‘ਤੇ ਕੀਤਾ ਡਾਂਸ, ਵੀਡੀਓ ਹੋ ਰਿਹਾ ਵਾਇਰਲ

By  Shaminder September 10th 2022 02:17 PM

ਗਿੱਪੀ ਗਰੇਵਾਲ (Gippy Grewal) ਅਕਸਰ ਆਪਣੇ ਬੇਟਿਆਂ ਦੇ ਨਾਲ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਸਭ ਤੋਂ ਛੋਟੇ ਅਤੇ ਕਿਊਟ ਬੇਟੇ ਦਾ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਗੁਰਬਾਜ਼ ਗਰੇਵਾਲ (Gurbaaz Grewal)ਸਿਰ ‘ਤੇ ਦਸਤਾਰ ਸਜਾਈ ਹੋਏ ਨਜ਼ਰ ਆ ਰਹੇ ਹਨ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗੁਰਬਾਜ਼ ਗਰੇਵਾਲ ਆਪਣੇ ਪਿਤਾ ਦੇ ਗੀਤ ‘ਤੇ ਡਾਂਸ ਕਰਦੇ ਹੋਏ ਨਜ਼ਰ ਆ ਰਿਹਾ ਹੈ ।

Shinda Shinda-Gippy Grewal Image Source : Instagram

ਹੋਰ ਪੜ੍ਹੋ : ਗਾਇਕ ਗਗਨ ਕੋਕਰੀ ਦੀ ਭੈਣ ਦਾ ਹੋਇਆ ਵਿਆਹ, ਗਾਇਕ ਨੇ ਤਸਵੀਰ ਸਾਂਝੀ ਕਰ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਲਈ ਦਿੱਤੀ ਵਧਾਈ

ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ‘ਤੇ ਕਮੈਂਟਸ ਕਰ ਰਹੇ ਹਨ । ਗਿੱਪੀ ਗਰੇਵਾਲ ਅਕਸਰ ਗੁਰਬਾਜ਼ ਗਰੇਵਾਲ ਦੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ ਅਤੇ ਪ੍ਰਸ਼ੰਸਕ ਵੀ ਇਸ ‘ਤੇ ਖੂਬ ਪਿਆਰ ਲੁਟਾਉਂਦੇ ਹਨ ।

Image Source :Instagram

ਹੋਰ ਪੜ੍ਹੋ : ਕੰਗਨਾ ਰਣੌਤ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ ਦੇ ਨਾਲ ਕੀਤੀ ਮੁਲਾਕਾਤ, ਤਸਵੀਰਾਂ ਕੀਤੀਆਂ ਸਾਂਝੀਆਂ

ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਆਪਣੀ ਫ਼ਿਲਮ ‘ਕੈਰੀ ਆਨ ਜੱਟਾ-3’ ਲੈ ਕੇ ਆ ਰਹੇ ਹਨ । ਜਿਸ ਦੀਆਂ ਤਸਵੀਰਾਂ ਵੀ ਉਨ੍ਹਾਂ ਨੇ ਬੀਤੇ ਦਿਨੀਂ ਸਾਂਝੀਆਂ ਕੀਤੀਆਂ ਸਨ । ਇਸ ਤੋਂ ਇਲਾਵਾ ਜਲਦ ਹੀ ਉਨ੍ਹਾਂ ਦੀ ਫ਼ਿਲਮ ਹਨੀਮੂਨ ਵੀ ਰਿਲੀਜ਼ ਹੋਵੇਗੀ ।

Gurbaaz Grewal

ਬਤੌਰ ਗਾਇਕ ਗਿੱਪੀ ਗਰੇਵਾਲ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦਾ ਰੁਖ ਕੀਤਾ ਅਤੇ ਅਦਾਕਾਰੀ ਦੇ ਖੇਤਰ ‘ਚ ਵੀ ਮੱਲਾਂ ਮਾਰੀਆਂ ।ਕਦੇ ਗਿੱਪੀ ਗਰੇਵਾਲ ਗਾਇਕੀ ਦੇ ਖੇਤਰ ‘ਚ ਨਾਮ ਬਨਾਉਣ ਦੇ ਲਈ ਲੰਮਾ ਸੰਘਰਸ਼ ਕਰਦੇ ਰਹੇ ਹਨ । ਪਰ ਅੱਜ ਕੱਲ੍ਹ ਉਨ੍ਹਾਂ ਦਾ ਨਾਮ ਕਈ ਵੱਡੇ ਅਦਾਕਾਰਾਂ ਦੀ ਸੂਚੀ ‘ਚ ਸ਼ਾਮਿਲ ਹੈ ।

 

View this post on Instagram

 

A post shared by ????? ?????? (@gippygrewal)

Related Post