ਉੜਾ, ਆੜਾ ਲਿਖਣ ਵਾਲੀ ਫੱਟੀ ਨੇ ਗੁਰਦਾਸ ਨੂੰ ਸਿਖਾਇਆ ਸੀ ਗਾਣਾ,ਫੱਟੀ ਫੜ ਕੇ ਗਾਇਆ ਗਾਣਾ, ਵੇਖੋ ਵੀਡੀਓ 

By  Shaminder February 21st 2019 02:14 PM

ਕੌਮਾਂਤਰੀ ਮਾਂ ਬੋਲੀ ਦੇ ਦਿਹਾੜੇ ਨੂੰ ਪੂਰੇ ਪੰਜਾਬ ਹੀ ਨਹੀਂ ਦੁਨੀਆ ਭਰ 'ਚ ਜਿੱਥੇ ਵੀ ਪੰਜਾਬੀ ਰਹਿੰਦੇ ਨੇ ਪੂਰੇ ਜੋਸ਼-ਓ-ਖਰੋਸ਼ ਨਾਲ ਮਨਾਇਆ ਜਾ ਰਿਹਾ ਹੈ । ਇਸ ਦਿਵਸ ਦੇ ਮੌਕੇ 'ਤੇ ਕਈ ਪ੍ਰੋਗਰਾਮਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ । ਉੱਥੇ ਹੀ ਕਲਾਕਾਰਾਂ ਨੇ ਵੀ ਆਪੋ ਆਪਣੇ ਅੰਦਾਜ਼ 'ਚ ਇਸ ਦਿਹਾੜੇ ਨੂੰ ਮਨਾਇਆ ਹੈ । ਪੰਜਾਬੀ ਗਾਇਕੀ ਦੇ ਬਾਬਾ ਬੋਹੜ ਮੰਨੇ ਜਾਣ ਵਾਲੇ ਗੁਰਦਾਸ ਮਾਨ ਨੇ ਵੀ ਇਸ ਦਿਹਾੜੇ 'ਤੇ ਵਧਾਈ ਦਿੱਤੀ ਹੈ ।

ਹੋਰ ਵੇਖੋ :ਮਿਊਜ਼ਿਕ ਅਤੇ ਮਸਤੀ ਦੀ ਸ਼ਾਮ ਨੂੰ ਬੱਝੇਗਾ ਰੰਗ, ਵਾਇਸ ਆਫ ਪੰਜਾਬ ਸੀਜ਼ਨ-9 ‘ਚ ਪੀਟੀਸੀ ਪੰਜਾਬੀ ‘ਤੇ

https://www.youtube.com/watch?v=q0uI6E64Rx0

ਅੱਜ ਅਸੀਂ ਤੁਹਾਨੂੰ ਕੌਮਾਂਤਰੀ ਮਾਂ ਬੋਲੀ ਦਿਹਾੜੇ ਉਨ੍ਹਾਂ ਦਾ ਇੱਕ ਵੀਡੀਓ ਵਿਖਾਉਣ ਜਾ ਰਹੇ ਹਾਂ । ਇਸ ਵੀਡੀਓ 'ਚ ਗੁਰਦਾਸ ਮਾਨ ਨੇ ਆਪਣੇ ਬਚਪਨ ਦੀਆਂ ਯਾਦਾਂ ਨੂੰ ਸਾਂਝਾ ਕੀਤਾ ਹੈ । ਗੁਰਦਾਸ ਮਾਨ ਦਾ ਕਹਿਣਾ ਹੈ ਕਿ ਜਦੋਂ ਉਹ ਛੋਟੇ ਹੁੰਦੇ ਸਨ ਤਾਂ ਉਨ੍ਹਾਂ ਦਾ ਸਕੂਲ ਧਰਮਸ਼ਾਲਾ 'ਚ ਹੀ ਲੱਗਦਾ ਹੁੰਦਾ ਸੀ ਅਤੇ ਜਦੋਂ ਕੋਈ ਬਰਾਤ ਆ ਜਾਣੀ ਤਾਂ ਸਾਨੂੰ ਸਕੂਲ ਤੋਂ ਛੁੱਟੀ ਹੋ ਜਾਂਦੀ ਸੀ ਤਾਂ ਅਸੀਂ ਇਹੀ ਦੁਆਵਾਂ ਕਰਦੇ ਸੀ ਕਿ ਅੱਜ ਕੋਈ ਬਰਾਤ ਆ ਜਾਵੇ ।

ਹੋਰ ਵੇਖੋ:ਪਾਕਿਸਤਾਨ ਦੇ ਅਦਾਕਾਰ ਫਵਾਦ ਖ਼ਾਨ ਖਿਲਾਫ ਮਾਮਲਾ ਦਰਜ, ਮਾਮਲੇ ਦੇ ਪਿੱਛੇ ਸੀ ਇਹ ਛੋਟੀ ਸੋਚ

https://www.facebook.com/GurdasMaanJi.786/videos/1972624276142924/

ਕਿਉਂਕਿ ਹਰੇਕ ਬੱਚੇ ਨੂੰ ਛੁੱਟੀ ਦਾ ਚਾਅ ਹੁੰਦਾ ਸੀ ਅਤੇ ਸਾਨੂੰ ਵੀ ਛੁੱਟੀ ਦਾ ਚਾਅ ਹੁੰਦਾ ਸੀ ।ਗੁਰਦਾਸ ਮਾਨ ਨੇ ਕਿਹਾ ਕਿ ਉਨ੍ਹਾਂ ਦੇ ਸਕੂਲ ਦੇ ਬਾਹਰ ਇੱਕ ਟਾਫੀਆਂ ਵੇਚਣ ਵਾਲਾ ਸੀ,ਜਿਸ ਦਾ ਨਾਂਅ ਨੰਦ ਲਾਲ ਸੀ ਜੋ ਫੱਟੀ ਖੜਕਾ ਕੇ ਆਪਣੀਆਂ ਗੋਲੀਆਂ (ਟਾਫੀਆਂ) ਵੇਚਦਾ ਸੀ  ਅਤੇ ਉਸ ਦੇ ਰਿਦਮ ਨੂੰ ਹੀ ਗੁਰਦਾਸ ਮਾਨ ਨੇ ਕਾਪੀ ਕੀਤਾ ਸੀ । ਗੁਰਦਾਸ ਮਾਨ ਕਹਿੰਦੇ ਨੇ ਕਿ ਰਿਦਮ ਮੈਂ ਉਸੇ ਤੋਂ ਹੀ ਸਿੱਖਿਆ ਹੈ । ਇਸ ਦਾ ਖੁਲਾਸਾ ਉਨ੍ਹਾਂ ਨੇ ਇੱਕ ਲਾਈਵ ਪਰਫਾਰਮੈਂਸ ਦੌਰਾਨ ਕੀਤਾ ਹੈ ।

gurdas maan

gurdas maan

Related Post