
ਉੱਤਰ ਭਾਰਤ ‘ਚ ਕੜਾਕੇ ਦੀ ਠੰਢ ਪੈ ਰਹੀ ਹੈ । ਕੜਾਕੇ ਦੀ ਇਸ ਠੰਢ (Winter) ‘ਚ ਹਰ ਕੋਈ ਘਰਾਂ ‘ਚ ਬੰਦ ਹੋ ਕੇ ਰਹਿ ਗਿਆ ਹੈ । ਇਸ ਦੇ ਨਾਲ ਰੋਜ਼ਮੱਰਾ ਦੇ ਕੰਮਕਾਜ ਕਰਨ ਵਿੱਚ ਵੀ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।ਪਰ ਕੜਾਕੇ ਦੀ ਇਸ ਠੰਢ ‘ਚ ਸਭ ਤੋਂ ਜ਼ਿਆਦਾ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਬੇਘਰ ਅਤੇ ਜ਼ਰੂਰਤਮੰਦ ਲੋਕਾਂ ਨੂੰ ।

ਹੋਰ ਪੜ੍ਹੋ : ਪਰਵੀਨ ਭਾਰਟਾ ਦੇ ਪੁੱਤਰ ਦਾ ਅੱਜ ਹੈ ਜਨਮਦਿਨ, ਗਾਇਕਾ ਨੇ ਤਸਵੀਰ ਸ਼ੇਅਰ ਕਰ ਦਿੱਤੀ ਵਧਾਈ
ਜਿਨ੍ਹਾਂ ਨੂੰ ਕੜਾਕੇ ਦੀ ਠੰਢ ‘ਚ ਖੁੱਲੇ ਅਸਮਾਨ ਦੇ ਥੱਲੇ ਜੀਵਨ ਗੁਜ਼ਾਰਨਾ ਪੈਂਦਾ ਹੈ । ਇਨ੍ਹਾਂ ਲੋਕਾਂ ਕੋਲ ਨਾਂ ਤਾਂ ਸਿਰ ਛੁਪਾਉਣ ਦੇ ਲਈ ਛੱਤ ਹੈ ਅਤੇ ਨਾਂ ਹੀ ਠੰਢ ਤੋਂ ਬਚਣ ਦੇ ਲਈ ਗਰਮ ਕੱਪੜੇ । ਅਜਿਹੇ ਲੋਕਾਂ ਦੀ ਮਦਦ ਦੇ ਲਈ ਹੇਮਕੁੰਟ ਫਾਊਂਡੇਸ਼ਨ ਅੱਗੇ ਆਈ ਹੈ ।

ਹੋਰ ਪੜ੍ਹੋ : ਹਨੀ ਸਿੰਘ ਦਾ ਸੁਸ਼ਾਂਤ ਸਿੰਘ ਰਾਜਪੂਤ ‘ਤੇ ਵੱਡਾ ਬਿਆਨ ਕਿਹਾ ‘ਪਰਿਵਾਰ ਦੇ ਨਾਲ ਹੁੰਦੇ ਤਾਂ ਸੂਸਾਈਡ ਨਹੀਂ ਸੀ ਕਰਨਾ’
ਦਿੱਲੀ ਦੇ ਏਮਸ ਸਥਿਤ ਓਪੀਡੀ ਦੇ ਬਾਹਰ ਆਪਣੇ ਇਲਾਜ ਦੀ ਉਡੀਕ ‘ਚ ਸੁੱਤੇ ਪਏ ਲੋਕਾਂ ਨੂੰ ਹੇਮਕੁੰਟ ਫਾਊਂਡੇਸ਼ਨ ਦੇ ਵਲੰਟੀਅਰਸ ਦੇ ਵੱਲੋਂ ਕੰਬਲ ਵੰਡੇ ਗਏ । ਜਿਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ।
ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸੰਸਥਾ ਦੇ ਵਲੰਟੀਅਰਸ ਜ਼ਰੂਰਤਮੰਦ ਲੋਕਾਂ ਨੂੰ ਕੰਬਲ ਵੰਡਦੇ ਹੋਏ ਨਜ਼ਰ ਆ ਰਹੇ ਹਨ । ਇਸ ਵੀਡੀਓ ‘ਤੇ ਲੋਕਾਂ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ।
View this post on Instagram