ਹਰ ਪੰਜਾਬੀ ਸੈਲੀਬਰੇਟੀ ਦਾ ਵਿਦੇਸ਼ 'ਚ ਸਵਾਗਤ ਕਰਦਾ ਹੈ ਇਹ ਸਿੱਖ,ਗੁਰਦਾਸ ਮਾਨ ਨੂੰ ਵੀ ਘਰ ਬੁਲਾ ਕੇ ਕੀਤੀ ਮਹਿਮਾਨ ਨਵਾਜ਼ੀ  

By  Shaminder July 22nd 2019 05:52 PM -- Updated: July 22nd 2019 05:55 PM

ਗੁਰਦਾਸ ਮਾਨ ਏਨੀਂ ਦਿਨੀਂ ਵਿਦੇਸ਼ ਟੂਰ 'ਤੇ ਹਨ । ਇਸ ਮੌਕੇ ਉਨ੍ਹਾਂ ਨੇ ਐੱਨ.ਆਰ.ਆਈ ਪੰਜਾਬੀ ਪੀਟਰ ਵਿਰਦੀ ਨਾਲ ਮੁਲਾਕਾਤ ਵੀ ਕੀਤੀ । ਗੁਰਦਾਸ ਮਾਨ ਪੀਟਰ ਵਿਰਦੀ ਦੇ ਲਾਈਫ਼ ਸਟਾਈਲ ਅਤੇ ਉਨ੍ਹਾਂ ਨੂੰ ਮਿਲ ਕੇ ਕਾਫੀ ਖ਼ੁਸ਼ ਨਜ਼ਰ ਆਏ ਅਤੇ ਉਨ੍ਹਾਂ ਦੀ ਸਿਹਤ ਅਤੇ ਫਿਟਨੈੱਸ ਨੂੰ ਵੇਖ ਕੇ ਕਿਹਾ ਕਿ 'ਬਾਕੀ ਦੇ ਕੰਮ ਬਾਅਦ 'ਚ ਪਹਿਲਾਂ ਸਿਹਤ ਜ਼ਰੂਰੀ ਹੈ' ਜੱਫੀ ਪਾ ਕੇ ਪਤਾ ਲੱਗਦਾ ਹੈ ਸਰੀਰ ਦਾ ਅਤੇ ਭਾਜੀ ਨੂੰ ਵੇਖ ਕੇ ਮੈਨੂੰ ਵੀ ਇਸ ਤਰ੍ਹਾਂ ਲੱਗਦਾ ਹੈ ਕਿ ਮੈਨੂੰ ਵੀ ਡੰਡ ਮਾਰਨੇ ਚਾਹੀਦੇ ਨੇ ।

ਹੋਰ ਵੇਖੋ :ਗੁਰਦਾਸ ਮਾਨ ਦੇ ਗੀਤ ਦੇ ਨਾਲ ਇਸ ਰੇਡੀਓ ਜੌਕੀ ਨੇ ਕੀਤੀ ਕਮਾਲ,ਗੁਰਦਾਸ ਮਾਨ ਤਾਰੀਫ਼ ਕੀਤੇ ਬਗੈਰ ਨਹੀਂ ਰਹਿ ਸਕੇ

https://www.instagram.com/p/B0BRnKDgqDu/

ਭਾਜੀ ਏਨੇ ਤਗੜੇ ਨੇ ਤੇ ਮੈਨੂੰ ਵੀ ਤਗੜਾ ਹੋਣਾ ਚਾਹੀਦਾ ਹੈ ।

https://www.instagram.com/p/B0Fyi-FA0G1/

ਦੱਸ ਦਈਏ ਕਿ ਪੀਟਰ ਵਿਰਦੀ ਵਿਦੇਸ਼ 'ਚ ਵੱਸਦੇ ਅਜਿਹੇ ਪੰਜਾਬੀ ਹਨ ਜੋ ਕਿ ਆਪਣੀ ਦਰਿਆ ਦਿਲੀ ਅਤੇ ਨੇਕ ਕੰਮਾਂ ਕਰਕੇ ਜਾਣੇ ਜਾਂਦੇ ਹਨ । ਹਾਲ 'ਚ ਹੀ ਉਨ੍ਹਾਂ ਨੇ ਕਰਤਾਰਪੁਰ ਕਾਰੀਡੋਰ ਲਈ 500  ਮਿਲੀਅਨ ਦੇਣ ਦਾ ਐਲਾਨ ਕੀਤਾ ਸੀ ।

https://www.instagram.com/p/By5Z9SjgMmD/

Related Post