ਗੁਰੀ ਤੇ ਜੱਸ ਮਾਣਕ ਨੇ ਕੀਤਾ ਨਵੀਂ ਫ਼ਿਲਮ ਦਾ ਐਲਾਨ, ਸ਼ੂਟਿੰਗ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ
ਪੰਜਾਬੀ ਗਾਇਕ ਗੁਰੀ ਜਿਨ੍ਹਾਂ ਨੇ ‘ਸਿਕੰਦਰ 2’ ਦੇ ਨਾਲ ਆਪਣਾ ਫ਼ਿਲਮੀ ਕਰੀਅਰ ਸ਼ੁਰੂ ਕਰ ਚੁੱਕੇ ਹਨ। ਇਸ ਫ਼ਿਲਮ ‘ਚ ਉਨ੍ਹਾਂ ਵੱਲੋਂ ਨਿਭਾਏ ਕਿਰਦਾਰ ਨੂੰ ਦਰਸ਼ਕਾਂ ਵੱਲੋਂ ਖੂਬ ਸਰਹਾਇਆ ਗਿਆ ਸੀ। ਜਿਸ ਦੇ ਚੱਲਦੇ ਉਹ ਬਹੁਤ ਜਲਦ ਇੱਕ ਹੋਰ ਫ਼ਿਲਮ ‘ਚ ਨਜ਼ਰ ਆਉਣ ਵਾਲੇ ਹਨ।
View this post on Instagram
Gud Luck Both ? Nwi Movie Lai ?
ਜੀ ਹਾਂ ਇਹ ਅਸੀਂ ਨਹੀਂ ਸਗੋਂ ਗੁਰੀ ਦੀਆਂ ਇੰਸਟਾਗ੍ਰਾਮ ਦੀਆਂ ਤਸਵੀਰਾਂ ਕਹਿ ਰਹੀਆਂ ਹਨ। ਉਨ੍ਹਾਂ ਨੇ ਜੱਸ ਮਾਣਕ ਦੇ ਨਾਲ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ, ‘ਗੁੱਡ ਲੱਕ ਦੋਵਾਂ ਨੂੰ..ਨਵੀਂ ਮੂਵੀ ਲਈ’ ਨਾਲ ਹੀ ਉਨ੍ਹਾਂ ਨੇ ਵੀਡੀਓ ਕੈਮਰੇ ਵਾਲਾ ਇਮੋਜ਼ੀ ਪੋਸਟ ਕੀਤਾ ਹੈ। ਇਸ ਤਸਵੀਰ ‘ਚ ਦੋਵਾਂ ਸਿੰਗਰਾਂ ਨੇ ਕਲੈਪ ਬੋਰਡ ਫੜ੍ਹਿਆ ਹੋਇਆ ਹੈ ਤੇ ਦੋਵੇਂ ਬਹੁਤ ਖੁਸ਼ ਨਜ਼ਰ ਆ ਰਹੇ ਹਨ।

ਹੋਰ ਵੇਖੋ:ਅਨਮੋਲ ਕਵਾਤਰਾ ਨੇ ਦੀਵਾਲੀ ਦੇ ਮੌਕੇ ‘ਤੇ ਜ਼ਰੂਰਤਮੰਦ ਮਰੀਜ਼ਾਂ ਨੂੰ ਵੰਡੇ ਕੰਬਲ, ਦੇਖੋ ਵੀਡੀਓ
ਇਸ ਤੋਂ ਇਲਾਵਾ ਜੱਸ ਮਾਣਕ ਨੇ ਵੀ ਆਪਣੀ ਇੰਸਟਾਗ੍ਰਾਮ ਦੀਆਂ ਸਟੋਰੀਆਂ ‘ਚ ਸ਼ੂਟ ਦੀਆਂ ਵੀਡੀਓ ਪਾਈ ਹੋਈ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੀਆਂ ਸ਼ੂਟ ਤੋਂ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਨੇ। ਜੇ ਗੱਲ ਕਰੀਏ ਫ਼ਿਲਮ ਦੇ ਨਾਂਅ ਦੀ ਤਾਂ ਉਸ ਬਾਰੇ ਅਤੇ ਬਾਕੀ ਦੀ ਸਟਾਰ ਕਾਸਟ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ।
View this post on Instagram
ਇਸ ਫ਼ਿਲਮ ਨੂੰ ਵੀ ਮਾਨਵ ਸ਼ਾਹ ਡਾਇਰੈਕਟ ਕਰ ਰਹੇ ਨੇ, ਜਿਨ੍ਹਾਂ ਨੇ ਇਸ ਤੋਂ ਪਹਿਲਾਂ ‘ਸਿਕੰਦਰ 2’ ਨੂੰ ਵੀ ਡਾਇਰੈਕਟ ਕੀਤਾ ਸੀ। ਇਸ ਨੂੰ ਪੇਸ਼ਕਰ ਰਹੇ ਨੇ ਗੀਤ ਐੱਮ ਪੀ 3, ਖੁਸ਼ ਪ੍ਰੋਡਕਸ਼ ਐਂਡ ਓਮਜੀ ਸਟਾਰ ਸਟੂਡੀਓ ਹੋਰ। ਹੁਣ ਦੇਖਣਾ ਇਹ ਹੋਵੇਗਾ ਕਿ ਫ਼ਿਲਮ ਦੇ ਨਾਂਅ ਤੇ ਬਾਕੀ ਸਟਾਰ ਕਾਸਟ ਉੱਤੋਂ ਪਰਦਾ ਕਦੋਂ ਚੁੱਕਿਆ ਜਾਂਦਾ ਹੈ।