ਗੁਰਜੈਜ਼ ਤੇ ਆਰ ਨੇਤ ‘Average’ ਗੀਤ ਨਾਲ ਹੋਣਗੇ ਦਰਸ਼ਕਾਂ ਦੇ ਰੁਬਰੂ, ਪੋਸਟਰ ਛਾਇਆ ਸੋਸ਼ਲ ਮੀਡੀਆ ‘ਤੇ

By  Lajwinder kaur May 29th 2020 04:34 PM

ਪੰਜਾਬੀ ਗਾਇਕ ਗੁਰਜੈਜ਼ ਕਾਫੀ ਸਮੇਂ ਬਾਅਦ ਆਪਣਾ ਨਵਾਂ ਸਿੰਗਲ ਟਰੈਕ ਲੈ ਕੇ ਆ ਰਹੇ ਨੇ । ਜੀ ਹਾਂ ਉਹ ਐਵਰੇਜ(Average) ਟਾਈਟਲ ਹੇਠ ਨਵਾਂ ਗੀਤ ਲੈ ਕੇ ਆ ਰਹੇ ਨੇ । ਇਸ ਗੀਤ ਨੂੰ ਗੁਰਜੈਜ਼ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਦੇ ਹੋਏ ਨਜ਼ਰ ਆਉਣਗੇ ਤੇ ਆਰ ਨੇਤ ਫੀਚਰਿੰਗ ਕਰਨਗੇ । ਗਾਣੇ ਦਾ ਪੋਸਟਰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ।

 

View this post on Instagram

 

R Nait Music & Rajchet sharma ( @rajsharma95306) Present Singer - @gurjazz F.T - @official_rnait Lyrics - @official_rnait Music - @sycostyle_music FemaleLead - @noorkawaar Video - @Badnambande Concived By - @kaku_sarpanch Dop - @rameshswami Editing - @amanrajowal Concept - @dardi Project By - @bhindasidhu Director - @surajkumar & @dimple Special Thanks - @satkaranvirsinghkhosa Publicty Design - @impressivedesignstudio Online Promotion - @goldmediaa

A post shared by R Nait (@official_rnait) on May 28, 2020 at 4:22am PDT

ਗੀਤ ਦੇ ਬੋਲ ਆਰ ਨੇਤ ਦੀ ਕਲਮ ‘ਚੋਂ ਹੀ ਨਿਕਲੇ ਨੇ ਤੇ ਮਿਊਜ਼ਿਕ Syco Style ਵਾਲਿਆਂ ਦਾ ਸੁਣਨ ਨੂੰ ਮਿਲੇਗਾ । ਗਾਣੇ ਦਾ ਵੀਡੀਓ ਬਦਨਾਮ ਬੰਦੇ ਵੱਲੋਂ ਤਿਆਰ ਕੀਤਾ ਗਿਆ ਹੈ । ਇਹ ਗੀਤ ਬਹੁਤ ਜਲਦ ਦਰਸ਼ਕਾਂ ਦੇ ਰੁਬਰੂ ਹੋ ਜਾਵੇਗਾ । ਫੈਨਜ਼ ਬਹੁਤ ਬੇਸਬਰੀ ਦੇ ਨਾਲ ਇਸ ਗੀਤ ਦਾ ਇੰਤਜ਼ਾਰ ਕਰ ਰਹੇ ਨੇ।

ਗੁਰਜੈਜ਼ ਇਸ ਤੋਂ ਪਹਿਲਾਂ ਵੀ ‘ਡ੍ਰੀਮਜ਼’, ‘ਇੰਚ ਦੀ ਕੀ ਗੱਲ’, ‘ਯਾਰਾਂ ਪਿੱਛੇ’ , ‘ਯਾਰੀ ਤੇਰੀ’, ‘ਹੌਂਸਲੇ’, ‘ਗੁੱਸਾ ਜੱਟੀ ਦਾ’  ਵਰਗੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਚੁੱਕੇ ਹਨ ।

Related Post