ਗੁਰਲੇਜ ਅਖਤਰ ਅਤੇ ਦੀਪਾ ਬਿਲਾਸਪੁਰੀ ਦਾ ਗੀਤ ‘ਮੋਟੀ ਅੱਖ’ ਰਿਲੀਜ਼

By  Shaminder August 31st 2021 05:41 PM

ਗੁਰਲੇਜ ਅਖਤਰ  (Gurlej Akhtar) ਅਤੇ ਦੀਪਾ ਬਿਲਾਸਪੁਰੀ ( Deepa Bilaspuri ) ਦਾ ਨਵਾਂ ਗੀਤ ‘ਮੋਟੀ ਅੱਖ’ ਰਿਲੀਜ਼ ਹੋ ਚੁੱਕਿਆ ਹੈ । ਗੀਤ ਦੇ ਬੋਲ ਅਮਨ ਬਿਲਾਸਪੁਰੀ ਨੇ ਲਿਖੇ ਹਨ। ਇਸ ਗੀਤ ਨੂੰ ਮਿਊਜ਼ਿਕ ਦਿੱਤਾ ਹੈ ਇਮਪਾਇਰ ਨੇ । ਇਸ ਗੀਤ ‘ਚ ਇਕ ਦਿਓਰ ਆਪਣੀ ਭਰਜਾਈ ਅੱਗੇ ਆਪਣੀ ਮੰਗਣੀ ਲਈ ਅਰਜੋਈ ਕਰ ਰਿਹਾ ਹੈ ।

gurlej Akhtar song -min Image From Gurlej Akhtar song

ਹੋਰ ਪੜ੍ਹੋ : ਸੰਨੀ ਦਿਓਲ ਆਪਣੀ ਮਾਂ ਪ੍ਰਕਾਸ਼ ਕੌਰ ਨਾਲ ਏਅਰਪੋਟ ’ਤੇ ਦਿੱਤੇ ਦਿਖਾਈ, ਵੀਡੀਓ ਹੋ ਰਿਹਾ ਹੈ ਵਾਇਰਲ

ਗੀਤ ‘ਚ ਗੱਭਰੂ ਜਿੱਥੇ ਆਪਣੀ ਭਾਬੀ ਨੂੰ ਇਹ ਵੀ ਕਹਿ ਰਿਹਾ ਹੈ ਕਿ ਉਸ ਨੂੰ ਦਾਜ ਦਹੇਜ ਦੀ ਕੋਈ ਲੋੜ ਨਹੀਂ ਹੈ ।ਇਸ ਦੇ ਨਾਲ ਹੀ ਉਹ ਆਪਣੀ ਭਰਜਾਈ ਨੂੰ ਇਹ ਵੀ ਕਹਿੰਦਾ ਹੈ ਕਿ ਉਹ ਬਰਾਤ ਜਹਾਜ਼ ‘ਤੇ ਲੈ ਕੇ ਜਾਵੇਗਾ । ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

 

View this post on Instagram

 

A post shared by Gurlej Akhtar (@gurlejakhtarmusic)

ਗੁਰਲੇਜ ਅਖਤਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ ।

Gurlej Akhtar song ,, -min Image From Gurlej Akhtar song

ਗਾਇਕਾ ਦਾ ਪੂਰਾ ਪਰਿਵਾਰ ਹੀ ਗਾਇਕੀ ਨੂੰ ਸਮਰਪਿਤ ਹੈ। ਗੁਰਲੇਜ ਅਖਤਰ ਦੇ ਪਤੀ ਕੁਲਵਿੰਦਰ ਕੈਲੀ ਜਿੱਥੇ ਬਿਹਤਰੀਨ ਗਾਇਕ ਹਨ, ਉੱਥੇ ਹੀ ਉਸ ਦੇ ਦੋਵੇਂ ਭਰਾ ਵੀ ਇੰਡਸਟਰੀ ਦੇ ਬਿਹਤਰੀਨ ਗਾਇਕਾਂ ਚੋਂ ਹਨ ਅਤੇ ਭੈਣ ਜੈਸਮੀਨ ਅਖਤਰ ਵੀ ਵਧੀਆ ਗਾਇਕਾ ਹੈ ।

 

Related Post