ਗੁਰਲੇਜ ਅਖਤਰ ਤੇ ਜਿੰਮੀ ਕਲੇਰ ਦੇ ਨਵੇਂ ਗੀਤ ‘ਦਬੰਗ’ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ ।ਪੂਰਾ ਗੀਤ ਜਲਦ ਹੀ ਰਿਲੀਜ਼ ਹੋਵੇਗਾ । ਗੁਰਲੇਜ ਅਖਤਰ ਨੇ ਇਸ ਗੀਤ ਦਾ ਟੀਜ਼ਰ ਸ਼ੇਅਰ ਕੀਤਾ ਹੈ । ਟੀਜ਼ਰ ‘ਚ ਜਿੰਮੀ ਸ਼ੇਰਗਿੱਲ ਅਤੇ ਸੋਨੀਆ ਮਾਨ ਨਜ਼ਰ ਆ ਰਹੇ ਹਨ । ਗੀਤ ਦੇ ਬੋਲ ਜਿੰਮੀ ਕਲੇਰ ਨੇ ਖੁਦ ਲਿਖੇ ਹਨ।
Image From Jimmy Kaler Song
Image From Jimmy Kaler Song
ਮਿਊਜ਼ਿਕ ਮਿਸਟਾਬਾਜ਼ ਨੇ ਦਿੱਤਾ ਹੈ । ਇਸ ਤੋਂ ਪਹਿਲਾਂ ਜਿੰਮੀ ਕਲੇਰ ਗੁਰਲੇਜ ਅਖਤਰ ਦੇ ਨਾਲ ਗੀਤ ਟੌਪ ਕਲਾਸ ਦੇਸੀ ਲੈ ਕੇ ਆਏ ਸਨ । ਇਸ ਤੋਂ ਇਲਾਵਾ ਜਿੰਮੀ ਕਲੇਰ ਹੋਰ ਵੀ ਕਈ ਗੀਤ ਇੰਡਸਟਰੀ ਨੂੰ ਦੇ ਚੁੱਕੇ ਹਨ ।
Image From Jimmy Kaler Song
ਗੁਰਲੇਜ ਅਖਤਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਉਹ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ । ਉਨ੍ਹਾਂ ਦਾ ਪੂਰਾ ਪਰਿਵਾਰ ਗਾਇਕੀ ਨੂੰ ਸਮਰਪਿਤ ਹੈ । ਉਨ੍ਹਾਂ ਦੇ ਪਤੀ ਜਿੱਥੇ ਵਧੀਆ ਗਾਇਕ ਹਨ, ਉੱਥੇ ਹੀ ਉਨ੍ਹਾਂ ਦੀ ਭੈਣ ਅਤੇ ਦੋਵੇਂ ਭਰਾ ਵੀ ਬਿਹਤਰੀਨ ਗਾਇਕ ਹਨ ।
View this post on Instagram