ਗੁਰਲੇਜ ਅਖਤਰ ਅਤੇ ਜਿੰਮੀ ਕਲੇਰ ਦੇ ਨਵੇਂ ਗੀਤ ‘ਦਬੰਗ’ ਦਾ ਟੀਜ਼ਰ ਹੋਇਆ ਰਿਲੀਜ਼

written by Shaminder | April 29, 2021

ਗੁਰਲੇਜ ਅਖਤਰ ਤੇ ਜਿੰਮੀ ਕਲੇਰ ਦੇ ਨਵੇਂ ਗੀਤ ‘ਦਬੰਗ’ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ ।ਪੂਰਾ ਗੀਤ ਜਲਦ ਹੀ ਰਿਲੀਜ਼ ਹੋਵੇਗਾ । ਗੁਰਲੇਜ ਅਖਤਰ ਨੇ ਇਸ ਗੀਤ ਦਾ ਟੀਜ਼ਰ ਸ਼ੇਅਰ ਕੀਤਾ ਹੈ । ਟੀਜ਼ਰ ‘ਚ ਜਿੰਮੀ ਸ਼ੇਰਗਿੱਲ ਅਤੇ ਸੋਨੀਆ ਮਾਨ ਨਜ਼ਰ ਆ ਰਹੇ ਹਨ । ਗੀਤ ਦੇ ਬੋਲ ਜਿੰਮੀ ਕਲੇਰ ਨੇ ਖੁਦ ਲਿਖੇ ਹਨ।

jimmy Image From Jimmy Kaler Song

ਹੋਰ ਪੜ੍ਹੋ : ‘ਰਾਮਾਇਣ’ ’ਚ ਸੀਤਾ ਦਾ ਕਿਰਦਾਰ ਨਿਭਾ ਕੇ ਮਸ਼ਹੂਰ ਹੋਈ ਅਦਾਕਾਰਾ ਦੀਪਿਕਾ ਚਿਖਾਲਿਆ ਦਾ ਹੈ ਅੱਜ ਜਨਮ-ਦਿਨ, ਇਸ ਤਰ੍ਹਾਂ ਹੋਈ ਸੀ ਕਰੀਅਰ ਦੀ ਸ਼ੁਰੂਆਤ 

Sonia Mann Image From Jimmy Kaler Song

ਮਿਊਜ਼ਿਕ ਮਿਸਟਾਬਾਜ਼ ਨੇ ਦਿੱਤਾ ਹੈ । ਇਸ ਤੋਂ ਪਹਿਲਾਂ ਜਿੰਮੀ ਕਲੇਰ ਗੁਰਲੇਜ ਅਖਤਰ ਦੇ ਨਾਲ ਗੀਤ ਟੌਪ ਕਲਾਸ ਦੇਸੀ ਲੈ ਕੇ ਆਏ ਸਨ । ਇਸ ਤੋਂ ਇਲਾਵਾ ਜਿੰਮੀ ਕਲੇਰ ਹੋਰ ਵੀ ਕਈ ਗੀਤ ਇੰਡਸਟਰੀ ਨੂੰ ਦੇ ਚੁੱਕੇ ਹਨ ।

jimmy kaler Image From Jimmy Kaler Song

ਗੁਰਲੇਜ ਅਖਤਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਉਹ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ । ਉਨ੍ਹਾਂ ਦਾ ਪੂਰਾ ਪਰਿਵਾਰ ਗਾਇਕੀ ਨੂੰ ਸਮਰਪਿਤ ਹੈ । ਉਨ੍ਹਾਂ ਦੇ ਪਤੀ ਜਿੱਥੇ ਵਧੀਆ ਗਾਇਕ ਹਨ, ਉੱਥੇ ਹੀ ਉਨ੍ਹਾਂ ਦੀ ਭੈਣ ਅਤੇ ਦੋਵੇਂ ਭਰਾ ਵੀ ਬਿਹਤਰੀਨ ਗਾਇਕ ਹਨ ।

0 Comments
0

You may also like