ਅੱਜ ਰਾਤ ਪੀਟੀਸੀ ਸ਼ੋਅਕੇਸ 'ਚ ਮਿਲੋ ਫ਼ਿਲਮ 'ਸੁਰਖ਼ੀ ਬਿੰਦੀ' ਦੀ ਸਟਾਰ ਕਾਸਟ ਸਰਗੁਣ ਮਹਿਤਾ ਤੇ ਗੁਰਨਾਮ ਭੁੱਲਰ ਨਾਲ

By  Aaseen Khan August 27th 2019 11:45 AM

ਪੀਟੀਸੀ ਪੰਜਾਬੀ ਦਾ ਨੰਬਰ ਇੱਕ ਚੈਟ ਸ਼ੋਅ ਪੀਟੀਸੀ ਸ਼ੋਅਕੇਸ ਜਿੱਥੇ ਤੁਹਾਨੂੰ ਹਰ ਵਾਰ ਮਿਲਵਾਇਆ ਜਾਂਦਾ ਹੈ ਪੰਜਾਬੀ ਇੰਡਸਟਰੀ ਦੇ ਚਮਕਦੇ ਸਿਤਾਰਿਆਂ ਨਾਲ ਜਿੱਥੇ ਗੱਲਾਂ ਬਾਤਾਂ ਹੁੰਦੀਆਂ ਹਨ ਉਹਨਾਂ ਦੀ ਜ਼ਿੰਦਗੀ ਅਤੇ ਪ੍ਰੋਜੈਕਟਸ ਦੇ ਬਾਰੇ । ਇਸ ਵਾਰ ਪੀਟੀਸੀ ਸ਼ੋਅਕੇਸ 'ਚ ਤੁਹਾਡੇ ਰੁ-ਬ-ਰੁ ਕਰਨ ਜਾ ਰਹੇ ਹਾਂ ਫ਼ਿਲਮ ਸੁਰਖ਼ੀ ਬਿੰਦੀ ਦੀ ਸਟਾਰ ਕਾਸਟ ਸਰਗੁਣ ਮਹਿਤਾ ਅਤੇ ਗੁਰਨਾਮ ਭੁੱਲਰ ਨੂੰ ।

 

View this post on Instagram

 

Watch @gurnambhullarofficial & @sargunmehta talking about their upcoming movie #SurkhiBindi in PTC Showcase on 27th August, Tuesdat at 9:30 PM only on PTC Punjabi !! #ChatShow #PunjabiShow #PollywoodStars #Pollywoodmovie #Pollywood #PTCShowcase #PTCPunjabi #PTCNetwork

A post shared by PTC Punjabi (@ptc.network) on Aug 26, 2019 at 6:23am PDT

ਸਰਗੁਣ ਮਹਿਤਾ ਤੇ ਗੁਰਨਾਮ ਭੁੱਲਰ ਕੋਲੋਂ ਫ਼ਿਲਮ ਬਾਰੇ ਸੁਣਨ ਨੂੰ ਮਿਲਣਗੇ ਲਾਜਵਾਬ ਕਿੱਸੇ ਅਤੇ ਸੈੱਟ 'ਤੇ ਹੁੰਦੀ ਢੇਰ ਸਾਰੀ ਮਸਤੀ ਦੇ ਖੂਬਸੂਰਤਾਂ ਪਲਾਂ ਬਾਰੇ ਵੀ ਜਾਨਣ ਨੂੰ ਮਿਲੇਗਾ। ਗੁਰਨਾਮ ਭੁੱਲਰ ਤੇ ਸਰਗੁਣ ਮਹਿਤਾ ਨਾਲ ਇਹ ਖਾਸ ਮੁਲਾਕਾਤ ਦਾ ਪ੍ਰੋਗਰਾਮ ਅੱਜ ਰਾਤ ਯਾਨੀ 27 ਅਗਸਤ ਰਾਤ 9:30 ਵਜੇ ਪੀਟੀਸੀ ਪੰਜਾਬੀ 'ਤੇ ਦੇਖਣ ਨੂੰ ਮਿਲੇਗਾ।

ਹੋਰ ਵੇਖੋ : ਗਿੱਪੀ ਗਰੇਵਾਲ ਨੇ ਯੁੱਧਵੀਰ ਮਾਣਕ ਨਾਲ ਤਸਵੀਰਾਂ ਸਾਂਝੀਆਂ ਕਰ ਕੀਤੀ ਅਰਦਾਸ

ਫ਼ਿਲਮ ਸੁਰਖ਼ੀ ਬਿੰਦੀ ਜਿਹੜੀ ਕਿ ਜਗਦੀਪ ਸਿੱਧੂ ਦੇ ਨਿਰਦੇਸ਼ਨ 'ਚ ਫ਼ਿਲਮਾਈ ਗਈ ਹੈ, 30 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਪਤੀ ਪਤਨੀ ਦੇ ਇੱਕ ਦੂਜੇ ਦੇ ਸੁਫ਼ਨੇ ਪੂਰੇ ਕਰਨ ਲਈ ਕੀਤੇ ਜਾਂਦੇ ਸੰਘਰਸ਼ ਨੂੰ ਪਰਦੇ 'ਤੇ ਪੇਸ਼ ਕਰੇਗੀ। ਫ਼ਿਲਮ ਦੇ ਟਰੇਲਰ ਸਮੇਤ ਗੀਤਾਂ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਹੈ। ਉਮੀਦ ਹੈ ਇਹ ਫ਼ਿਲਮ ਵੀ ਦਰਸ਼ਕਾਂ ਦੇ ਦਿਲਾਂ 'ਚ ਘਰ ਕਰਨ 'ਚ ਜ਼ਰੂਰ ਕਾਮਯਾਬ ਹੋਵੇਗੀ।

Related Post