ਇਸ ਵਾਰ ਪੀਟੀਸੀ ਸ਼ੋਅਕੇਸ ‘ਚ ਮਿਲੋ ਫ਼ਿਲਮ ਲੇਖ਼ ਦੀ ਸਟਾਰ ਕਾਸਟ ਨੂੰ

Written by  Lajwinder kaur   |  March 28th 2022 04:46 PM  |  Updated: March 28th 2022 04:51 PM

ਇਸ ਵਾਰ ਪੀਟੀਸੀ ਸ਼ੋਅਕੇਸ ‘ਚ ਮਿਲੋ ਫ਼ਿਲਮ ਲੇਖ਼ ਦੀ ਸਟਾਰ ਕਾਸਟ ਨੂੰ

ਗੁਰਨਾਮ ਭੁੱਲਰ ਤੇ ਤਾਨੀਆ ਆਪਣੀ ਆਉਣ ਵਾਲੀ ਫ਼ਿਲਮ ਲੇਖ਼ ਨੂੰ ਲੈ ਕੇ ਕਾਫੀ ਉਤਸੁਕ ਹਨ। ਫੈਨਜ਼ ਵੀ ਬੇਸਬਰੀ ਦੇ ਨਾਲ ਇਸ ਫ਼ਿਲਮ ਦੀ ਰਿਲੀਜ਼ ਦਾ ਇੰਤਜ਼ਾਰ ਕਰ ਰਹੇ ਹਨ। ਦੱਸ ਦਈਏ ਫ਼ਿਲਮ ਲੇਖ਼ ਦੀ ਸਟਾਰ ਕਾਸਟ ਪੀਟੀਸੀ ਦੇ ਫੈਮਸ ਸ਼ੋਅ ਪੀਟੀਸੀ ਸ਼ੋਅਕੇਸ਼ PTC Showcase 'ਚ ਸ਼ਿਰਕਤ ਕਰਨ ਆ ਰਹੀ ਹੈ। ਜਿਸ ‘ਚ ਗੁਰਨਾਮ ਭੁੱਲਰ, ਤਾਨੀਆ ਤੇ ਜਗਦੀਪ ਸਿੱਧੂ ਇਸ ਫ਼ਿਲਮ ਦੇ ਨਾਲ ਜੁੜੀਆਂ ਗੱਲਾਂ ਕਰਨਗੇ।

ਹੋਰ ਪੜ੍ਹੋ : ਪ੍ਰੀਤੀ ਜ਼ਿੰਟਾ ਨੇ ਦਿਖਾਈ ਜੁੜਵਾ ਬੱਚਿਆਂ ਦੀ ਝਲਕ, ਮਾਂ ਨਾਲ ਪਹਿਲੇ IPL ਮੈਚ ਦਾ ਆਨੰਦ ਲੈਂਦੇ ਨਜ਼ਰ ਆਏ ਦੋਵੇਂ ਬੱਚੇ

Tania And Gurnam Bhullar

ਸੋ ਦੇਖਣਾ ਨਾ ਭੁੱਲਣਾ ਲੇਖ਼ ਫ਼ਿਲਮ ਦੇ ਨਾਲ ਜੁੜੀਆਂ ਦਿਲਚਸਪ ਗੱਲਾਂ ਪੀਟੀਸੀ ਸ਼ੋਅਕੇਸ਼ ‘ਚ ਇਸ ਸ਼ੁਕਰਵਾਰ ਰਾਤ 8 ਵਜੇ ਸਿਰਫ ਪੀਟੀਸੀ ਪੰਜਾਬੀ ਚੈਨਲ ਉੱਤੇ ।

Lekh (3)

ਹੋਰ ਪੜ੍ਹੋ : World Theatre Day 2022: ਦਰਸ਼ਨ ਔਲਖ ਨੇ ਖ਼ਾਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਦਿੱਤੀ ਵਿਸ਼ਵ ਰੰਗ-ਮੰਚ ਦਿਵਸ ਦੀਆਂ ਵਧਾਈਆਂ

ਲੇਖ਼ ਫ਼ਿਲਮ ਦਾ ਟ੍ਰੇਲਰ ਅਤੇ ਗੀਤ ਪਹਿਲਾਂ ਹੀ ਦਰਸ਼ਕਾਂ ਦੇ ਵਿਚਕਾਰ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਫ਼ਿਲਮ ਦੀ ਕਹਾਣੀ ਨਾਮੀ ਫ਼ਿਲਮ ਲੇਖਕ ਜਗਦੀਪ ਸਿੱਧੂ ਨੇ ਲਿਖੀ ਹੈ ਤੇ ਮਨਵੀਰ ਬਰਾੜ ਨੇ ਫ਼ਿਲਮ ਨੂੰ ਡਾਇਰੈਕਟ ਕੀਤਾ ਹੈ। ਇਹ ਫ਼ਿਲਮ ਦਰਸ਼ਕਾਂ ਨੂੰ ਇੱਕ ਅਜਿਹੀ ਦੁਨੀਆਂ ਦੀ ਝਲਕ ਦੇਖਣ ਨੂੰ ਮਿਲੇਗੀ ਜਿਸ ਵਿੱਚ ਰੋਮਾਂਸ ਅਤੇ ਦਿਲ ਟੁੱਟਣ ਵਾਲਾ ਦੋਵਾਂ ਦਾ ਅਹਿਸਾਸ ਹੋਵੇਗਾ। ਸਕੂਲ ਤੋਂ ਸ਼ੁਰੂ ਹੋਈ ਇਸ ਲਵ ਸਟੋਰੀ ‘ਚ ਕਿਵੇਂ-ਕਿਵੇਂ ਦੇ ਉਤਾਰ-ਚੜ੍ਹਾਅ ਦੇਖਣ ਨੂੰ ਮਿਲਦੇ ਨੇ ਉਹ ਦਰਸ਼ਕਾਂ ਨੂੰ ਇੱਕ ਅਪ੍ਰੈਲ ਨੂੰ ਸਿਨੇਮਾ ਘਰਾਂ ‘ਚ ਦੇਖਣ ਨੂੰ ਮਿਲੇਗਾ।

 

 

View this post on Instagram

 

A post shared by PTC Punjabi (@ptcpunjabi)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network