ਫੈਨ ਨਾਲ ਸਟੇਜ 'ਤੇ ਬਦਸਲੂਕੀ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਗੁਰਨਾਮ ਭੁੱਲਰ ਨੇ ਵੀਡੀਓ ਜਾਰੀ ਕਰ ਮੰਗੀ ਮਾਫ਼ੀ,ਦੇਖੋ ਵੀਡੀਓ
ਗੁਰਨਾਮ ਭੁੱਲਰ ਪੰਜਾਬੀ ਗਾਇਕ ਅਤੇ ਅਦਾਕਾਰ ਜਿਹੜੇ ਗਾਣਿਆਂ ਅਤੇ ਫ਼ਿਲਮਾਂ ਦੇ ਚਲਦਿਆਂ ਤਾਂ ਚਰਚਾ 'ਚ ਬਣੇ ਹੀ ਰਹਿੰਦੇ ਹਨ ਪਰ ਪਿਛਲੇ ਦਿਨੀਂ ਉਹਨਾਂ ਦੇ ਲਾਈਵ ਸਟੇਜ ਸ਼ੋਅ ਦਾ ਇੱਕ ਵੀਡੀਓ ਕਾਫੀ ਵਾਇਰਲ ਹੋਇਆ ਜਿਸ 'ਚ ਗੁਰਨਾਮ ਭੁੱਲਰ ਇੱਕ ਫੈਨ ਵੱਲੋਂ ਸਟੇਜ 'ਤੇ ਉਹਨਾਂ ਨੂੰ ਤਸਵੀਰ ਗਿਫ਼੍ਟ ਕੀਤੀ ਗਈ ਤਾਂ ਗੁਰਨਾਮ ਭੁੱਲਰ ਨੇ ਉਸ ਨਾਲ ਬਦਸਲੂਕੀ ਕੀਤੀ ਤੇ ਕਿਹਾ ਕੰਪਿਊਟਰ ਤੋਂ ਫੋਟੋਆਂ ਕਢਵਾ ਨਾ ਆਇਆ ਕਰੋ। ਉਹਨਾਂ ਦਾ ਇਹ ਵੀਡੀਓ ਬਹੁਤ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਅਤੇ ਬਹੁਤ ਸਾਰੇ ਲੋਕਾਂ ਦਾ ਇਸ 'ਤੇ ਗੁੱਸਾ ਵੀ ਫੁੱਟਿਆ।
View this post on Instagram
ਹੁਣ ਗੁਰਨਾਮ ਭੁੱਲਰ ਵੱਲੋਂ ਲੋਕਾਂ 'ਚ ਉਹਨਾਂ ਦੀ ਇਸ ਵੀਡੀਓ ਨੂੰ ਲੈ ਕੇ ਨਰਾਜ਼ਗੀ ਨੂੰ ਦੇਖਦੇ ਹੋਏ ਇੱਕ ਹੋਰ ਵੀਡੀਓ ਸਾਂਝੀ ਕੀਤੀ ਹੈ ਜਿਸ 'ਚ ਗੁਰਨਾਮ ਭੁੱਲਰ ਨੇ ਆਪਣੀ ਇਸ ਬਦਸਲੂਕੀ ਲਈ ਸਫ਼ਾਈ ਦਿੱਤੀ ਹੈ ਅਤੇ ਮਾਫ਼ੀ ਵੀ ਮੰਗੀ ਹੈ। ਗੁਰਨਾਮ ਭੁੱਲਰ ਦਾ ਕਹਿਣਾ ਹੈ ਕਿ ਉਹਨਾਂ ਦੀ ਕਿਸੇ ਨਾਲ ਵੀ ਕੋਈ ਨਿੱਜੀ ਦੁਸ਼ਮਣੀ ਨਹੀਂ ਹੈ ਤੇ ਉਹਨਾਂ ਜਾਣਬੁੱਝ ਕੇ ਅਜਿਹਾ ਵਤੀਰਾ ਨਹੀਂ ਕੀਤਾ। ਉਹ ਬਸ ਦੇਖ ਰਹੇ ਸੀ ਕਿ ਸ਼ੋਅ 'ਚ ਕੋਈ ਰੁਕਾਵਟ ਨਾ ਆਵੇ। ਫਿਰ ਵੀ ਉਹਨਾਂ ਦੀ ਇਸ ਗੱਲ ਲਈ ਕਿਸੇ ਨੂੰ ਵੀ ਠੇਸ ਪਹੁੰਚੀ ਅਤੇ ਜਿਸ ਵਿਅਕਤੀ ਲਈ ਇਹ ਅਪਸ਼ਬਦ ਬੋਲੇ ਉਸ ਲਈ ਮਾਫ਼ੀ ਮੰਗੀ ਹੈ।
ਹੋਰ ਵੇਖੋ : ਸਰਗੁਣ ਮਹਿਤਾ ਨੇ ਗੁਰਨਾਮ ਭੁੱਲਰ ਦੇ ਗੀਤ 'ਪਾਗਲ' ਦਾ ਆਪਣੇ ਗੀਤ ਨਾਲ ਕੁਝ ਇਸ ਤਰ੍ਹਾਂ ਕੀਤਾ ਰਿਪਲਾਈ,ਦੇਖੋ ਵੀਡੀਓ
ਪੂਰਾ ਮਾਮਲਾ ਕੀ ਹੈ ਤੁਹਾਨੂੰ ਇਹ ਵੀਡੀਓ ਦੇਖ ਸਭ ਸਮਝ ਆ ਜਾਵੇਗਾ :
ਉਮੀਦ ਕਰਦੇ ਹਾਂ ਗੁਰਨਾਮ ਭੁੱਲਰ ਦੀ ਇਸ ਮਾਫ਼ੀ ਵਾਲੀ ਵੀਡੀਓ ਤੋਂ ਬਾਅਦ ਫੈਨਸ ਦੀ ਨਾਰਾਜ਼ਗੀ ਉਹਨਾਂ ਨਾਲੋਂ ਦੂਰ ਹੋ ਜਾਵੇਗੀ।