ਗੀਤ ਫ਼ਕੀਰਾ ਨਾਲ ਜਲਦ ਧੂਮਾਂ ਪਾਉਣ ਆਉਣ ਵਾਲੇ ਹਨ ਗੁਰਨਾਮ ਭੁੱਲਰ

By  Rajan Sharma September 15th 2018 01:13 PM -- Updated: September 15th 2018 01:14 PM

ਮਸ਼ਹੂਰ ਗਾਇਕ ਗੁਰਨਾਮ ਭੁੱਲਰ gurnam bhullar ਨੇ ਕੱਲ ਹੀ ਆਪਣੇ ਨਵੇਂ ਆਏ ਗੀਤ "ਪੱਕ ਠੱਕ" punjabi song ਨਾਲ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਕੈਂਪਸ ਵਿੱਚ ਵਿਦਿਆਰਥੀਆਂ ਦਾ ਮਨੋਰੰਜਨ ਕਰਦੇ ਹੋਏ ਪੂਰਾ ਸਮਾਂ ਬੰਨਿਆਂ| ਤੇ ਹੂਣ ਹਾਲ ਹੀ ਵਿੱਚ ਉਸ ਵਲੋਂ ਆਪਣੇ ਫੈਨਸ ਲਈ ਸੋਸ਼ਲ ਮੀਡਿਆ ਤੇ ਆਪਣੀ ਇੱਕ ਬੜੀ ਹੀ ਹਾਸੇਦਾਰ ਵੀਡੀਓ ਸਾਂਝਾ ਕਰਦੇ ਹੋਏ ਇੱਕ ਬ੍ਰੇਕਿੰਗ ਨਿਊਜ਼ ਦਿੱਤੀ ਹੈ| ਦੱਸ ਦੇਈਏ ਕਿ ਇਹ ਬ੍ਰੇਕਿੰਗ ਨਿਊਜ਼ ਹੈ ਉਹਨਾਂ ਦੇ ਨਵੇਂ ਆਉਣ ਵਾਲ਼ੇ ਗੀਤ "ਫ਼ਕੀਰਾ" ਬਾਰੇ ਜੋ ਕਿ 18 ਸਤੰਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ| ਉਹਨਾਂ ਦੁਆਰਾ ਜੋ ਵੀਡੀਓ ਇੰਸਟਾਗ੍ਰਾਮ ਤੇ ਸਾਂਝੀ ਕੀਤੀ ਗਈ ਹੈ| ਉਸ ਵੀਡੀਓ ਵਿੱਚ ਗੁਰਨਾਮ ਆਪਣੀ ਇੱਕ ਵੱਖਰੀ ਲੁੱਕ ਵਿੱਚ ਨਜ਼ਰ ਆ ਰਹੇ ਹਨ|

ਗੀਤ 'ਡਾਇਮੰਡ' punjabi song ਅਤੇ 'ਫੋਨ ਮਾਰ ਦੀ' ਦੀ ਸਫਲਤਾ ਤੋਂ ਬਾਅਦ ਗੁਰਨਾਮ ਭੁੱਲਰ gurnam bhullar ਨੇ ਆਪਣਾ ਤੀਸਰਾ ਗੀਤ ਕੁਝ ਸਮਾਂ ਪਹਿਲਾਂ ਹੀ ਰਿਲੀਜ਼ ਕੀਤਾ ਹੈ| ਗੀਤ 'ਪੱਕ ਠੱਕ' ਇੱਕ ਬੇਹੱਦ ਹੀ ਰੋਮਾੰਟਿਕ ਗੀਤ ਹੈ ਅਤੇ ਉਸ ਲੜਕੀ ਲਈ ਹੈ ਜੋ ਕਿ ਪਿਆਰ ਦੇ ਵਿੱਚ ਗੁਆਚੀ ਹੋਈ ਹੈ| ਹੁਣ ਉਹ ਜਲਦ ਹਾਜ਼ਰ ਹੋ ਰਹੇ ਹਨ ਆਪਣੇ ਚੋਥੇ ਗੀਤ ਫ਼ਕੀਰਾ ਦੇ ਨਾਲ|

https://www.instagram.com/p/Bnvj-ySHCjF/?taken-by=gurnambhullarofficial

ਦੱਸ ਦੇਈਏ ਕਿ ਗੁਰਨਾਮ ਭੁੱਲਰ gurnam bhullar ਆਪਣੀ ਇੱਕ ਫ਼ਿਲਮ ਵੀ ਸਾਈਨ ਕਰ ਚੁੱਕੇ ਹਨ ਜਿਸ ਵਿੱਚ ਉਹ ਸੋਨਮ ਬਾਜਵਾ ਦੇ ਨਾਲ ਮੁੱਖ ਭੂਮਿਕਾਂ ਨਿਭਾਉਂਦੇ ਹੋਏ ਨਜ਼ਰ ਆਉਣਗੇ| ਫ਼ਿਲਮ ਜਿਸਦਾ ਨਾਂ ਹੈ 'ਸੁਰਖੀ ਬਿੰਦੀ' ਇਹ ਗੁਰਨਾਮ ਭੁੱਲਰ ਦੀ ਪਹਿਲੀ ਪਾਲੀਵੁੱਡ ਫ਼ਿਲਮ ਹੋਣ ਵਾਲੀ ਹੈ| ਗੁਰਨਾਮ ਦੀ ਇਹ ਫ਼ਿਲਮ 8 ਮਾਰਚ 2019 ਵਿੱਚ ਦੇਸ਼ਭਰ ਵਿੱਚ ਰਿਲੀਜ਼ ਹੋਵੇਗੀ| ਜਿਥੇ ਕਿ ਇਹ ਫ਼ਿਲਮ ਮਸ਼ਹੂਰ ਪੰਜਾਬੀ ਡਾਇਰੈਕਟਰ ਵਿਜੇ ਕੁਮਾਰ ਅਰੋੜਾ ਵਲੋਂ ਡਾਇਰੈਕਟ ਕੀਤੀ ਜਾ ਰਹੀ ਹੈ ਓਥੇ ਹੀ ਜਗਦੀਪ ਸਿੱਧੂ ਵਲੋਂ ਇਸਦੀ ਕਹਾਣੀ ਲਿਖੀ ਗਈ ਹੈ|

 

Related Post