ਗੁਰਨਾਮ ਭੁੱਲਰ ਲੈ ਕੇ ਆ ਰਹੇ ਨੇ ਆਪਣੀ ਨਵੀਂ ਮਿਊਜ਼ਿਕ ਐਲਬਮ ‘Majestic ਲਾਣੇ’, ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤਾ ਫਰਸਟ ਲੁੱਕ

By  Lajwinder kaur November 18th 2021 12:57 PM

ਪੰਜਾਬੀ ਗਾਇਕ ਅਤੇ ਐਕਟਰ ਗੁਰਨਾਮ ਭੁੱਲਰ (Gurnam Bhullar) ਜੋ ਕਿ ਏਨੀਂ ਦਿਨੀਂ ਆਪਣੀ ਫ਼ਿਲਮ ਫੁੱਫੜ ਜੀ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਨੇ। ਇਸ ਫ਼ਿਲਮ ਦੇ ਨਾਲ ਉਹ ਲੋਕਾਂ ਨੂੰ ਖੂਬ ਹਸਾ ਰਹੇ ਨੇ। ਇਸ ਦੌਰਾਨ ਉਨ੍ਹਾਂ ਨੇ ਆਪਣੀ ਨਵੀਂ ਮਿਊਜ਼ਿਕ ਐਲਬਮ ਦਾ ਵੀ ਐਲਾਨ ਕਰ ਦਿੱਤਾ ਹੈ। ਜੀ ਹਾਂ ਉਹ ‘Majestic ਲਾਣੇ’ ਟਾਈਟਲ ਹੇਠ ਆਪਣੀ ਮਿਊਜ਼ਿਕ ਐਲਬਮ ਲੈ ਕੇ ਆ ਰਹੇ ਨੇ।

ਹੋਰ ਪੜ੍ਹੋ : ਗਾਇਕਾ ਮਿਸ ਪੂਜਾ ‘ਨਿਊ ਯਾਰਕ’ ‘ਚ ਕੰਮ ਦੇ ਨਾਲ ਲੈ ਰਹੀ ਹੈ ਛੁੱਟੀਆਂ ਦਾ ਅਨੰਦ, ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਮਸਤੀ ਕਰਦਿਆਂ ਹੋਇਆਂ ਦਾ ਵੀਡੀਓ

Gurnam bhullar ਜੇ ਉਨ੍ਹਾਂ ਨੇ ਐਲਬਮ ਦਾ ਫਰਸਟ ਲੁੱਕ ਸ਼ੇਅਰ ਕਰਦੇ ਹੋਏ ਲਿਖਿਆ ਹੈ- ਐਲਬਮ ਬਹੁਤ ਜਲਦ ਆ ਰਹੀ ਹੈ ਅਤੇ ਨਾਲ ਹੀ ਉਨ੍ਹਾਂ ਨੇ ਆਪਣੀ ਟੀਮ ਨੂੰ ਵੀ ਟੈੱਗ ਕੀਤਾ ਹੈ। ਪ੍ਰਸ਼ੰਸਕ ਵੀ ਕਮੈਂਟ ਕਰਕੇ ਗੁਰਨਾਮ ਭੁੱਲਰ ਨੂੰ ਵਧਾਈ ਦੇ ਰਹੇ ਨੇ । ਫੈਨਜ਼ ਇਸ ਐਲਬਮ ਨੂੰ ਲੈ ਕੇ ਕਾਫੀ ਉਤਸੁਕ ਨਜ਼ਰ ਆ ਰਹੇ ਹਨ।

ਹੋਰ ਪੜ੍ਹੋ : ਅਦਾਕਾਰਾ ਦ੍ਰਿਸ਼ਟੀ ਗਰੇਵਾਲ ਨੇ ਪਹਿਲੀ ਵਾਰ ਦਿਖਾਈ ਆਪਣੀ ਨਵੀਂ ਵਿਆਹੀ ਭਾਬੀ ਦੀ ਝਲਕ, ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਨਨਾਣ-ਭਰਜਾਈ ਦਾ ਇਹ ਡਾਂਸ ਵੀਡੀਓ

inside image of binnu dhillon and gurnam bhullar

ਜੇ ਗੱਲ ਕਰੀਏ ਗੁਰਨਾਮ ਭੁੱਲਰ ਦੇ ਵਰਕ ਫਰੰਟ ਦੀ ਤਾਂ ਉਹ ਆਪਣੇ ਨਵੇਂ ਗੀਤ ਜੀਜਾ ਸਾਲੀ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ। ਇਸ ਗੀਤ ਨੂੰ ਗੁਰਨਾਮ ਭੁੱਲਰ ਅਤੇ ਅਤੇ ਦੀਪਕ ਢਿੱਲੋਂ ਮਿਲਕੇ ਗਾਇਆ ਹੈ। ਇਸ ਤੋਂ ਪਹਿਲਾਂ ਵੀ ਉਹ ਕਈ ਸੁਪਰ ਹਿੱਟ ਗੀਤ ਜਿਵੇਂ ਡਾਇਮੰਡ, ਫੋਨ ਮਾਰਦੀ, ਝਾਂਜਰ, ਕਰਮਾਵਾਲਾ ਆਦਿ ਕਈ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਵੀ ਕਾਫੀ ਐਕਟਿਵ ਨੇ। ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਹਿੱਟ ਗੀਤ ਦਿੱਤੇ ਹਨ। ਉਨ੍ਹਾਂ ਦੀ ਝੋਲੀ ਲੇਖ, ‘ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ’, ਕੋਕਾ, ਸਹੁਰਿਆਂ ਦਾ ਪਿੰਡ ਆ ਗਿਆ ਵਰਗੀ ਕਈ ਫ਼ਿਲਮਾਂ ਹਨ। ਅਖੀਰਲੀ ਵਾਰ ਉਹ ‘ਸੁਰਖੀ ਬਿੰਦੀ’ ‘ਚ ਨਜ਼ਰ ਆਏ ਸੀ ਅਤੇ ਏਨੀਂ ਦਿਨੀਂ ਉਹ ਫੁੱਫੜ ਜੀ ਫ਼ਿਲਮ ਚ ਨਜ਼ਰ ਆ ਹਨ। ਇਸ ਫ਼ਿਲਮ ‘ਚ ਉਹ ਬਿੰਨੂ ਢਿੱਲੋਂ ਦੇ ਨਾਲ ਨਜ਼ਰ ਆ ਰਹੇ ਹਨ।

 

View this post on Instagram

 

A post shared by Gurnam Bhullar (@gurnambhullarofficial)

Related Post