ਗੁਰਪ੍ਰੀਤ ਘੁੱਗੀ ਨੇ ਪੁਰਾਣੀ ਤਸਵੀਰ ਸਾਂਝੀ ਕਰਦੇ ਹੋਏ ਪੁੱਛਿਆ ਕਿਸ ਨੂੰ ਹੈ ਯਾਦ ‘ਖਿੱਚ ਘੁੱਗੀ ਖਿੱਚ’

By  Lajwinder kaur September 3rd 2019 12:30 PM

ਪੰਜਾਬੀ ਅਦਾਕਾਰ ਤੇ ਕਾਮੇਡੀਅਨ ਗੁਰਪ੍ਰੀਤ ਘੁੱਗੀ ਜਿਨ੍ਹਾਂ ਤੋਂ ਬਿਨ੍ਹਾਂ ਹਰ ਪੰਜਾਬੀ ਫ਼ਿਲਮ ਅਧੂਰੀ ਜਿਹੀ ਜਾਪਦੀ ਹੈ। ਉਹ ਆਪਣੇ ਕਿਰਦਾਰਾਂ ਦੀ ਛਾਪ ਦਰਸ਼ਕਾਂ ਦੇ ਮਨ ਉੱਤੇ ਛੱਡ ਦਿੰਦੇ ਨੇ, ਭਾਵੇਂ ਉਹ ਕਾਮੇਡੀ ਜਾਂ ਫੇਰ ਸੰਜੀਦਾ ਕਿਰਦਾਰ ਹੋਵੇ। ਗੱਲ ਕਰੀਏ ਗੁਰਪ੍ਰੀਤ ਘੁੱਗੀ ਦੇ ਕੰਮ ਦੀ ਤਾਂ ਉਨ੍ਹਾਂ ਨੇ 1990 ਵਿੱਚ ਡਰਾਮਿਆਂ ਵਿੱਚ ਵੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸ ਤੋਂ ਇਲਾਵਾ ਉਹਨਾਂ ਨੇ ਦੁਰਦਰਸ਼ਨ ਜਲੰਧਰ ‘ਤੇ ਵੀ ਕੰਮ ਕੀਤਾ ਉਹ ਜ਼ਿਆਦਾਤਰ ਸਕਿੱਟ ਕਰਦੇ ਸਨ । ਗੁਰਪ੍ਰੀਤ ਘੁੱਗੀ ਨੇ 2004 ‘ਚ ਫ਼ਿਲਮ ‘ਜੀ ਆਇਆਂ ਨੂੰ’ ਨਾਲ ਪੰਜਾਬੀ ਫ਼ਿਲਮਾਂ ‘ਚ ਐਂਟਰੀ ਕੀਤੀ ਸੀ ਜਿਸ ਨਾਲ ਉਹਨਾਂ ਨੂੰ ਕਾਫੀ ਪ੍ਰਸਿੱਧੀ ਹਾਸਿਲ ਹੋਈ। ਜਿਸ ਤੋਂ ਬਾਅਦ ਉਨ੍ਹਾਂ ਨੇ ਪਾਲੀਵੁੱਡ ਤੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੇ ਨਾਲ ਵਾਹ ਵਾਹੀ ਖੱਟੀ ਹੈ।

 

View this post on Instagram

 

Kinney saal purani photo labhi ajj ? pehchani picture ?? Meri favourite comedy short film di a KHICH GHUGGI KHICH ??????????

A post shared by Gurpreet Ghuggi (@ghuggigurpreet) on Sep 2, 2019 at 9:11pm PDT

ਉਹ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਹਨ। ਜਿਸ ਚੱਲਦੇ ਉਹ ਅਕਸਰ ਆਪਣੀ ਨਵੀਂਆਂ ਤੇ ਪੁਰਾਣੀਆਂ ਯਾਦਾਂ ਨੂੰ ਆਪਣੇ ਫੈਨਜ਼ ਦੇ ਨਾਲ ਸਾਂਝਾ ਕਰਦੇ ਰਹਿੰਦੇ ਹਨ। ਇਸ ਵਾਰ ਉਨ੍ਹਾਂ ਨੇ ਆਪਣੀ ਇੱਕ ਪੁਰਾਣੀ ਤਸਵੀਰ ਸਾਂਝੀ ਕੀਤੀ ਹੈ ਤੇ ਨਾਲ ਲਿਖਿਆ ਹੈ, ‘ਕਿੰਨੇ ਸਾਲ ਪੁਰਾਣੀ ਫੋਟੋ ਲੱਭੀ ਅੱਜ...ਪਹਿਚਾਣੀ ਪਿਕਚਰ?? ਮੇਰੀ ਪਸੰਦੀਦਾ ਕਾਮੇਡੀ ਸ਼ੌਰਟ ਫ਼ਿਲਮ ਦੀ ਏ ਖਿੱਚ ਘੁੱਗੀ ਖਿੱਚ...’

ਹੋਰ ਵੇਖੋ:ਕਰਣ ਦਿਓਲ ਕਰਦੇ ਨੇ ਆਪਣੇ ਪਾਪਾ ਸੰਨੀ ਦਿਓਲ ਦੀ ਮਿਮਿਕ੍ਰੀ, ਦੇਖੋ ਵਾਇਰਲ ਵੀਡੀਓ

ਇਹ ਤਸਵੀਰ ਉਨ੍ਹਾਂ ਦੀ ਸਾਲ 2010 ‘ਚ ਆਈ ਕਾਮੇਡੀ ਫ਼ਿਲਮ ਖਿੱਚ ਘੁੱਗੀ ਖਿੱਚ ਦੀ ਹੈ। ਇਸ ਤਸਵੀਰ ‘ਚ ਗੁਰਪ੍ਰੀਤ ਘੁੱਗੀ ਦੇ ਨਾਲ ਪੰਜਾਬੀ ਇੰਡਸਟਰੀ ਦੇ ਕਈ ਨਾਮੀ ਚਿਹਰੇ ਜਿਵੇਂ ਬੀ.ਐੱਨ ਸ਼ਰਮਾ ਤੇ ਬਿੰਨੂ ਢਿੱਲੋਂ ਨਜ਼ਰ ਆ ਰਹੇ ਹਨ। ਦਰਸ਼ਕਾਂ ਵੱਲੋਂ ਇਸ ਤਸਵੀਰ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।

 

View this post on Instagram

 

Must listen ? @gippygrewal @sapnapabbi_sappers @sagamusicofficial @officialranaranbir

A post shared by Gurpreet Ghuggi (@ghuggigurpreet) on Jul 14, 2019 at 9:28pm PDT

ਜੇ ਗੱਲ ਕਰੀਏ ਗੁਰਪ੍ਰੀਤ ਘੁੱਗੀ ਦੇ ਕੰਮ ਦੀ ਤਾਂ ਉਹ ‘ਅਰਦਾਸ ਕਰਾਂ’ ਤੋਂ ਬਾਅਦ ਫ਼ਿਲਮ ਨੌਕਰ ਵਹੁਟੀ ‘ਚ ਨਜ਼ਰ ਆ ਰਹੇ ਹਨ। ਇਸ ਫ਼ਿਲਮ ‘ਚ ਉਹ ਬਿੰਨੂ ਢਿੱਲੋਂ ਦੇ ਦੋਸਤ ਦਾ ਕਿਰਦਾਰ ਨਿਭਾ ਰਹੇ ਨੇ ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

Related Post