ਗੁਰਪ੍ਰੀਤ ਘੁੱਗੀ ਨੇ ਸ਼ੇਅਰ ਕੀਤਾ ਫ਼ਿਲਮ ‘ਦਾਸਤਾਨ-ਏ-ਸਰਹਿੰਦ’ ਦਾ ਪੋਸਟਰ, ਮਾਤਾ ਗੁਜਰੀ ਜੀ ਤੇ ਚਾਰ ਸਾਹਿਬਜ਼ਾਦਿਆਂ ‘ਤੇ ਬਣੀ ਫ਼ਿਲਮ

By  Lajwinder kaur November 10th 2022 03:52 PM -- Updated: November 10th 2022 03:58 PM

'Dastaan-E-Sirhind': ਸਿੱਖ ਕੌਮ ਦੇ ਜੂਝਾਰੂ ਯੋਧਿਆਂ ਦਾ ਜ਼ਿਕਰ ਜਦੋਂ ਵੀ ਹੁੰਦਾ ਹੈ ਤਾਂ ਉਸ ਵਿੱਚ ਮਾਤਾ ਗੁਜਰ ਕੌਰ ਤੇ ਚਾਰ ਸਾਹਿਬਜ਼ਾਦਿਆਂ ਦਾ ਨਾਂ ਬੜੇ ਮਾਣ ਅਤੇ ਸਤਿਕਾਰ ਦੇ ਨਾਲ ਲਿਆ ਜਾਂਦਾ ਹੈ। ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਨੇ ਛੋਟੀ ਉਮਰੇ ਵਿੱਚ ਹੀ ਕੌਮ ਲਈ ਜੋ ਸ਼ਹਾਦਤਾਂ ਦਿੱਤੀਆਂ ਹਨ, ਉਸ ਨੂੰ ਕਦੇ ਭੁੱਲਿਆ ਨਹੀਂ ਜਾ ਸਕਦਾ।

ਇਸੇ ਮਹਾਨ ਯੋਗਦਾਨ ਨੂੰ ਯਾਦ ਕਰਦਿਆਂ ਮਾਤਾ ਗੁਜਰੀ ਜੀ ਤੇ ਚਾਰ ਸਾਹਿਬਜ਼ਾਦਿਆਂ ‘ਤੇ ਫ਼ਿਲਮ ‘ਦਾਸਤਾਨ-ਏ-ਸਰਹਿੰਦ’ ਆ ਰਹੀ ਹੈ। ‘ਚਾਰ ਸਾਹਿਬਜ਼ਾਦੇ’ ਅਤੇ ‘ਚਾਰ ਸਾਹਿਬਜ਼ਾਦੇ 2: ਦ ਰਾਈਜ਼ ਓਫ ਬਾਬਾ ਬੰਦਾ ਸਿੰਘ ਬਹਾਦਰ’ ਵਰਗੀਆਂ ਐਨੀਮੇਸ਼ਨ ਫਿਲਮਾਂ ਨੂੰ ਨਾ ਕੇਵਲ ਪੰਜਾਬ ਅਤੇ ਭਾਰਤ, ਬਲਕਿ ਦੁਨੀਆਂ ਭਰ ਵਿਚ ਬਹੁਤ ਪਸੰਦ ਕੀਤਾ ਗਿਆ ਸੀ । ਅਦਾਕਾਰ ਗੁਰਪ੍ਰੀਤ ਘੁੱਗੀ ਨੇ ਫ਼ਿਲਮ ਦਾ ਪੋਸਟਰ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤਾ ਹੈ।

ਹੋਰ ਪੜ੍ਹੋ : ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ‘ਤੇ ਦਿਲਜੀਤ ਦੋਸਾਂਝ ਦਾ ਰੂਹਾਨੀ ਗੀਤ 'ਨਾਨਕ ਜੀ' ਹੋਇਆ ਰਿਲੀਜ਼, ਦੇਖੋ ਵੀਡੀਓ

 

inside image of mata gujri ji image source: instagram

ਗੁਰਪ੍ਰੀਤ ਘੁੱਗੀ ਨੇ ਪੋਸਟਰ ਸ਼ੇਅਰ ਕਰਦਿਆਂ ਲਿਖਿਆ ਹੈ, ‘ਸਾਡੇ ਸਬਰਾਂ ਦੇ ਅਫਸਾਨੇ ਲੰਬੇ ਨੇ, ਪੰਜਾਬ ਦੀਆਂ ਮਾਵਾਂ ਸਦਾ ਯੋਧੇ ਹੀ ਜੰਮੇ ਨੇ। ਬਦੀਆਂ ਸੰਗ ਸਦੀਆਂ ਤੋਂ ਬਗ਼ਾਵਤ, ਕਦੇ ਈਨ ਨਾ ਕਿਸੇ ਦੀ ਇਹ ਮੰਨੇ ਨੇ।।”

gurpreet ghugi image source: instagram

ਇਹ ਫ਼ਿਲਮ ਅਗਲੇ ਮਹੀਨੇ 2 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਨੂੰ ਨਵੀ ਸਿੱਧੂ ਤੇ ਮਨਪ੍ਰੀਤ ਬਰਾੜ ਨੇ ਡਾਇਰੈਕਟ ਕੀਤਾ ਹੈ। ਫ਼ਿਲਮ ਦੀ ਕਹਾਣੀ, ਸਕ੍ਰੀਨਪਲੇਅ ਤੇ ਡਾਇਲੌਗ ਨਵੀ ਸਿੱਧੂ ਨੇ ਲਿਖੇ ਹਨ। ਫ਼ਿਲਮ ਰਾਹੀਂ ਪਰਦੇ ‘ਤੇ ਸਰਹਿੰਦ ਵਿਖੇ ਮਾਤਾ ਗੁਜਰੀ ਜੀ ਤੇ ਚਾਰ ਸਾਹਿਬਜ਼ਾਦਿਆਂ ਦੀ ਮੁਸਲਿਮ ਹਕੂਮਤ ਨਾਲ ਜੰਗ ਤੇ ਉਨ੍ਹਾਂ ਦੀ ਬਹਾਦਰੀ ਦੇ ਕਿੱਸੇ ਨੂੰ ਦਿਖਾਇਆ ਜਾਵੇਗਾ। ਇਸੇ ਲਈ ਫ਼ਿਲਮ ਦਾ ਨਾਂ ‘ਦਾਸਤਾਨ-ਏ-ਸਰਹਿੰਦ’ ਰੱਖਿਆ ਗਿਆ ਹੈ।                                                                                        

actor gurpreet ghuggi image source: instagram

Related Post