ਗੁਰਸੇਵਕ ਮਾਨ ਨੇ ਇਸ ਔਖੇ ਵੇਲੇ ‘ਚ ਸਰਬੱਤ ਦੇ ਭਲੇ ਦੇ ਲਈ ਸ਼ਬਦ ਗਾਇਨ ਕਰਕੇ ਕੀਤੀ ਅਰਦਾਸ, ਵੱਡੇ ਭਰਾ ਹਰਭਜਨ ਮਾਨ ਨੇ ਸਾਂਝਾ ਕੀਤਾ ਇਹ ਵੀਡੀਓ

By  Lajwinder kaur May 13th 2021 04:42 PM -- Updated: May 13th 2021 04:44 PM

ਇਸ ਸਮੇਂ ਦੇਸ਼ ਕੋਰੋਨਾ ਕਾਲ ਦੀ ਦੂਜੀ ਲਹਿਰ ਕਰਕੇ ਬਹੁਤ ਮੁਸ਼ਕਿਲ ਸਮੇਂ 'ਚ ਲੰਘ ਰਿਹਾ ਹੈ। ਦੁਨੀਆ ਦੇ ਕੋਨੇ-ਕੋਨੇ ਤੋਂ ਭਾਰਤੀਆਂ ਦੇ ਸਿਹਤਮੰਦ ਹੋਣ ਦੇ ਲਈ ਦੁਆਵਾਂ ਹੋ ਰਹੀਆਂ ਨੇ। ਅਜਿਹੇ ‘ਚ ਵਿਦੇਸ਼ 'ਚ ਵੱਸਦੇ ਪੰਜਾਬੀ ਭੈਣ-ਭਰਾ ਵੀ ਆਪਣੇ ਵਲੋਂ ਸਹਾਇਤਾ ਤਾਂ ਪਹੁੰਚਾ ਰਹੇ ਨੇ ਤੇ ਨਾਲ ਹੀ ਅਰਦਾਸਾਂ ਤੇ ਪਾਠ ਵੀ ਕਰ ਰਹੇ ਨੇ।

harbhajan maan with brother gursewak maan image source-instagram

ਹੋਰ ਪੜ੍ਹੋ : ਐਕਟਰ ਰਾਣਾ ਰਣਬੀਰ ਨੇ ਪੋਸਟ ਪਾ ਕੇ ਆਪਣੇ ਫੈਨਜ਼ ਨੂੰ ਦਿੱਤੀਆਂ ਈਦ ਦੀਆਂ ਮੁਬਾਰਕਾਂ

inside image of harbhajan maan image source-instagram

ਗਾਇਕ ਹਰਭਜਨ ਮਾਨ ਨੇ ਆਪਣੇ ਛੋਟੇ ਭਰਾ ਗੁਰਸੇਵਕ ਦਾ ਇੱਕ ਸ਼ਬਦ ਗਾਇਨ ਕਰਦਾ ਹੋਇਆ ਦਾ ਵੀਡੀਓ ਸਾਂਝਾ ਕੀਤਾ ਹੈ।  ਦੱਸ ਦਈਏ ਗੁਰਸੇਵਕ ਮਾਨ ਕੈਨੇਡਾ 'ਚ ਬੌਤਰ ਪਾਇਲਟ ਆਪਣੀ ਸੇਵਾਵਾਂ ਨਿਭਾ ਰਹੇ ਨੇ। ਪਰ ਫਿਰ ਵੀ ਉਨ੍ਹਾਂ ਨੇ ਆਪਣੇ ਦੇਸ਼ਵਾਸੀਆਂ ਦੇ ਲਈ ਅਰਦਾਸ ਕਰਦੇ ਹੋਏ ਸਬਬੱਤ ਦੇ ਭਲੇ ਲਈ ਅਰਦਾਸ ਕੀਤੀ ਹੈ। ਇਸ ਵੀਡੀਓ ‘ਚ ਉਹ ‘ਜੋ ਮਾਗਹਿ ਠਾਕੁਰ ਅਪੁਨੇ ਤੇ ਸੋਈ ਸੋਈ ਦੇਵੈ’ ਸ਼ਬਦ ਦਾ ਗਾਇਨ ਕਰਦੇ ਹੋਏ ਨਜ਼ਰ ਆ ਰਹੇ ਨੇ। ਪ੍ਰਸ਼ੰਸਕ ਵੀ ਕਮੈਂਟ ਕਰਕੇ ਸਰਬੱਤ ਦੇ ਭਲੇ ਦੇ ਲਈ ਪ੍ਰਾਥਣਾ ਕਰ ਰਹੇ ਨੇ।

gursewak mann with harbhajan maan image source-instagram

ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਹਰਭਜਨ ਮਾਨ ਨੇ ਲਿਖਿਆ ਹੈ- ‘ਛੋਟਾ ਵੀਰ ਗੁਰਸੇਵਕ ਇਸ ਸਮੇਂ ਕੈਨੇਡਾ 'ਚ ਇੱਕ ਪਾਇਲਟ ਦੇ ਤੌਰ ਤੇ ਅਲੱਗ ਅਲੱਗ ਮੁਲਕਾਂ ਤੋਂ ਜ਼ਰੂਰੀ ਵਸਤਾਂ ਦੀ ਢੋਆ-ਢੁਆਈ ਜ਼ਰੀਏ ਆਪਣੀ ਡਿਊਟੀ ਬਾਖੂਬੀ ਨਿਭਾ ਰਿਹਾ ਹੈ। ਇਸ ਔਖੇ ਵੇਲੇ ਸਰਬੱਤ ਦੀ ਚੜ੍ਹਦੀ ਕਲਾ ਲਈ ਉਸ ਵੱਲੋਂ ਭੇਜੀ ਇਹ ਵੀਡੀਉ ਆਪ ਸਭ ਨਾਲ ਸਾਂਝੀ ਕਰ ਰਿਹਾ ਹਾਂ। ਦਾਤਾ ਮੇਹਰ ਕਰੇ’।

 

 

View this post on Instagram

 

A post shared by Harbhajan Mann (@harbhajanmannofficial)

Related Post