ਯੂਟਿਊਬ 'ਤੇ 7 ਬਿਲੀਅਨ ਵਿਊਜ਼ ਪਾਰ ਕਰਨ ਵਾਲੇ ਪਹਿਲੇ ਭਾਰਤੀ ਆਰਟਿਸਟ ਬਣੇ ਪੰਜਾਬੀ ਗਾਇਕ ਗੁਰੂ ਰੰਧਾਵਾ

By  Lajwinder kaur March 13th 2020 12:15 PM -- Updated: March 13th 2020 12:23 PM

ਪੰਜਾਬੀ ਗਾਇਕ ਗੁਰੂ ਰੰਧਾਵਾ ਜਿਨ੍ਹਾਂ ਨੇ ਆਪਣੀ ਗਾਇਕੀ ਦੇ ਝੰਡੇ ਦੇਸ਼ ਵਿਦੇਸ਼ਾਂ ‘ਚ ਗੱਡ ਦਿੱਤੇ ਨੇ । ਜਿਸਦੇ ਚੱਲਦੇ ਉਹ ਕਿਸੇ ਪਹਿਚਾਣ ਦੇ ਮਹੁਤਾਜ ਨਹੀਂ ਨੇ । ਭਾਰਤ ਦੇ ਸਭ ਤੋਂ ਵੱਧ ਹਿੱਟ ਅਤੇ ਯੂ ਟਿਊਬ 'ਤੇ ਸਭ ਤੋਂ ਵੱਧ ਵਿਊਜ਼ ਵਾਲੇ ਗਾਣਿਆਂ 'ਚ ਗੁਰੂ ਰੰਧਾਵਾ ਦੇ ਕਈ ਗੀਤ ਸ਼ਾਮਿਲ ਹੋ ਚੁੱਕੇ ਹਨ । ਹੁਣ ਗੁਰੂ ਰੰਧਾਵਾ ਨੇ ਇੱਕ ਹੋਰ ਇਤਿਹਾਸ ਰਚਿਆ ਹੈ ਜਿਸ ਦੀ ਜਾਣਕਾਰੀ ਉਹਨਾਂ ਆਪਣੇ ਇੰਸਟਾਗ੍ਰਾਮ ਦੀ ਸਟੋਰੀ ‘ਚ ਪਾ ਕੇ ਦਿੱਤੀ ਹੈ । ਇੱਕ ਫੋਟੋ ਸ਼ੇਅਰ ਕੀਤੀ ਹੈ ਜਿਸ ‘ਤੇ ਲਿਖਿਆ ਹੈ ਕਿ ਗੁਰੂ ਰੰਧਾਵਾ ਪਹਿਲੇ ਭਾਰਤੀ ਆਰਟਿਸਟ ਬਣ ਗਏ ਨੇ ਜਿਨ੍ਹਾਂ ਦੇ ਯੂਟਿਊਬ ਉੱਤੇ 7 ਬਿਲੀਅਨ ਵਿਊਜ਼ ਦੇ ਅੰਕੜੇ ਨੂੰ ਪਾਰ ਕਰ ਲਿਆ ਹੈ ।

ਹੋਰ ਵੇਖੋ:ਪੰਜਾਬੀ ਗਾਇਕ ਰਣਬੀਰ ਆਪਣੇ ਨਵੇਂ ਗੀਤ ‘ਹੱਸਣਾ ਸਿੱਖਦੀ ਸੀ’ ਦੇ ਨਾਲ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ

ਯੂਟਿਊਬ Statistics ਦੇ ਅਨੁਸਾਰ ਉਨ੍ਹਾਂ ਦੇ ਗੀਤਾਂ ਦੇ ਵਿਊਜ਼ ਨੂੰ ਮਿਲਾ ਕੇ 7 ਬਿਲੀਅਨ ਦੇ ਅੰਕੜੇ ਨੂੰ ਪਾਰ ਕਰ ਲਿਆ ਹੈ । ਗੁਰੂ ਰੰਧਾਵਾ ਦੇ ਗੀਤ ਹਾਈ ਰੇਟਡ ਗੱਭਰੂ ਨੂੰ 890,817,904, ਲਾਹੌਰ ਨੂੰ 833,078,940 ਇਸ ਤੋਂ ਇਲਾਵਾ ਉਨ੍ਹਾਂ ਦੇ ਕਈ ਗੀਤ ਇਸ ਲਿਸਟ ‘ਚ ਸ਼ਾਮਿਲ ਨੇ ।

ਜੇ ਗੱਲ ਕਰੀਏ ਗੁਰੂ ਰੰਧਾਵਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਗੀਤਾਂ ਦੇ ਨਾਲ ਬਾਲੀਵੁੱਡ ਫ਼ਿਲਮ ‘ਚ ਵੀ ਆਪਣੇ ਗੀਤਾਂ ਦਾ ਜਾਦੂ ਬਿਖੇਰ ਰਹੇ ਨੇ । ਗੁਰੂ ਰੰਧਾਵਾ ਅੰਤਰਰਾਸ਼ਟਰੀ ਸਟਾਰ ਪਿਟਬੁਲ ਤੇ Jay Sean ਨਾਲ ਵੀ ਗੀਤ ਗਾ ਚੁੱਕੇ ਨੇ । ਜਿਹੜੇ ਗਲੋਬਲੀ ਹਿੱਟ ਸਾਬਿਤ ਹੋਇਆ ਨੇ । ਇਸ ਤੋਂ ਇਲਾਵਾ ਉਨ੍ਹਾਂ ਨੇ ਪੰਜਾਬੀ ਫ਼ਿਲਮ ‘ਤਾਰਾ ਮੀਰਾ’ ਨੂੰ ਵੀ ਪ੍ਰੋਡਿਊਸ ਕੀਤਾ ਸੀ ।

Related Post