ਗੁਰੂ ਰੰਧਾਵਾ ਸ਼ਹੀਦ ਹੋਏ ਪੰਜਾਬੀ ਜਵਾਨਾਂ ਦੇ ਪਰਿਵਾਰ ਵਾਲਿਆਂ ਦੀ ਇਸ ਤਰ੍ਹਾਂ ਕਰਨਗੇ ਸਹਾਇਤਾ

By  Lajwinder kaur June 19th 2020 03:35 PM

ਭਾਰਤ ਅਤੇ ਚੀਨ ਵਿਚਾਲੇ ਗਲਵਾਨ ਘਾਟੀ ਵਿੱਚ ਚੀਨੀ ਫੌਜੀਆਂ ਨਾਲ ਹੋਈ ਝੜਪ ਵਿੱਚ ਭਾਰਤ ਦੇ ਕਈ ਜਵਾਨ ਸ਼ਹੀਦ ਹੋ ਗਏ ਨੇ । ਜਿਸ ‘ਚ ਚਾਰ ਫੌਜੀ ਜਵਾਨ ਪੰਜਾਬ ਤੋਂ ਸਨ । ਜਿਨ੍ਹਾਂ ਨੇ ਦੇਸ਼ ਦੀ ਰੱਖਿਆ ਕਰਦੇ ਹੋਏ ਸ਼ਾਹਦਾਤ ਪ੍ਰਾਪਤ ਕੀਤੀ ਹੈ । ਪੰਜਾਬੀ ਮਿਊਜ਼ਿਕ ਇੰਡਸਟਰੀ ਨੇ ਵੀ ਦੇਸ਼ ਦੀ ਲਈ ਜਾਨ ਦੇਣ ਵਾਲੇ ਜਵਾਨ ਲਈ ਸ਼ਰਧਾਂਜਲੀ ਦਿੰਦੇ ਹੋਏ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਪ੍ਰਣਾਮ ਕੀਤਾ ਹੈ ।

View this post on Instagram

 

I pledge to help with 1 lac Rupees to each family of these four soldiers from my state Punjab who sacrificed their life for our nation. Thankyou for flighting for India’s safety. INDIA Salutes you and respect you ? Every state has artists, celebrities, politicians, Indians , human beings. If we help each other State wise I think we can HELP whole India and help the families of Soldiers who sacrificed their lives for Nation. Let’s HELP as per our capacity. Jai Hind ??

A post shared by Guru Randhawa (@gururandhawa) on Jun 18, 2020 at 11:08pm PDT

Vote for your favourite : https://www.ptcpunjabi.co.in/voting/

ਗੁਰੂ ਰੰਧਾਵਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਹੋ ਸ਼ਹੀਦਾਂ ਦੇ ਪਰਿਵਾਰ ਵਾਲਿਆਂ ਨੂੰ ਇੱਕ ਇੱਕ ਲੱਖ ਰੁਪਏ ਦੀ ਸਹਾਇਤਾ ਦਾ ਐਲਾਨ ਕੀਤਾ ਹੈ । ਉਨ੍ਹਾਂ ਨੇ ਲੋਕਾਂ ਨੂੰ ਵੀ ਏਹੀ ਅਪੀਲ ਕੀਤੀ ਹੈ ਕਿ ਦੇਸ਼ ਲਈ ਸ਼ਹੀਦ ਹੋਏ ਫੌਜੀ ਵੀਰਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ । ਫੈਨਜ਼ ਗੁਰੂ ਰੰਧਾਵਾ ਵੱਲੋਂ ਕੀਤੇ ਗਏ ਇਸ ਐਲਾਨ ਦੀ ਸ਼ਲਾਘਾ ਕਰ ਰਹੇ ਨੇ ।guru randhawa help

ਜੇ ਗੱਲ ਕਰੀਏ ਗੁਰੂ ਰੰਧਾਵਾ ਦੀ ਤਾਂ ਉਹ ਹਮੇਸ਼ਾ ਪੰਜਾਬ ਦੀ ਸਹਾਇਤਾ ਲਈ ਅੱਗੇ ਆਉਂਦੇ ਨੇ । ਉਹ ਇਸ ਤੋਂ ਪਹਿਲਾਂ ਕੋਰੋਨਾ ਨਾਲ ਜੰਗ ਲੜਣ ਲਈ ਪ੍ਰਧਾਨ ਮੰਤਰੀ ਰਾਹਤ ਕੋਸ਼ ‘ਚ ਦਾਨ ਰਾਸ਼ੀ ਵੀ ਦੇ ਚੁੱਕੇ ਨੇ । ਇਸ ਤੋਂ ਇਲਾਵਾ ਉਹ ਲੋੜਵੰਦ ਲੋਕਾਂ ਨੂੰ ਰਾਸ਼ਨ ਮੁਹੱਈਆ ਕਰਵਾ ਕੇ ਮਦਦ ਕਰ ਚੁੱਕੇ ਨੇ ।

guru randhawa

Related Post