ਇਟਲੀ ਦੇ ਰੰਗਾਂ ‘ਚ ਰੰਗੇ ਨਜ਼ਰ ਆ ਰਹੇ ਨੇ ਗੁਰੂ ਰੰਧਾਵਾ, ਸਿੱਖ ਰਹੇ ਨੇ ਪਾਸਤਾ ਬਨਾਉਣਾ,ਦੇਖੋ ਵੀਡੀਓ

By  Lajwinder kaur September 23rd 2019 05:51 PM

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਦਿੱਗਜ ਗਾਇਕ ਗੁਰੂ ਰੰਧਾਵਾ ਜਿਨ੍ਹਾਂ  ਦੇ ਨਵੇਂ ਗੀਤ ‘ਇਸ਼ਕ ਤੇਰਾ’ ਦਾ ਬੁਖਾਰ ਸਭ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਇਸ ਗਾਣੇ ਨੂੰ ਦਰਸ਼ਕਾਂ ਵੱਲੋਂ ਰੱਜ ਕੇ ਪਿਆਰ ਮਿਲ ਰਿਹਾ ਹੈ। ਇਸ ਗਾਣੇ ਨੂੰ ਯੂਟਿਊਬ ਉੱਤੇ 51 ਮਿਲੀਅਨ ਤੋਂ ਵੱਧ ਵਾਰ ਵੇਖਿਆ ਜਾ ਚੁੱਕਿਆ ਹੈ। ਇਹ ਰੋਮਾਂਟਿਕ ਸੌਂਗ ਹੈ ਜਿਸ ‘ਚ ਗੁਰੂ ਰੰਧਾਵਾ ਦੇ ਨਾਲ ਬਾਲੀਵੁੱਡ ਦੀ ਅਦਾਕਾਰਾ ਨੁਸਰਤ ਭਰੂਚਾ ਨੇ ਫੀਚਰਿੰਗ ਕੀਤੀ ਹੈ।

ਹੋਰ ਵੇਖੋ:ਐਂਡਵੇਚਰ, ਐਕਸ਼ਨ ਤੇ ਥ੍ਰੀਲਰ ਦੇ ਨਾਲ ਭਰਿਆ ਨਿੰਜਾ ਤੇ ਵਾਮਿਕਾ ਗੱਬੀ ਦੀ ਫ਼ਿਲਮ ‘ਦੂਰਬੀਨ’ ਦਾ ਸ਼ਾਨਦਾਰ ਟਰੇਲਰ ਹੋਇਆ ਰਿਲੀਜ਼, ਦੇਖੋ ਵੀਡੀਓ

ਗੁਰੂ ਰੰਧਾਵਾ ਜੋ ਕਿ ਮਿਲਾਨ ਫੈਸ਼ਨ ਵੀਕ 2019 ‘ਚ ਹਿੱਸਾ ਲੈਣ ਲਈ ਇਟਲੀ ਗਏ ਹੋਏ ਨੇ। ਜਿਸਦੇ ਚੱਲਦੇ ਉਹ ਉੱਥੇ ਇਟਲੀ ਦੀ ਮਸ਼ਹੂਰ ਚੀਜ਼ ਪਾਸਤਾ ਨੂੰ ਬਨਾਉਣਾ ਸਿੱਖ ਰਹੇ ਨੇ। ਜੀ ਹਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਵੀਡੀਓ ਪਾਈ ਹੈ। ਜਿਸ ‘ਚ ਉਹ ਪਾਸਤਾ ਕਿਵੇਂ ਬਣਾਇਆ ਜਾਂਦਾ ਹੈ, ਉਸ ਪ੍ਰੋਸੈਸ ਨੂੰ ਸਿੱਖਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਵੀਡੀਓ ਨੂੰ ਦੋ ਲੱਖ ਤੋਂ ਵੱਧ ਲੋਕ ਇਸ ਨੂੰ ਦੇਖ ਚੁੱਕੇ ਹਨ।

 

View this post on Instagram

 

My first time of learning how to make Pasta ? It was fun in Milan ? Follow me tiktok : @gururandhawa ?

A post shared by Guru Randhawa (@gururandhawa) on Sep 23, 2019 at 1:45am PDT

ਜੇ ਗੱਲ ਕਰੀਏ ਗੁਰੂ ਰੰਧਾਵਾ ਦੀ ਤਾਂ ਉਨ੍ਹਾਂ ਵੱਲੋਂ ਪ੍ਰੋਡਿਊਸ ਕੀਤੀ ਫ਼ਿਲਮ ‘ਤਾਰਾ ਮੀਰਾ’ 11 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ‘ਚ ਰਣਜੀਤ ਬਾਵਾ ਤੇ ਨਾਜ਼ੀਆ ਹੁਸੈਨ ਮੁੱਖ ਕਿਰਦਾਰ ‘ਚ ਨਜ਼ਰ ਆਉਣਗੇ।

Related Post