ਗੁਰੂ ਰੰਧਾਵਾ ਤੇ ਬੱਬਲ ਰਾਏ ਦੀ ਇਹ ਤਸਵੀਰ ਆ ਰਹੀ ਹੈ ਦਰਸ਼ਕਾਂ ਨੂੰ ਖੂਬ ਪਸੰਦ, ਕੁਝ ਸਮੇਂ ‘ਚ ਆਏ ਲੱਖਾਂ ਹੀ ਲਾਈਕਸ
ਪੰਜਾਬੀ ਗਾਇਕ ਗੁਰੂ ਰੰਧਾਵਾ ਜਿਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਬਹੁਤ ਹੀ ਸ਼ਾਨਦਾਰ ਤਸਵੀਰ ਸਾਂਝੀ ਕੀਤੀ ਹੈ। ਇਸ ਫੋਟੋ ‘ਚ ਉਨ੍ਹਾਂ ਦੇ ਨਾਲ ਪੰਜਾਬੀ ਸਿੰਗਰ ਬੱਬਲ ਰਾਏ ਵੀ ਨਜ਼ਰ ਆ ਰਹੇ ਹਨ ਤੇ ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ, ‘ਗ੍ਰੈਂਡ ਮੀਟਿੰਗ ਮੇਰੇ ਭਾਜੀ ਬੱਬਲ ਰਾਏ.. ਥੈਂਕਸ ਭਾਜੀ ਸਾਡੇ ਘਰ ਆਉਣ ਲਈ ਤੇ ਧੰਨਵਾਦ ਇੰਨਾ ਪਿਆਰ ਤੇ ਡੇਅ ਵਨ ਤੋਂ ਸਪੋਰਟ ਕਰਨ ਲਈ’
View this post on Instagram
ਇਸ ਤਸਵੀਰ ‘ਚ ਦੋਵੇਂ ਗਾਇਕ ਡਾਈਨਿੰਗ ਟੇਬਲ ਉੱਤੇ ਖਾਣਾ ਖਾਂਦੇ ਹੋਏ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਕੁਝ ਹੀ ਸਮੇਂ ‘ਚ ਲੱਖਾਂ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ। ਇਸ ਤਸਵੀਰ ਉੱਤੇ ਪ੍ਰਸ਼ੰਸਕਾਂ ਅਤੇ ਪੰਜਾਬੀ ਇੰਡਸਟਰੀ ਤੇ ਸਿਤਾਰਿਆਂ ਨੇ ਕਮੈਂਟਸ ਕਰਕੇ ਤਾਰੀਫ਼ ਕਰ ਰਹੇ ਹਨ।
View this post on Instagram
ਜੇ ਗੱਲ ਕਰੀਏ ਗੁਰੂ ਰੰਧਾਵਾ ਦੇ ਕੰਮ ਦੀ ਤਾਂ ਹਾਲ ‘ਚ ਉਨ੍ਹਾਂ ਵੱਲੋਂ ਪ੍ਰੋਡਿਊਸ ਕੀਤੀ ਫ਼ਿਲਮ ‘ਤਾਰਾ ਮੀਰਾ’ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਦਾ ‘ਆਉਟ ਫਿੱਟ’ ਗਾਣਾ ਬਾਲੀਵੁੱਡ ਫ਼ਿਲਮ ਉਜੜਾ ਚਮਨ ‘ਚ ਸੁਣਨ ਨੂੰ ਮਿਲ ਰਿਹਾ ਹੈ।