ਗੁਰੂ ਰੰਧਾਵਾ ਦਾ ਇਹ ਦੇਸੀ ਅੰਦਾਜ਼ ਫੈਨਜ਼ ਨੂੰ ਆ ਰਿਹਾ ਹੈ ਖੂਬ ਪਸੰਦ, ਪੰਜਾਬੀ ਗਾਇਕਾਂ ਨੇ ਵੀ ਕੀਤੇ ਕਮੈਂਟਸ, ਦੇਖੋ ਵੀਡੀਓ

By  Lajwinder kaur February 13th 2020 12:36 PM -- Updated: February 13th 2020 12:42 PM

ਪੰਜਾਬੀ ਗਾਇਕ ਗੁਰੂ ਰੰਧਾਵਾ ਜੋ ਕਿ ਪਿੱਛੇ ਜਿਹੇ ਆਪਣੇ ਪਿੰਡ ਧਾਰੋਵਾਲੀ ਪਹੁੰਚੇ ਹੋਏ ਸਨ। ਜਿੱਥੇ ਉਨ੍ਹਾਂ ਨੇ ਪੰਜਾਬ ਦੀਆਂ ਪੇਂਡੂ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਆਪਣੇ ਜੱਦੀ ਪਿੰਡ ਧਾਰੋਵਾਲੀ ਵਿਖੇ ਕਬੱਡੀ ਟੂਰਨਾਮੈਂਟ ਕਰਵਾਇਆ ਸੀ,ਜਿਸ ਦੀ ਸ਼ਲਾਘਾ ਚਾਰੇ ਪਾਸੇ ਹੋ ਰਹੀ ਹੈ। ਉਹ ਅਕਸਰ ਪਿੰਡੇ ਦੀ ਆਬੋ ਹਵਾ ਦਾ ਅਨੰਦ ਲੈਂਦੇ ਹੋਏ ਨਜ਼ਰ ਆਉਂਦੇ ਰਹਿੰਦੇ ਹਨ। ਇਸ ਵਾਰ ਵੀ ਉਹ ਜਦੋਂ ਆਪਣੇ ਪਿੰਡ ਪਹੁੰਚੇ ਤਾਂ ਉਨ੍ਹਾਂ ਦਾ ਵੱਖਰਾ ਸਵੈਗ ਦੇਖਣ ਨੂੰ ਮਿਲਿਆ। ਉਹ ਆਪਣੇ ਪਿੰਡ ਦੀਆਂ ਗਲੀਆਂ ‘ਚ ਟਰੈਕਟਰ ਚਲਾਉਂਦੇ ਹੋਏ ਨਜ਼ਰ ਆਏ।

View this post on Instagram

 

Ajj kabaddi cup ? Ajo ground vich

A post shared by Guru Randhawa (@gururandhawa) on Feb 9, 2020 at 11:10pm PST

ਹੋਰ ਵੇਖੋ:ਸ਼ਹਿਨਾਜ਼ ਗਿੱਲ ਦਾ ਕਿਊਟ ਅਦਾਵਾਂ ਵਾਲਾ ਵੀਡੀਓ ਆਇਆ ਸਾਹਮਣੇ, ਦਰਸ਼ਕਾਂ ਨੂੰ ਆ ਰਿਹਾ ਖੂਬ ਪਸੰਦ, ਦੇਖੋ ਵੀਡੀਓ

ਟਰੈਕਟਰ ਚਲਾਉਂਦਿਆਂ ਦਾ ਇੱਕ ਵੀਡੀਓ ਗੁਰੂ ਰੰਧਾਵਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਵੀ ਸ਼ੇਅਰ ਕੀਤਾ ਹੈ। ਇਸ ਵੀਡੀਓ ਨੂੰ ਸ਼ੋਸ਼ਲ ਮੀਡੀਆ ਉੱਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਜਿਸਦੇ ਚੱਲਦੇ ਸੱਤ ਲੱਖ ਤੋਂ ਵੱਧ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਹਨ। ਫੈਨਜ਼ ਤੋਂ ਇਲਾਵਾ ਪੰਜਾਬੀ ਗਾਇਕ ਜੈਜ਼ੀ ਬੀ, ਰਣਜੀਤ ਬਾਵਾ, ਜੱਸੀ ਸਿੱਧੂ, ਰੇਸ਼ਮ ਸਿੰਘ ਅਨਮੋਲ ਤੇ ਕਈ ਹੋਰ ਪੰਜਾਬੀ ਕਲਾਕਾਰਾਂ ਨੇ ਕਮੈਂਟਸ ਕਰਕੇ ਗੁਰੂ ਰੰਧਾਵਾ ਦੀ ਤਾਰੀਫ਼ ਕਰਦੇ ਹੋਏ ਕਮੈਂਟਸ ਕੀਤੇ ਨੇ।

View this post on Instagram

 

Surma Surma with @jaysean releasing on 18th February ? @gururandhawa @jaysean @officialveemusic @tseries.official @bhushankumar @directorgifty @larissabonesi @djblack0ut @djmoneywillz Let’s go ???❤️❤️❤️

A post shared by Guru Randhawa (@gururandhawa) on Feb 11, 2020 at 9:56pm PST

ਜੇ ਗੱਲ ਕਰੀਏ ਗੁਰੂ ਰੰਧਾਵਾ ਦੇ ਕੰਮ ਦੀ ਤਾਂ ਉਹ ਬਹੁਤ ਜਲਦ ਆਪਣਾ ਨਵਾਂ ਸਿੰਗਲ ਟਰੈਕ ‘ਸੁਰਮਾ ਸੁਰਮਾ’ ਲੈ ਕੇ ਆ ਰਹੇ ਨੇ। ਇਸ ਤੋਂ ਪਹਿਲਾਂ ਵੀ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਲਾਹੌਰ, ਮੇਡ ਇਨ ਇੰਡੀਆ, ਤੈਨੂੰ ਸੂਟ ਸੂਟ ਕਰਦਾ,ਹਾਈ ਰੇਟਡ ਗੱਭਰੂ, ਇਸ਼ਰੇ ਤੇਰੇ, ਟਾਊਨ ਡਾਊਨ, ਰਾਤ ਕਮਾਲ ਹੈ ਵਰਗੇ ਕਈ ਸੁਪਰ ਹਿੱਟ ਗੀਤ ਦੇ ਚੁੱਕੇ ਹਨ ਇਸ ਤੋਂ ਇਲਾਵਾ ਉਹ ਬਾਲੀਵੁੱਡ ਫ਼ਿਲਮਾਂ ‘ਚ ਆਪਣੀ ਆਵਾਜ਼ ਦਾ ਜਾਦੂ ਬਿਖੇਰ ਚੁੱਕੇ ਹਨ।

Related Post