ਸੁਸ਼ਾਂਤ ਸਿੰਘ ਰਾਜਪੂਤ ਨੇ ਗੁਰੂ ਰੰਧਾਵਾ ਦੇ ਗੀਤ ‘ਤੇ ਇਸ ਤਰ੍ਹਾਂ ਦਿੱਤੀ ਸੀ ਪਰਫਾਰਮੈਂਸ, ਗਾਇਕ ਨੇ ਸ਼ੇਅਰ ਕੀਤਾ ਵੀਡੀਓ, ਲੋਕ ਦੇਖ ਕੇ ਹੋਏ ਭਾਵੁਕ

By  Lajwinder kaur June 17th 2020 02:43 PM

ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੇ ਦਰਸ਼ਕਾਂ ਤੋਂ ਲੈ ਕੇ ਮਨੋਰੰਜਨ ਜਗਤ ਦੇ ਸਾਰੇ ਹੀ ਕਲਾਕਾਰਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ । ਸਭ ਨੂੰ ਇਹ ਇੱਕ ਬੁਰੇ ਸੁਫ਼ਨੇ ਵਾਂਗ ਜਾਪ ਰਿਹਾ ਹੈ । ਜਿਸ ਕਰਕੇ ਹਲੇ ਤੱਕ ਲੋਕ ਸੋਗ ‘ਚ ਹੀ ਨੇ । ਉਨ੍ਹਾਂ ਨਾਲ ਜੁੜੀਆਂ ਯਾਦਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਨੇ । ਅਜਿਹੇ ‘ਚ ਗੁਰੂ ਰੰਧਾਵਾ ਨੇ ਵੀ ਇੱਕ ਵੀਡੀਓ ਸ਼ੇਅਰ ਕੀਤਾ ਹੈ ।

 

View this post on Instagram

 

We never worked together on any song bro but THANKYOU for your lip syncing on Ban Ja Rani. God bless you and keep smiling wherever you are ❤️ @sushantsinghrajput

A post shared by Guru Randhawa (@gururandhawa) on Jun 16, 2020 at 11:10pm PDT

Vote for your favourite : https://www.ptcpunjabi.co.in/voting/

guru randhawa

ਇਸ ਵੀਡੀਓ ‘ਚ ਸੁਸ਼ਾਂਤ ਸਿੰਘ ਰਾਜਪੂਤ ਗੁਰੂ ਰੰਧਾਵਾ ਦੇ ਸੁਪਰ ਹਿੱਟ ਗੀਤ ‘ਬਣ ਜਾ ਰਾਣੀ’ ਉੱਤੇ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ । ਇਹ ਵੀਡੀਓ ਕਿਸੇ ਅਵਾਰਡ ਸਮਾਰੋਹ ਦੀ ਹੈ ਜਿਸ ਸੁਸ਼ਾਂਤ ਸਿੰਘ ਰਾਜਪੂਤ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਨੇ । ਗਾਇਕ ਗੁਰੂ ਰੰਧਾਵਾ ਨੇ ਕਪੈਸ਼ਨ ‘ਚ ਲਿਖਿਆ ਹੈ, ਸਾਨੂੰ ਕਦੇ ਕਿਸੇ ਸੌਂਗ ‘ਚ ਇਕੱਠੇ ਕੰਮ ਕਰਨ ਲਈ ਨਹੀਂ ਮਿਲਿਆ ਵੀਰੇ ਪਰ ਬਹੁਤ ਧੰਨਵਾਦ ਤੁਸੀਂ ਮੇਰੇ ਗੀਤ ‘ਬਣ ਜਾ ਰਾਣੀ’ ਲਈ ਲਿਪਸਿੰਗ ਕਰਦੇ ਹੋਏ ਨਜ਼ਰ ਆਏ । ਰੱਬ ਆਸ਼ੀਰਵਾਦ ਤੇ ਮੁਸਕਰਾਹਟ ਦੇਵੇ ਤੁਸੀਂ ਜਿੱਥੇ ਵੀ ਹੋ’ ਨਾਲ ਹੀ ਉਨ੍ਹਾਂ ਨੇ ਹਾਰਟ ਵਾਲਾ ਇਮੋਜ਼ੀ ਵੀ ਪੋਸਟ ਕੀਤਾ ਹੈ । ਇਸ ਵੀਡੀਓ ਨੂੰ ਦੇਖ ਕੇ ਦਰਸ਼ਕ ਇਮੋਸ਼ਨਲ ਹੋ ਰਹੇ ਨੇ ਤੇ ਕਮੈਂਟ ਕਰਕੇ ਇਹ ਕਹਿ ਰਹੇ ਨੇ ਕੇ ਇਹ ਇਸ ਦੁੱਖ ਨੂੰ ਬਿਆਨ ਕਰਨ ਲਈ ਸ਼ਬਦ ਹੀ ਨਹੀਂ ।

ਦੱਸ ਦਈਏ ਸੁਸ਼ਾਂਤ ਸਿੰਘ ਰਾਜਪੂਤ ਨੇ ਬੀਤੇ ਐਤਵਾਰ ਵਾਲੇ ਦਿਨ ਆਪਣੇ ਘਰ ‘ਚ ਫਾਹਾ ਲਾ ਕੇ ਖੁਦਖੁਸ਼ੀ ਕਰ ਲਈ ਸੀ । ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ । ਪਰ ਉਨ੍ਹਾਂ ਦੀ ਮੌਤ ਬਾਲੀਵੁੱਡ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਾ ਗਈ ਹੈ ।

Related Post