ਇਸ ਤਸਵੀਰ ਨਾਲ ਜੁੜੀਆਂ ਨੇ ਪੰਜਾਬੀ ਗਾਇਕ ਦੀਆਂ ਖ਼ਾਸ ਯਾਦਾਂ, ਕੀ ਤੁਸੀਂ ਪਹਿਚਾਣਿਆ ਕੌਣ ਹੈ ਇਹ ਗਾਇਕ?
ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਦੇ ਲਈ ਪੂਰੇ ਦੇਸ਼ ‘ਚ ਲਾਕਡਾਊਨ ਚੱਲ ਰਿਹਾ ਹੈ । ਲਾਕਡਾਊਨ ਦੀ ਪਾਲਣਾ ਕਰਦੇ ਹੋਏ ਬਾਲੀਵੁੱਡ ਤੇ ਪਾਲੀਵੁੱਡ ਦੇ ਕਲਾਕਾਰ ਆਪਣੇ ਘਰਾਂ ‘ਚ ਹੀ ਸਮਾਂ ਬਿਤਾ ਰਹੇ ਨੇ ਤੇ ਘਰ ਤੋਂ ਹੀ ਦਰਸ਼ਕਾਂ ਦਾ ਮਨੋਰੰਜਨ ਕਰਨ ਦੇ ਲਈ ਕੁਝ ਨਾ ਕੁਝ ਪੋਸਟ ਕਰਦੇ ਰਹਿੰਦੇ ਨੇ । ਏਨੀਂ ਦਿਨੀਂ ਪੁਰਾਣੇ ਤਸਵੀਰ ਸ਼ੇਅਰ ਕਰਨ ਦਾ ਟਰੈਂਡ ਚੱਲ ਰਿਹਾ ਹੈ । ਜਿਸਦੇ ਚੱਲਦੇ ਪੰਜਾਬੀ ਗਾਇਕ ਗੁਰੂ ਰੰਧਾਵਾ ਨੇ ਆਪਣੀ ਬਚਪਨ ਦੀ ਤਸਵੀਰ ਸ਼ੇਅਰ ਕੀਤੀ ਹੈ ।
View this post on Instagram
ਇਸ ਤਸਵੀਰ 'ਚ ਗੁਰੂ ਰੰਧਾਵਾ ਆਪਣੇ ਭਰਾ ਤੇ ਦੋਸਤਾਂ ਦੇ ਨਾਲ ਨਜ਼ਰ ਆ ਰਹੇ ਨੇ । ਇਹ ਪੁਰਾਣੀ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ‘ਮੈਨੂੰ ਇਹ ਤਸਵੀਰ ਦੇਖਕੇ ਬਹੁਤ ਵਧੀਆ ਮਹਿਸੂਸ ਹੁੰਦਾ ਹੈ, ਪਿੰਡਾਂ ਵਾਲਿਆਂ ਦੇ ਚਿਹਰਿਆਂ ਦੇ ਵੱਖਰਾ ਹੀ ਸਵੈੱਗ ਤੇ ਮਾਸੂਮੀਅਤ ਹੁੰਦੀ ਹੈ ਜੋ ਸਾਡੇ ਸਾਰਿਆਂ ਦੇ ਚਿਹਰਿਆਂ ‘ਤੇ ਨਜ਼ਰ ਆ ਰਹੀ ਹੈ । ਮੈਂ ਤੇ ਮੇਰਾ ਭਰਾ ਇੱਕੋ ਜਿਹੇ ਜੁੱਤੇ ਪਹਿਣਕੇ ਬਹੁਤ ਵਧੀਆ ਮਹਿਸੂਸ ਕਰ ਰਹੇ ਸੀ ਤੇ ਸੁਫਨੇ ਤੁਹਾਨੂੰ ਉਹ ਸਭ ਕੁਝ ਬਣਾ ਸਕਦੇ ਹਨ ਜੋ ਤੁਸੀਂ ਬਣਨਾ ਚਾਹੁੰਦੇ ਹੋ । ਮੈਨੂੰ ਮਾਣ ਹੈ ਕਿ ਮੈਂ ਪਿੰਡਾਂ ਵਾਲਾ ਹਾਂ ਤੇ ਇੰਡੀਅਨ ਹਾਂ’ । ਇਸ ਤਸਵੀਰ ਨੂੰ ਪੰਜ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਨੇ । ਪੰਜਾਬੀ ਗਾਇਕ ਰਣਜੀਤ ਬਾਵਾ, ਜੱਸੀ ਸਿੱਧੂ ਤੋਂ ਇਲਾਵਾ ਕਈ ਕਲਾਕਾਰਾਂ ਨੇ ਕਮੈਂਟਸ ਕੀਤੇ ਨੇ ।
View this post on Instagram
Sharing Old picture from Gurdwara. May Waheguru bless us all ?
ਜੇ ਗੱਲ ਕਰੀਏ ਗੁਰੂ ਰੰਧਾਵਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਹਾਈ ਰੇਟਡ ਗੱਭਰੂ, ਲਾਹੌਰ, ਇਸ਼ਕ ਤੇਰਾ, ਮੇਡ ਇਨ ਇੰਡੀਆ, ਇਸ਼ਾਰੇ ਤੇਰੇ, ਪਟੋਲਾ, ਸੁਰਮਾ ਸੁਰਮਾ ਵਰਗੇ ਸੁਪਰ ਹਿੱਟ ਗੀਤ ਦੇ ਚੁੱਕੇ ਨੇ । ਇਸ ਤੋਂ ਇਲਾਵਾ ਉਹ ਪੰਜਾਬੀ ਗੀਤਾਂ ਦੇ ਨਾਲ ਬਾਲੀਵੁੱਡ ਫ਼ਿਲਮ ‘ਚ ਵੀ ਆਪਣੇ ਗੀਤਾਂ ਦਾ ਜਾਦੂ ਬਿਖੇਰ ਚੁੱਕੇ ਨੇ । ਗੁਰੂ ਰੰਧਾਵਾ ਅੰਤਰਰਾਸ਼ਟਰੀ ਸਟਾਰ ਪਿਟਬੁਲ ਤੇ Jay Sean ਨਾਲ ਵੀ ਗੀਤ ਗਾ ਚੁੱਕੇ ਨੇ । ਜਿਹੜੇ ਗਲੋਬਲੀ ਹਿੱਟ ਸਾਬਿਤ ਹੋਇਆ ਨੇ ।