ਗੁਰੂ ਰੰਧਾਵਾ ਤੇ ਨੁਸਰਤ ਭਰੂਚਾ ਦੀ ਇਸ ਤਸਵੀਰ ਨੇ ਕੁਝ ਹੀ ਮਿੰਟਾਂ ‘ਚ ਪਾਰ ਕੀਤਾ ਲੱਖਾਂ ਦਾ ਅੰਕੜਾ

By  Lajwinder kaur September 2nd 2019 04:29 PM

ਪੰਜਾਬੀ ਸਿੰਗਰ ਗੁਰੂ ਰੰਧਾਵਾ ਜੋ ਕਿ ਬਹੁਤ ਜਲਦ ਆਪਣਾ ਨਵਾਂ ਗੀਤ ਲੈ ਕੇ ਆ ਰਹੇ ਹਨ। ਜਿਸਦੇ ਚੱਲਦੇ ਉਨ੍ਹਾਂ ਨੇ ਆਪਣੀ ਇੱਕ ਤਸਵੀਰ ਸਾਂਝੀ ਕੀਤੀ ਹੈ ਤੇ ਨਾਲ ਕੈਪਸ਼ਨ ‘ਚ ਲਿਖਿਆ  ਹੈ, ‘#ਇਸ਼ਕ ਤੇਰਾ ਨੁਸਰਤ ਭਰੂਚਾ ਦੇ ਨਾਲ..4 ਸਤੰਬਰ ਨੂੰ ਤੁਹਾਡਾ ਹੋ ਜਾਵੇਗਾ..’

View this post on Instagram

 

#ishqtera with @nushratbharucha will be yours on 4th September ❤️ Enjoy your day ?

A post shared by Guru Randhawa (@gururandhawa) on Sep 2, 2019 at 2:24am PDT

ਹੋਰ ਵੇਖੋ:ਆਰ ਨੇਤ ਦੇ ਨਵੇਂ ਗੀਤ ‘ਲੁਟੇਰਾ’ ਦਾ ਪੋਸਟਰ ਆਇਆ ਸਾਹਮਣੇ, ਸਪਨਾ ਚੌਧਰੀ ਦੇਵੇਗੀ ਸਾਥ

ਜੀ ਹਾਂ ਇਸ ਤਸੀਵਰ ‘ਚ ਉਨ੍ਹਾਂ ਦੇ ਨਾਲ ਬਾਲੀਵੁੱਡ ਦੀ ਖ਼ੂਬਸਰੂਤ ਅਦਾਕਾਰਾ ਨੁਸਰਤ ਭਰੂਚਾ ਨਜ਼ਰ ਆ ਰਹੇ ਹਨ। ਤਸਵੀਰ ‘ਚ ਗੁਰੂ ਰੰਧਾਵਾ ਨੇ ਸੇਬਾਂ ਦੀ ਟੋਕਰੀ ਫੜੀ ਹੋਈ ਹੈ ਤੇ ਨੁਸਰਤ ਭਰੂਚਾ ਆਪਣੀ ਮੰਤਰ ਮੁਗਧ ਕਰਦੀ ਹੋਈ ਮੁਸਕਾਨ ਦੇ ਨਾਲ ਨਜ਼ਰ ਆ ਰਹੇ ਨੇ। ਇਸ ਤਸਵੀਰ ਨੂੰ ਅੱਧੇ ਘੰਟੇ ‘ਚ ਹੀ ਇੱਕ ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਦਰਸ਼ਕਾਂ ਵੱਲੋਂ ਫੋਟੋ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਦੱਸ ਦਈਏ ਨੁਸਰਤ ਭਰੂਚਾ ਗੁਰੂ ਰੰਧਾਵਾ ਦੇ ਨਾਲ ਉਨ੍ਹਾਂ ਦੇ ਨਵੇਂ ਗੀਤ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਗੁਰੂ ਰੰਧਾਵਾ ਆਪਣਾ ਨਵਾਂ ਗੀਤ ‘ਇਸ਼ਕ ਤੇਰਾ’ ਲੈ ਕੇ ਆ ਰਹੇ ਹਨ। ਇਸ ਗਾਣੇ ਦੇ ਬੋਲ ਖੁਦ ਗੁਰੂ ਰੰਧਾਵਾ ਦੀ ਕਲਮ ‘ਚੋਂ ਨਿਕਲੇ ਨੇ। ਇਸ ਗਾਣੇ ਦਾ ਟੀਜ਼ਰ ਦਰਸ਼ਕਾਂ ਦੇ ਸਨਮੁਖ ਹੋ ਚੁੱਕਿਆ ਹੈ ਜਿਸ ਨੂੰ ਇਕ ਮਿਲੀਅਨ ਵਿਊਜ਼ ਮਿਲ ਚੁੱਕੇ ਹਨ। ਦਰਸ਼ਕ ਬੜੀ ਬੇਸਬਰੀ ਦੇ ਨਾਲ ਇਸ ਗਾਣੇ ਦਾ ਇੰਤਜ਼ਾਰ ਕਰ ਰਹੇ ਹਨ।

Related Post