ਗੁਰੂ ਰੰਧਾਵਾ ਨੇ ਦਿਖਾਏ ਪਹਿਲਵਾਨੀ ਦੇ ਜੌਹਰ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਵੀਡੀਓ

By  Lajwinder kaur December 19th 2019 10:44 AM -- Updated: December 19th 2019 10:45 AM

ਪੰਜਾਬੀ ਗਾਇਕ ਗੁਰੂ ਰੰਧਾਵਾ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਵੀਡੀਓ ਆਪਣੇ ਫੈਨਜ਼ ਦੇ ਨਾਲ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਉਹ ਆਪਣੇ ਬਾਊਂਸਰ ਸੋਨੂੰ ਮਲਿਕ ਦੇ ਨਾਲ ਪਹਿਲਵਾਨੀ ਕਰਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ‘ਚ ਦੇਖ ਸਕਦੇ ਹੋ ਕਿ ਗੁਰੂ ਰੰਧਾਵਾ ਆਪਣੇ ਬਾਊਂਸਰ ਦੇ ਨਾਲ ਖੂਬ ਮਸਤੀ ਕਰ ਰਹੇ ਹਨ। ਉਨ੍ਹਾਂ ਨੇ ਕੈਪਸ਼ਨ ਵੀ ਬੜੀ ਫੰਨੀ ਦਿੰਦੇ ਹੋਏ ਲਿਖਿਆ ਹੈ, ‘ਆਜ ਸੁਬ੍ਹਾ ਪਹਿਲਵਾਨ ਸੋਨੂੰ ਮਲਿਕ ਔਰ ਕਬੱਡੀ ਸੁਪਰ ਸਟਾਰ ਗੁਰੂ ਰੰਧਾਵਾ ਕੀ ਫਾਈਟ ਕੀ ਕੁਝ ਫੁਟੇਜ਼..ਦੋਨੋ ਪਲੇਅਰ ਕਮਾਲ ਖੇਲੇ’

 

View this post on Instagram

 

Ajj subah Pehalwan Sonu Malik and kabaddi superstar Guru Randhawa ki fight ki kuch footage. Dono player kamaal khele ?? @sonumalik751

A post shared by Guru Randhawa (@gururandhawa) on Dec 16, 2019 at 3:06am PST

ਹੋਰ ਵੇਖੋ:ਸ਼ਹਿਨਾਜ਼ ਗਿੱਲ ਨੇ ਤੱਬੂ ਦੇ ਬਲਾਕਬਸਟਰ ਗੀਤ ''ਰੁਕ-ਰੁਕ-ਰੁਕ' ਉੱਤੇ ਡਾਂਸ ਕਰਕੇ ਬੰਨੇ ਰੰਗ, ਦੇਖੋ ਵੀਡੀਓ

ਇਸ ਮਸਤੀ ‘ਚ ਪਹਿਲਵਾਨੀ ਕਰਦਿਆਂ ਦੀ ਗੁਰੂ ਰੰਧਾਵਾ ਦੀ ਇਹ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ। ਇਸ ਵੀਡੀਓ ਉੱਤੇ ਪੰਜਾਬੀ ਹਸਤੀਆਂ ਨੇ ਵੀ ਕਾਮੈਂਟਸ ਕੀਤੇ ਨੇ। ਇਸ ਵੀਡੀਓ ਨੂੰ 8 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।

ਜੇ ਗੱਲ ਕਰੀਏ ਤਾਂ ਗੁਰੂ ਰੰਧਾਵਾ ਦਾ ਹਾਲ ਹੀ ‘ਚ ਬਲੈਕ ਗੀਤ ਰਿਲੀਜ਼ ਹੋਇਆ ਸੀ। ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ। ਇਸ ਤੋਂ ਇਲਾਵਾ ਇਸੇ ਸਾਲ ਉਨ੍ਹਾਂ ਨੇ ਪੰਜਾਬੀ ਫ਼ਿਲਮ ‘ਤਾਰਾ ਮੀਰਾ’ ਨੂੰ ਵੀ ਪ੍ਰੋਡਿਊਸ ਕੀਤਾ ਸੀ। ਇਸ ਫ਼ਿਲਮ ਨੇ ਬਾਕਸ ਆਫ਼ਿਸ ਉੱਤੇ ਚੰਗਾ ਪ੍ਰਦਰਸ਼ਨ ਕੀਤਾ ਹੈ।

 

Related Post