ਗੁਰੂ ਰੰਧਾਵਾ ਨੇ ਸਾਂਝੀ ਕੀਤੀ ਆਪਣੇ ਨਵੇਂ ਸਿੰਗਲ ਟਰੈਕ ‘ਬਲੈਕ’ ਦੀ ਫ੍ਰਸਟ ਲੁੱਕ
ਪੰਜਾਬੀ ਗਾਇਕ ਗੁਰੂ ਰੰਧਾਵਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਨਵੇਂ ਸਿੰਗਲ ਟਰੈਕ ਦੀ ਫ੍ਰਸਟ ਲੁੱਕ ਨੂੰ ਸ਼ੇਅਰ ਕਰ ਦਿੱਤੀ ਹੈ। ਜੀ ਹਾਂ ਬਲੈਕ ਟਾਈਟਲ ਹੇਠ ਉਹ ਆਪਣਾ ਨਵਾਂ ਗੀਤ ਲੈ ਕੇ ਆ ਰਹੇ ਹਨ।
View this post on Instagram
ਹੋਰ ਵੇਖੋ:
ਇਸ ਗਾਣੇ ਦੇ ਬੋਲ ਨਾਮੀ ਗੀਤਕਾਰ ਬੰਟੀ ਬੈਂਸ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਡੇਵੀ ਸਿੰਘ (DAVVY SINGH) ਦਾ ਹੋਵੇਗਾ। ਜੇ ਗੱਲ ਕਰੀਏ ਗਾਣੇ ਦੇ ਵੀਡੀਓ ਦੀ ਤਾਂ ਉਸ ਨੂੰ ਹੈਰੀ ਸਿੰਘ ਤੇ ਪ੍ਰੀਤ ਸਿੰਘ ਵੱਲੋਂ ਤਿਆਰ ਕੀਤੀ ਗਈ ਹੈ। ਇਸ ਗਾਣੇ ਨੂੰ ਟੀਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ। ਗੁਰੂ ਰੰਧਾਵਾ ਨੇ ਦੱਸਿਆ ਹੈ ਕਿ ਇਹ ਗੀਤ ਉਨ੍ਹਾਂ ਦੇ ਦਿਲ ਦੇ ਬਹੁਤ ਕਰੀਬ ਹੈ ਤੇ 27 ਨਵੰਬਰ ਨੂੰ ਦਰਸ਼ਕਾਂ ਦੀ ਝੋਲੀ ਪੈ ਜਾਵੇਗਾ। ਪੋਸਟਰ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ਕੁਝ ਹੀ ਮਿੰਟਾਂ ‘ਚ ਪੋਸਟਰ ਨੂੰ ਇੱਕ ਲੱਖ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ।
ਗੁਰੂ ਰੰਧਾਵਾ ਇਸ ਤੋਂ ਪਹਿਲਾਂ ਵੀ ਹਾਈ ਰੇਟਡ ਗੱਭਰੂ, ਲਾਹੌਰ, ਆਉਟ ਫਿੱਟ, ਇਸ਼ਕ ਤੇਰਾ, ਇੱਕ ਗੇੜਾ, ਮੇਡ ਇਨ ਇੰਡੀਆ, ਵਰਗੇ ਸੁਪਰ ਹਿੱਟਾਂ ਗੀਤਾਂ ਦੇ ਨਾਲ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰ ਚੁੱਕੇ ਹਨ। ਇਸ ਤੋਂ ਇਲਾਵਾ ਬਾਲੀਵੁੱਡ ਫ਼ਿਲਮਾਂ ‘ਚ ਵੀ ਉਨ੍ਹਾਂ ਦੇ ਗੀਤ ਚਾਰ ਚੰਨ ਲਗਾ ਰਹੇ ਹਨ।