ਬੇਹੱਦ ਭਾਵੁਕ ਗਾਇਕ ਹਨ ਗੁਰਵਿੰਦਰ ਬਰਾੜ,ਇੱਕ ਇੰਟਰਵਿਊ ਦੌਰਾਨ ਪਤਨੀ ਦਾ ਜ਼ਿਕਰ ਹੋਣ 'ਤੇ ਭਰ ਆਈਆਂ ਅੱਖਾਂ

By  Shaminder May 8th 2019 12:27 PM

ਗੁਰਵਿੰਦਰ ਬਰਾੜ ਇੱਕ ਅਜਿਹੇ ਕਲਾਕਾਰ ਹਨ । ਜਿਨ੍ਹਾਂ ਦੀ ਗਿਣਤੀ ਬਹੁਤ ਹੀ ਭਾਵੁਕ ਕਲਾਕਾਰਾਂ 'ਚ ਹੁੰਦੀ ਹੈ । ਗੁਰਵਿੰਦਰ ਬਰਾੜ ਦਾ ਆਪਣੀ ਪਤਨੀ ਨਾਲ ਮੋਹ ਕਿਸੇ ਤੋਂ ਛਿਪਿਆ ਹੋਇਆ ਨਹੀਂ ਹੈ । ਪਿਛਲੇ ਦਿਨੀਂ ਉਨ੍ਹਾਂ ਨੇ ਇੱਕ ਗੀਤ ਵੀ ਕੱਢਿਆ ਸੀ । ਉਨ੍ਹਾਂ ਦੇ ਦੋ ਗੀਤ ਸਨ ਇੱਕ ਤਾਂ ਸੀ ਖ਼ੁਦਕੁਸ਼ੀ 'ਤੇ ਅਤੇ ਦੂਜਾ ਸੀ ਯਾਦਾਂ ਇਹ ਦੋਵੇਂ ਹੀ ਗੀਤ ਸੈਡ ਸੌਂਗ ਸਨ ।

ਹੋਰ ਵੇਖੋ:ਗੁਰਵਿੰਦਰ ਬਰਾੜ ਨੇ ਲੀਕ ਤੋਂ ਹੱਟ ਕੇ ਗਾਇਆ ਹੈ ਨਵਾਂ ਗੀਤ ‘ਵਕਤ ਆਉਣ ਦੇ’

गुरविंदर बराड़ के लिए इमेज परिणाम

ਜਿਨ੍ਹਾਂ ਨੂੰ ਗੁਰਵਿੰਦਰ ਬਰਾੜ ਨੇ ਆਪਣੀਆਂ ਭਾਵਨਾਵਾਂ ਨੂੰ ਬਿਆਨ ਕੀਤਾ ਸੀ । ਹਾਲ ਹੀ 'ਚ ਉਨ੍ਹਾਂ ਨੇ ਕਿਸੇ ਮੀਡੀਆ ਸੰਸਥਾਨ 'ਚ ਇੰਟਰਵਿਊ ਦਿੱਤਾ । ਇਸ ਇੰਟਰਵਿਊ ਦੌਰਾਨ ਜਦੋਂ ਉਨ੍ਹਾਂ ਦੀ ਪਤਨੀ ਬਾਰੇ ਸਵਾਲ ਕੀਤਾ ਗਿਆ ਤਾਂ ਗੁਰਵਿੰਦਰ ਬਰਾੜ ਭਾਵੁਕ ਹੋ ਗਏ ਅਤੇ ਉਨ੍ਹਾਂ ਦਾ ਦਰਦ ਜ਼ੁਬਾਨ 'ਤੇ ਆ ਗਿਆ ਅਤੇ ਅੱਖਾਂ ਛਲਕ ਪਈਆਂ ।

संबंधित इमेज

ਗੁਰਵਿੰਦਰ ਬਰਾੜ ਅਕਸਰ ਆਪਣੀ ਪਤਨੀ ਦਾ ਜ਼ਿਕਰ ਆਉਂਦੇ ਹੀ ਭਾਵੁਕ ਹੋ ਜਾਂਦੇ ਨੇ ਅਤੇ ਉਨ੍ਹਾਂ ਦਾ ਇਹ ਦਰਦ ਉਨ੍ਹਾਂ ਦੇ ਗੀਤਾਂ ਅਤੇ ਲੇਖਣੀ 'ਚੋਂ ਵੀ ਝਲਕਦਾ ਹੈ । ਗੁਰਵਿੰਦਰ ਬਰਾੜ ਪੰਜਾਬੀ ਮਾਂ ਬੋਲੀ ਦੀ ਲਗਾਤਾਰ ਸੇਵਾ ਕਰ ਰਹੇ ਨੇ ਅਤੇ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ ।

Related Post