viral video: ਮਸ਼ਹੂਰ ਹੇਅਰ ਸਟਾਈਲਿਸਟ ਜਾਵੇਦ ਹਬੀਬ ਨੇ ਕੀਤਾ ਅਜਿਹਾ ਕਾਰਾ, ਕੀ ਹਰ ਪਾਸੇ ਹੋ ਰਹੀ ਹੈ ਥੂ-ਥੂ

By  Pushp Raj January 6th 2022 05:47 PM -- Updated: January 6th 2022 06:01 PM

ਮਸ਼ਹੂਰ ਹੇਅਰ ਸਟਾਈਲਿਸਟ ਜਾਵੇਦ ਹਬੀਬ ਅਕਸਰ ਹੀ ਆਪਣੇ ਹੇਅਰ ਸਟਾਈਲਿੰਗ ਤੇ ਸਟਾਈਲ ਲਈ ਚਰਚਾ ਵਿੱਚ ਰਹਿੰਦੇ ਹਨ। ਇਸ ਕਾਰਨ ਸੈਲੂਨ ਲਾਈਨ 'ਚ ਕੰਮ ਕਰਨ ਵਾਲੇ ਕਈ ਨੌਜਵਾਨ ਉਨ੍ਹਾਂ ਦੇ ਫੈਨਜ਼ ਹਨ, ਪਰ ਸੋਸ਼ਲ ਮੀਡੀਆ 'ਤੇ ਜਾਵੇਦ ਹਬੀਬ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਨ੍ਹਾਂ ਨੇ ਕੁਝ ਅਜਿਹਾ ਕੀਤਾ ਕੀ ਹੁਣ ਹਰ ਪਾਸੇ ਉਨ੍ਹਾਂ ਦੀ ਥੂ-ਥੂ ਹੋ ਰਹੀ ਹੈ।

Image Source: Google

ਦਰਅਸਲ ਜਾਵੇਦ ਹਬੀਬ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ 'ਚ ਆਯੋਜਿਤ ਇੱਕ ਸੈਮੀਨਾਰ 'ਚ ਸ਼ਾਮਲ ਹੋਣ ਗਏ ਸੀ। ਇਥੇ ਉਹ ਕੁਝ ਸਟੂਡੈਂਟਸ ਨੂੰ ਹੇਅਰ ਸਟਾਈਲ ਬਨਾਉਣਾ ਸਿਖਾ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਇੱਕ ਔਰਤ ਦੇ ਵਾਲਾਂ 'ਤੇ ਥੁੱਕਿਆ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਲੋਕਾਂ ਵਿੱਚ ਜਾਵੇਦ ਦੇ ਖਿਲਾਫ ਕਾਫੀ ਰੋਸ ਹੈ। ਲੋਕਾਂ ਨੇ ਹੇਅਰ ਸਟਾਈਲਿਸਟ ਜਾਵੇਦ ਹਬੀਬ ਦੇ ਕੋਰੋਨਾ ਮਹਾਂਮਾਰੀ ਦੇ ਦੌਰਾਨ ਇੱਕ ਔਰਤ ਦੇ ਵਾਲਾਂ ਵਿੱਚ ਥੁੱਕਣ ਨੂੰ ਲੈ ਕੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ।

For those who goes to Javed Habib's saloon pic.twitter.com/dblHxHUBkw

— Rishi Bagree (@rishibagree) January 5, 2022

ਇਸ ਹਾਦਸੇ ਦੇ ਨਾਲ ਸਬੰਧਤ ਇੱਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵਿੱਚ ਉਹ ਮਹਿਲਾ ਜਿਸ ਦੇ ਵਾਲਾਂ 'ਤੇ ਜਾਵੇਦ ਨੇ ਥੁੱਕਿਆ ਸੀ, ਉਸ ਨੇ ਆਪਣਾ ਬਿਆਨ ਦਿੱਤਾ ਹੈ। ਮਹਿਲਾ ਨੇ ਖ਼ੁਦ ਦਾ ਨਾਂਅ ਪੂਜਾ ਦੱਸਿਆ ਤੇ ਖ਼ੁਦ ਨੂੰ ਇੱਕ ਬਿਊਟੀਪਾਲਰ ਦੀ ਮਾਲਕਿਨ ਦੱਸਿਆ। ਉਸ ਨੇ ਦੱਸਿਆ ਕਿ ਉਹ ਸੈਮੀਨਾਰ 'ਚ ਹਿੱਸਾ ਲੈਣ ਗਈ ਸੀ। ਉਥੇ ਪਾਣੀ ਨਾਂ ਹੋਣ ਦੇ ਚੱਲਦੇ ਜਾਵੇਦ ਹਬੀਬ ਨੇ ਉਸ ਦੇ ਵਾਲਾਂ 'ਤੇ ਥੁੱਕਿਆ, ਜਿਸ ਕਾਰਨ ਉਸ ਨੇ ਹੇਅਰ ਕੱਟ ਨਹੀਂ ਕਰਵਾਇਆ ਤੇ ਉਥੋਂ ਵਾਪਿਸ ਆ ਗਈ। ਮਹਿਲਾ ਨੇ ਕਿਹਾ ਕਿ ਉਹ ਗਲੀ ਦੇ ਨਾਈ ਤੋਂ ਹੇਅਰ ਕੱਟ ਕਰਵਾ ਲਵੇਗੀ, ਪਰ ਜਾਵੇਦ ਹਬੀਬ ਤੋਂ ਨਹੀਂ।

UP : जावेद हबीब भी "थूक कांड" में शामिल हो गए। बता रहे हैं कि पानी नहीं है तो थूक से भी बाल बनाये जा सकते हैं। वीडियो मुजफ्फरनगर की बताई गई। pic.twitter.com/glsJlDdjYq

— Sachin Gupta (@sachingupta787) January 5, 2022

ਇਸ ਵੀਡੀਓ ਨੂੰ ਲੈ ਕੇ ਸੋਸ਼ਲ ਮੀਡੀਆ ਯੂਜ਼ਰਸ ਕਈ ਤਰ੍ਹਾਂ ਦੇ ਕਮੈਂਟ ਕਰ ਰਹੇ ਹਨ। ਇੰਝ ਹੀ ਇੱਕ ਹੋਰ ਯੂਜ਼ਰ ਨੇ ਪੋਸਟ ਪਾਉਂਦੇ ਹੋਏ ਲਿਖਿਆ, " ਯੂਪੀ: ਜਾਵੇਦ ਹਬੀਬ ਵੀ "ਥੁੱਕ ਕਾਂਡ " ਵਿੱਚ ਸ਼ਾਮਿਲ ਹੋ ਗਏ ਹਨ। ਉਹ ਦੱਸ ਰਹੇ ਨੇ ਕਿ ਜੇਕਰ ਪਾਣੀ ਨਾ ਹੋਵੇ ਤਾਂ ਥੁੱਕ ਤੋਂ ਵੀ ਵਾਲ ਬਣਾਏ ਜਾ ਸਕਦੇ ਹਨ। ਵੀਡੀਓ ਮੁਜ਼ੱਫਰਨਗਰ ਦਾ ਦੱਸਿਆ ਗਿਆ ਹੈ।"

ਹੋਰ ਪੜ੍ਹੋ : ਗੁਰੂ ਰੰਧਾਵਾ ਨੇ ਇੱਕ ਮਾਂ ਦੀ ਖੂਬਸੂਰਤ ਵੀਡੀਓ ਕੀਤੀ ਸ਼ੇਅਰ, ਵੀਡੀਓ ਵੇਖ ਫੈਨਜ਼ ਹੋਏ ਭਾਵੁਕ

ਮੁਜ਼ੱਫਰਨਗਰ ਦੇ ਸਥਾਨਕ ਐੱਸਐੱਸਪੀ ਅਭਿਸ਼ੇਕ ਸਿੰਘ ਨੇ ਵੀਡੀਓ ਸਬੂਤਾਂ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜੇਕਰ ਸੁਰੱਖਿਆ ਦੇ ਲਿਹਾਜ਼ ਨਾਲ ਵੇਖਿਆ ਜਾਵੇ ਤਾਂ ਵੀਡੀਓ ਦੇ ਵਿੱਚ ਸਾਫ਼ ਤੌਰ 'ਤੇ ਵਿਖਾਈ ਦੇ ਰਿਹਾ ਹੈ ਕਿ ਕਿਸੇ ਨੇ ਵੀ ਮਾਸਕ ਨਹੀਂ ਪਾਇਆ। ਇਸ ਤੋਂ ਇਲਾਵਾ ਜਾਵੇਦ ਹਬੀਬ ਵੱਲੋਂ ਇਹ ਹਰਕਤ ਕਰਨਾ ਗ਼ਲਤ ਹੈ ਤੇ ਇਹ ਕੋਰੋਨਾ ਨਿਯਮਾਂ ਦੀ ਉਲੰਘਣਾ ਹੈ।

Related Post