ਗੁਰੂ ਰੰਧਾਵਾ ਨੇ ਇੱਕ ਮਾਂ ਦੀ ਖੂਬਸੂਰਤ ਵੀਡੀਓ ਕੀਤੀ ਸ਼ੇਅਰ, ਵੀਡੀਓ ਵੇਖ ਫੈਨਜ਼ ਹੋਏ ਭਾਵੁਕ

written by Pushp Raj | January 06, 2022

ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਧਾਵਾ ਹੀ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਹਨ। ਉਹ ਅਕਸਰ ਹੀ ਆਪਣੇ ਫੈਨਜ਼ ਨਾਲ ਆਪਣੀਆਂ ਤਸਵੀਰਾਂ ਤੇ ਗੀਤਾਂ ਦੀ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ। ਗੁਰੂ ਰੰਧਾਵਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਮਾਂ ਦੀ ਖੂਬਸੂਰਤ ਵੀਡੀਓ ਸ਼ੇਅਰ ਕੀਤੀ ਹੈ, ਜਿਸ ਨੂੰ ਵੇਖ ਕੇ ਤੁਸੀਂ ਵੀ ਭਾਵੁਕ ਹੋ ਜਾਵੋਗੇ।

Guru Randhawa image from google

ਗੁਰੂ ਰੰਧਾਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਮਹਿਲਾ ਮੰਜ਼ੇ 'ਤੇ ਬੈਠ ਕੇ ਰੋਟੀਆਂ ਬਣਾ ਰਹੀ ਹੈ। ਵੇਖਣ ਕੇ ਇਹ ਲੱਗਦਾ ਹੈ ਕਿ ਇਹ ਮਹਿਲਾ ਬਿਮਾਰੀ ਦੇ ਕਾਰਨ ਮੰਜ਼ੇ 'ਤੇ ਹੈ, ਪਰ ਉਹ ਬਹੁਤ ਹਿੰਮਤੀ ਵੀ ਹੈ। ਕਿਉਂਕਿ ਮੰਜ਼ੇ ਤੋਂ ਨਾਂ ਉੱਠ ਸਕਣ ਵਾਲੀ ਹਾਲਤ ਦੇ ਵਿੱਚ ਵੀ ਉਹ ਆਪਣੇ ਬੱਚਿਆਂ ਲਈ ਰੋਟੀਆਂ ਪਕਾ ਰਹੀ ਹੈ।

ਇਸ ਵੀਡੀਓ ਦੇ ਪਿਛੇ ਇੱਕ ਵਾਈਸ ਓਵਰ ਚੱਲ ਰਿਹਾ ਹੈ, ਇਸ ਦੀਆਂ ਸਤਰਾਂ ਹਨ। " ਜਿੰਨ੍ਹੇ ਦੁੱਖ ਸਹੇ ਨੇ ਮਾਂ ਨੇ, ਇੰਨ੍ਹੇ ਕੋਈ ਸਹਿ ਨਹੀਂ ਸਕਦਾ। ਮਾਂ ਆਖ਼ਿਰ ਮਾਂ ਹੀ ਹੁੰਦੀ ਹੈ ਚੌਧਰੀ ਸਾਹਿਬ, ਕਿਉਂਕਿ ਮਾਂ ਦੀ ਥਾਂ ਤਾਂ ਕੋਈ ਵੀ ਨਹੀਂ ਲੈ ਸਕਦਾ। "

 

View this post on Instagram

 

A post shared by Guru Randhawa (@gururandhawa)

ਗੁਰੂ ਰੰਧਾਵਾ ਨੇ ਇਸ ਵੀਡੀਓ ਦੇ ਨਾਲ ਇੱਕ ਖ਼ਾਸ ਕੈਪਸ਼ਨ ਵੀ ਲਿਖਿਆ ਹੈ। ਉਨ੍ਹਾਂ ਨੇ ਲਿਖਿਆ, " ਰਿਸਪੈਕਟ ਟੂ ਆਲ ਮਦਰਜ਼ ❤️ ਹੈਪੀ ਮਦਰਜ਼ ਡੇਅ ਐਵਰੀਡੇਅ! "

neeru bajwa comment on guru Randhawa post image From instagram

ਗੁਰੂ ਰੰਧਾਵਾ ਦੇ ਫੈਨਜ਼ ਤੇ ਸਹਿ ਕਲਾਕਾਰਾਂ ਨੇ ਇਸ ਪੋਸਟ ਨੂੰ ਬਹੁਤ ਪਸੰਦ ਕੀਤਾ ਹੈ। ਹੁਣ ਤੱਕ ਇਸ ਵੀਡੀਓ ਨੂੰ 1 ਲੱਖ ਤੋਂ ਵੱਧ ਲੋਕ ਵੇਖ ਚੁੱਕੇ ਹਨ। ਇਸ ਪੋਸਟ 'ਤੇ ਕਮੈਂਟ ਕਰਦੇ ਹੋਏ ਮਸ਼ਹੂਰ ਪੰਜਾਬੀ ਅਦਾਕਾਰ ਨੀਰੂ ਬਾਜਵਾ ਨੇ ਹਾਰਟ ਈਮੋਜੀ ਬਣਾ ਕੇ ਕਮੈਂਟ ਕੀਤਾ ਹੈ। ਇੱਕ ਯੂਜ਼ਰ ਨੇ ਲਿਖਿਆ ਆਲ ਮਦਰਜ਼ ਆਰ ਬਲੈਸਿੰਗਸ। ਬਹੁਤ ਸਾਰੇ ਫੈਨਜ਼ ਨੇ ਗੁਰੂ ਦੀ ਇਸ ਪੋਸਟ ਦੀ ਤਾਰੀਫ਼ ਕੀਤੀ ਹੈ ਤੇ ਹਾਰਟ ਤੇ ਰਿਸਪੈਕਟ ਦੇ ਈਮੋਜੀ ਬਣਾ ਕੇ 🙏❤️ ਆਪੋ ਆਪਣੀ ਪ੍ਰਤੀਕਿਰੀਆ ਦਿੱਤੀ ਹੈ।

ਹੋਰ ਪੜ੍ਹੋ : ਸਪੈਨਿਸ਼ ਅਦਾਕਾਰਾ ਦੇ ਘਰ ਭਗਵਾਨ ਗਣੇਸ਼ ਦੀ ਤਸਵੀਰ ਵੇਖ ਕੇ ਖੁਸ਼ ਹੋਏ ਫੈਨਜ਼, ਕਿਹਾ ਸਾਨੂੰ ਭਾਰਤੀ ਹੋਣ 'ਤੇ ਹੈ ਮਾਣ

Guru Randhawa song Nach meri rani image From instagram

ਦੱਸ ਦਈਏ ਕਿ ਦਿਲਜੀਤ ਦੋਸਾਂਝ ਤੋਂ ਬਾਅਦ ਗੁਰੂ ਰੰਧਾਵਾ ਅਜਿਹੇ ਪੰਜਾਬੀ ਗਾਇਕ ਹਨ, ਜਿਨ੍ਹਾਂ ਨੇ ਆਪਣੀ ਗਾਇਕੀ ਦੇ ਨਾਲ ਬਾਲੀਵੁੱਡ ਵਿੱਚ ਵੱਖਰੀ ਪਛਾਣ ਬਣਾਈ ਹੈ। ਗੁਰੂ ਰੰਧਾਵਾ ਨੇ ਨੋਰਾ ਫ਼ਤੇਹੀ ਨਾਲ ਹਾਲ ਹੀ ਵਿੱਚ ਮਿਊਜ਼ਿਕ ਵੀਡੀਓ ਨਾਚ ਮੇਰੀ ਰਾਨੀ ਕੀਤੀ ਹੈ, ਇਸ ਗੀਤ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

You may also like