ਸਪੈਨਿਸ਼ ਅਦਾਕਾਰਾ ਦੇ ਘਰ ਭਗਵਾਨ ਗਣੇਸ਼ ਦੀ ਤਸਵੀਰ ਵੇਖ ਕੇ ਖੁਸ਼ ਹੋਏ ਫੈਨਜ਼, ਕਿਹਾ ਸਾਨੂੰ ਭਾਰਤੀ ਹੋਣ 'ਤੇ ਹੈ ਮਾਣ

written by Pushp Raj | January 06, 2022

ਮਸ਼ਹੂਰ ਵੈਬ ਸੀਰੀਜ਼ Money Heist ਨੂੰ ਭਾਰਤ ਦੇ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਹੈ। ਹੁਣ ਵੈਬ ਸੀਰੀਜ਼ ਦੀ ਅਦਾਕਾਰਾ ਐਸਥਰ ਐਸੀਬੋ ਨੇ ਕੁਝ ਅਜਿਹਾ ਕੀਤਾ ਹੈ ਕਿ ਉਸ ਦੇ ਭਾਰਤੀ ਫੈਨਜ਼ ਬਹੁਤ ਖੁਸ਼ ਹੋ ਗਏ ਹਨ। ਫੈਨਜ਼ ਨੇ ਕਿਹਾ ਕਿ ਉਨ੍ਹਾਂ ਨੂੰ ਭਾਰਤੀ ਹੋਣ 'ਤੇ ਮਾਣ ਹੈ।

ਐਸਥਰ ਐਸੀਬੋ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ। ਉਹ ਅਕਸਰ ਸੋਸ਼ਲ ਮੀਡੀਆ ਰਾਹੀਂ ਆਪਣੇ ਫੈਨਜ਼ ਨਾਲ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਐਸਥਰ ਐਸੀਬੋ ਨੇ ਇੱਕ ਵੀਡੀਓ ਦੇ ਵਿੱਚ ਆਪਣਾ ਹੋਮ ਟੂਰ ਦਿੱਤਾ ਸੀ। ਇਸ ਵੀਡੀਓ ਦੇ ਵਿੱਚ ਅਦਾਕਾਰਾ ਦੇ ਘਰ ਭਗਵਾਨ ਗਣੇਸ਼ ਜੀ ਦੀ ਫੋਟੋ ਨਜ਼ਰ ਆਈ। ਹੁਣ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਐਸਥਰ ਐਸੀਬੋ ਦੇ ਭਾਰਤੀ ਫੈਨਜ਼ ਉਸ ਦੀ ਇਸ ਤਸਵੀਰ ਨੂੰ ਬਹੁਤ ਪਸੰਦ ਕਰ ਰਹੇ ਹਨ। ਕਈ ਸੋਸ਼ਲ ਮੀਡੀਆ ਯੂਜ਼ਰਸ ਐਸਥਰ ਐਸੀਬੋ ਦੀ ਤਸਵੀਰ ਸ਼ੇਅਰ ਕਰਦੇ ਹੋਏ ਕਮੈਂਟ ਕਰਕੇ ਆਪਣੀਆਂ ਪ੍ਰਤੀਕੀਰਿਆਵਾਂ ਦੇ ਰਹੇ ਹਨ।

ਇੱਕ ਯੂਜ਼ਰ ਨੇ ਲਿਖਿਆ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ, ਸਾਨੂੰ ਭਾਰਤੀ ਹੋਣ 'ਤੇ ਮਾਣ ਹੈ।ਇੱਕ ਹੋਰ  ਯੂਜ਼ਰ ਨੇ ਕੈਪਸ਼ਨ ਵਿੱਚ ਲਿਖਿਆ- ਭਾਰਤ ਲਈ ਮਾਣ ਵਾਲਾ ਪਲ। ਹਿੱਟ ਨੈੱਟਫਲਿਕਸ ਸੀਰੀਜ਼ ਮਨੀ ਹੇਸਟ ਵਿੱਚ ਅੰਤਰਰਾਸ਼ਟਰੀ ਪ੍ਰਸਿੱਧੀ ਹਾਸਲ ਕਰਨ ਵਾਲੀ ਸਪੈਨਿਸ਼ ਅਦਾਕਾਰਾ ਐਸਥਰ ਐਸੀਬੋ ਨੇ ਆਪਣੇ ਇੱਕ ਵੀਡੀਓ ਵਿੱਚ ਮਾਣ ਨਾਲ ਭਗਵਾਨ ਗਣੇਸ਼ ਦੀਆਂ ਤਸਵੀਰਾਂ ਪ੍ਰਦਰਸ਼ਿਤ ਕੀਤੀਆਂ।

ਹੋਰ ਪੜ੍ਹੋ : ਰੀਕ੍ਰੀਏਟ ਗੀਤ ਟਿਪ-ਟਿਪ ਬਰਸਾ ਪਾਨੀ 'ਚ ਕੈਟਰੀਨਾ ਨੂੰ ਵੇਖ ਰਵੀਨਾ ਟੰਡਨ ਨੇ ਦਿੱਤਾ ਰੀਐਕਸ਼ਨ,ਕਹੀ ਇਹ ਗੱਲ

ਦੱਸ ਦੇਈਏ ਕਿ Esther Acebo ਨੂੰ Netflix ਸ਼ੋਅ Money Heist ਤੋਂ ਕਾਫੀ ਪ੍ਰਸਿੱਧੀ ਮਿਲੀ ਹੈ। ਸ਼ੋਅ 'ਚ ਉਸ ਦੇ ਕਿਰਦਾਰ ਦਾ ਨਾਂ ਮੋਨਿਕਾ ਸੀ ਜਿਸ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ। ਮਨੀ ਹੇਸਟ ਤੋਂ ਇਲਾਵਾ, ਉਸ ਨੇ ਐਸਟਰ ਐਂਡਲ ਓ ਡੈਮੋਨੀਓ, ਐਮਟੇਸ ਡੀ ਪਰਡਰ ਅਤੇ ਫਿਲਮ ਲੋਸ ਐਨਸੈਂਟਾਡੋਸ ਵਿੱਚ ਕੰਮ ਕੀਤਾ ਹੈ।

 

View this post on Instagram

 

A post shared by Viral Bhayani (@viralbhayani)

You may also like