ਰੀਕ੍ਰੀਏਟ ਗੀਤ ਟਿਪ-ਟਿਪ ਬਰਸਾ ਪਾਨੀ 'ਚ ਕੈਟਰੀਨਾ ਨੂੰ ਵੇਖ ਰਵੀਨਾ ਟੰਡਨ ਨੇ ਦਿੱਤਾ ਰੀਐਕਸ਼ਨ,ਕਹੀ ਇਹ ਗੱਲ

written by Pushp Raj | January 06, 2022

ਅੱਜ ਕੱਲ ਪੁਰਾਣੇ ਗੀਤਾਂ ਨੂੰ ਮੁੜ ਰੀਕ੍ਰੀਏਟ ਕਰਨ ਦਾ ਚਲਨ ਹੈ। ਇਨ੍ਹਾਂ ਚੋਂ ਕਈ ਅਜਿਹੇ ਗੀਤ ਹਨ ਜੋ ਆਪਣੇ ਸਮੇਂ 'ਚ ਬਹੁਤ ਹਿੱਟ ਹੋਏ। ਹਾਲ ਹੀ ਵਿੱਚ ਮਸ਼ਹੂਰ ਗੀਤ ਟਿਪ-ਟਿਪ ਬਰਸਾ ਪਾਨੀ ਨੂੰ ਰੀਕ੍ਰੀਏਟ ਕੀਤਾ ਗਿਆ ਹੈ। ਇਸ ਗੀਤ 'ਚ ਰਵੀਨਾ ਨੂੰ ਰਿਪਲੇਸ ਕਰਕੇ ਅਕਸ਼ੈ ਕੁਮਾਰ ਦੇ ਨਾਲ ਕੈਟਰੀਨਾ ਕੈਫ ਨੂੰ ਦਿਖਾਇਆ ਗਿਆ ਹੈ।

katrina kaif image From google

ਰੀਕ੍ਰੀਏਟ ਗੀਤ ਟਿਪ-ਟਿਪ ਬਰਸਾ ਪਾਨੀ 'ਚ ਕੈਟਰੀਨਾ ਨੂੰ ਵੇਖ ਰਵੀਨਾ ਟੰਡਨ ਨੇ ਆਪਣਾ ਰੀਐਕਸ਼ਨ ਦਿੱਤਾ ਹੈ।
ਕੈਟਰੀਨਾ ਕੈਫ ਟੰਡਨ ਅਤੇ ਅਕਸ਼ੈ ਕੁਮਾਰ ਦੀ ਫ਼ਿਲਮ ਸੂਰਯਵੰਸ਼ੀ ਜਦੋਂ ਰੀਲੀਜ਼ ਹੋਈ ਸੀ ਤਾਂ ਉਸ ਦਾ ਇਹ ਗੀਤ ਟਿਪ-ਟਿਪ ਬਰਸਾ ਪਾਨੀ ਨੂੰ ਲੈ ਕੇ ਬਹੁਤ ਚਰਚਾ ਹੋਈ। ਇਸ ਗੀਤ ਨੂੰ ਰੀਕ੍ਰੀਏਟ ਕੀਤਾ ਗਿਆ ਤੇ ਇਸ ਵਿੱਚ ਅਕਸ਼ੈ ਕੁਮਾਰ ਤੇ ਕੈਟਰੀਨਾ ਨੂੰ ਸ਼ਾਮਲ ਕੀਤਾ ਗਿਆ। ਕੈਟਰੀਨਾ ਕੈਫ ਦੇ ਇਸ ਡਾਂਸ ਨੰਬਰ 'ਤੇ ਮਸ਼ਹੂਰ ਬਾਲੀਵੁੱਡ ਅਦਾਕਾਰਾ ਰਵੀਨਾ ਨੇ ਆਪਣਾ ਰੀਐਕਸ਼ਨ ਦਿੱਤਾ ਹੈ।

raveena tandon image From instagram

ਰਵੀਨਾ ਵੱਲੋਂ ਗੀਤ ਦੇਖਣ ਵਾਲੇ ਦਰਸ਼ਕਾਂ ਦੇ ਦੋ ਕਮੈਂਟ ਲਾਈਕ ਕੀਤੇ ਗਏ ਹਨ। ਇਨ੍ਹਾਂ 'ਚ 90 ਦੇ ਦਹਾਕੇ 'ਚ ਅੋਰੀਜ਼ਨਲ ਗੀਤ ਤੇ ਰਵੀਨਾ ਟੰਡਨ ਦੇ ਡਾਂਸ ਦੀ ਤਾਰੀਫ਼ ਕੀਤੀ ਗਈ ਹੈ। ਦੱਸ ਦਈਏ ਕਿ ਇਹ ਗੀਤ ਅਕਸ਼ੈ ਕੁਮਾਰ ਤੇ ਰਵੀਨਾ ਟੰਡਨ ਦੀ ਸਾਲ 1994 'ਚ ਆਈ ਫ਼ਿਲਮ ਮੋਹਰਾ ਦਾ ਗੀਤ ਹੈ।

ਹੋਰ ਪੜ੍ਹੋ : Birthday Special : ਜਾਣੋ ਕਿਉਂ ਏ.ਆਰ.ਰਹਿਮਾਨ ਨੇ ਬਦਲਿਆ ਆਪਣਾ ਨਾਂਅ

ਰਵੀਨਾ ਦੇ ਮੁਤਾਬਕ, ਬਾਲੀਵੁੱਡ ਵਿੱਚ ਇੱਕ ਖਾ਼ਾਸ ਉਮਰ ਦੀਆਂ ਔਰਤਾਂ ਤੋਂਡਰਨ ਦਾ ਰੁਝਾਨ ਹੌਲੀ-ਹੌਲੀ ਖ਼ਤਮ ਹੋ ਰਿਹਾ ਹੈ ਅਤੇ ਬਦਲਾਅ ਆ ਰਿਹਾ ਹੈ। ਰਵੀਨਾ ਨੇ ਕਿਹਾ ਕਿ ਉਹ ਦਿਨ ਚੱਲੇ ਗਏ ਜਦੋਂ ਲੋਕ ਕੁੜੀਆਂ ਦੇ ਸਰੀਰ ਦਿੱਖਣ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਗੱਲਾਂ ਕਰਦੇ ਸਨ। ਜਿੱਥੋਂ ਤੱਕ ਆਈਟਮ ਗੀਤਾਂ ਦਾ ਸਬੰਧ ਹੈ, ਰਵੀਨਾ ਨੂੰ ਲੱਗਦਾ ਹੈ ਕਿ ਇਹ ਇੱਕ ਜਿੱਤ ਦੀ ਸਥਿਤੀ ਹੈ। ਕਿਉਂਕਿ ਉਨ੍ਹਾਂ ਨੂੰ ਇੱਕ ਨਵੀਂ ਬੀਟ, ਇੱਕ ਨਵੀਂ ਜ਼ਿੰਦਗੀ ਮਿਲਦੀ ਹੈ। ਆਪਣੇ ਇੱਕ ਇੰਟਰਵਿਊ 'ਚ ਰਵੀਨਾ ਨੇ ਕਿਹਾ ਕਿ ਨੌਜਵਾਨ ਵੀ ਉਨ੍ਹਾਂ ਨੂੰ ਪਸੰਦ ਕਰਦੇ ਹਨ।

 

Raveena in Aranyak image From instagram

ਜੇਕਰ ਰਵੀਨਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਰਵੀਨਾ ਟੰਡਨ 90 ਦੇ ਦਹਾਕੇ ਦੀ ਮਸ਼ਹੂਰ ਅਦਾਕਾਰਾ ਹੈ। ਰਵੀਨਾ ਹਾਲ ਹੀ 'ਚ 'ਆਰਣਯਕ' ਵਿੱਚ ਨਜ਼ਰ ਆਈ ਸੀ ਜੋ ਇੱਕ OTT ਪਲੇਟਫਾਰਮ 'ਤੇ ਰਿਲੀਜ਼ ਹੋਇਆ। ਇਸ ਸ਼ੋਅ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ।

You may also like