ਔਰਤ ਦੇ ਵਾਲਾਂ 'ਚ ਥੁੱਕਣ ਦੀ ਵੀਡੀਓ ਵਾਇਰਲ ਹੋਣ ਮਗਰੋਂ ਹੇਅਰ ਸਟਾਈਲਿਸਟ ਜਾਵੇਦ ਹਬੀਬ ਨੇ ਮੰਗੀ ਮੁਆਫੀ, ਵੇਖੋ ਵੀਡੀਓ

By  Pushp Raj January 7th 2022 05:12 PM

ਮਸ਼ਹੂਰ ਹੇਅਰ ਸਟਾਈਲਿਸਟ ਜਾਵੇਦ ਹਬੀਬ ਅਕਸਰ ਹੀ ਆਪਣੇ ਹੇਅਰ ਸਟਾਈਲਿੰਗ ਤੇ ਸਟਾਈਲ ਲਈ ਚਰਚਾ ਵਿੱਚ ਰਹਿੰਦੇ ਹਨ। ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਜਾਵੇਦ ਹਬੀਬ ਔਰਤ ਦੇ ਵਾਲਾਂ 'ਚ ਥੁੱਕ ਲਾ ਕੇ ਹੇਅਰ ਸਟਾਈਲ ਕਰਦੇ ਨਜ਼ਰ ਆ ਰਹੇ ਹਨ। ਇਸ ਘਟਨਾ ਦੀ ਵੀਡੀਓ ਵਾਇਰਲ ਹੋਣ ਤੇ ਲੋਕਾਂ ਦੇ ਗੁੱਸੇ ਨੂੰ ਵੇਖਦੇ ਹੋਏ ਜਾਵੇਦ ਹਬੀਬ ਨੇ ਮੁਆਫੀ ਮੰਗ ਲਈ ਹੈ।

Image Source: Instagram

ਲੋਕਾਂ ਵੱਲੋਂ ਲਗਾਤਾਰ ਟ੍ਰੋਲ ਹੋਣ ਮਗਰੋਂ ਆਖ਼ਿਰਕਾਰ ਜਾਵੇਦ ਹਬੀਬ ਨੂੰ ਆਪਣੀ ਗ਼ਲਤੀ ਲਈ ਮੁਆਫ਼ੀ ਮੰਗਣੀ ਹੀ ਪਈ। ਜਾਵੇਦ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕਰ ਘਟਨਾ ਦੇ ਬਾਰੇ ਗੱਲ ਕੀਤੀ ਤੇ ਮੁਆਫੀ ਮੰਗੀ।

ਆਪਣੀ ਇਸ ਮੁਆਫ਼ੀ ਮੰਗਣ ਵਾਲੀ ਵੀਡੀਓ ਦੇ ਵਿੱਚ ਜਾਵੇਦ ਨੇ ਕਿਹਾ, "ਵਰਕਸ਼ਾਪਾਂ ਦੌਰਾਨ ਅਜਿਹੀਆਂ ਚੀਜ਼ਾਂ ਨਿਯਮਿਤ ਤੌਰ 'ਤੇ "ਹਾਸੋਹੀਣ" ਇਰਾਦੇ ਨਾਲ ਕੀਤੀਆਂ ਜਾਂਦੀਆਂ ਹਨ। ਹਾਲਾਂਕਿ ਇਸ ਕਾਰਨ ਜੇਕਰ ਕਿਸੇ ਨੂੰ ਕੋਈ ਨੁਕਸਾਨ ਪਹੁੰਚਿਆ ਹੈ ਤਾਂ ਉਨ੍ਹਾਂ ਨੂੰ ਬਹੁਤ ਅਫਸੋਸ ਹੈ। "

 

View this post on Instagram

 

A post shared by Jawed Habib (@jh_hairexpert)

“ਮੇਰੇ ਸੈਮੀਨਾਰ ਦੌਰਾਨ, ਮੈਂ ਕੁਝ ਅਜਿਹੀਆਂ ਗੱਲਾਂ ਕਹੀਆਂ ਜਿਨ੍ਹਾਂ ਨੇ ਕੁਝ ਲੋਕਾਂ ਨੂੰ ਦੁੱਖ ਪਹੁੰਚਾਇਆ। ਮੈਂ ਸਿਰਫ਼ ਇਹ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਇਹ ਪ੍ਰੋਫੈਸ਼ਨਲ ਵਰਕਸ਼ਾਪਸ ਹਨ, ਮਤਲਬ ਕਿ ਉਨ੍ਹਾਂ ਵਿੱਚ ਸਾਡੇ ਖੇਤਰ ਦੇ ਮਾਹਰ ਸ਼ਾਮਲ ਹੁੰਦੇ ਹਨ। ਜਦੋਂ ਇਹ ਵਰਕਸ਼ਾਪ ਸੈਸ਼ਨ ਬਹੁਤ ਲੰਮੇਂ ਹੋ ਜਾਂਦੇ ਹਨ ਤਾਂ ਸਾਨੂੰ ਇਨ੍ਹਾਂ ਸੈਸ਼ਨਾਂ ਨੂੰ ਮਜ਼ਾਕੀਆ ਬਣਾਉਣਾ ਪੈਂਦਾ ਹੈ। ਮੈਨੂੰ ਯਕੀਨ ਨਹੀਂ ਹੈ ਕਿ ਕੀ ਕਹਿਣਾ ਹੈ। ਜੇਕਰ ਤੁਹਾਨੂੰ ਠੇਸ ਪਹੁੰਚੀ ਹੈ, ਤਾਂ ਕਿਰਪਾ ਕਰਕੇ ਮੇਰੀ ਤਹਿ ਦਿਲੋਂ ਮੁਆਫੀ ਸਵੀਕਾਰ ਕਰੋ। ਵੀਡੀਓ 'ਚ ਜਾਵੇਦ ਹਬੀਬ ਨੂੰ ਬੇਨਤੀ ਕਰਦੇ ਹੋਏ ਸੁਣਿਆ ਜਾ ਸਕਦਾ ਹੈ, "ਕਿਰਪਾ ਕਰਕੇ ਮੈਨੂੰ ਮੁਆਫ ਕਰ ਦਿਓ, ਮੈਨੂੰ ਮੁਆਫ ਕਰ ਦਿਓ।"

ਹੋਰ ਪੜ੍ਹੋ : ਚੂੜਾ ਪਾ ਕੇ ਸੁਹਾਗਨ ਦੇ ਰੂਪ 'ਚ ਨਜ਼ਰ ਆਈ ਜੈਸਮੀਨ, ਫੈਨਜ਼ ਪੁੱਛ ਰਹੇ ਕੀ ਤੁਸੀਂ ਐਲੀ ਗੋਨੀ ਨਾਲ ਕਰਵਾ ਲਿਆ ਵਿਆਹ?

ਇਹ ਘਟਨਾ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਦੀ ਦੱਸੀ ਜਾ ਰਹੀ ਹੈ। ਜਾਵੇਦ ਹਬੀਬ ਉੱਥੇ ਇੱਕ ਹੇਅਰ ਕੇਅਰ ਸੈਮੀਨਾਰ ਵਿੱਚ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਣ ਗਏ ਸੀ। ਇਥੇ ਉਨ੍ਹਾਂ ਨੇ ਹੇਅਰ ਸਟਾਈਲ ਸਿਖਾਉਂਦੇ ਹੋਏ ਪਾਣੀ ਨਾਂ ਹੋਣ 'ਤੇ ਵਾਲ ਬਨਾਉਣੇ ਸਿਖਾਏ। ਇਸ ਦਾ ਲੋਕਾਂ ਨੇ ਬਹੁਤ ਵਿਰੋਧ ਕੀਤਾ। ਜਿਸ ਮਹਿਲਾ ਨਾਲ ਇਹ ਘਟਨਾ ਵਾਪਰੀ ਉਸ ਨੇ ਵੀ ਸਾਹਮਣੇ ਆ ਕੇ ਜਾਵੇਦ ਦੇ ਵਿਵਹਾਰ ਨੂੰ ਗ਼ਲਤ ਦੱਸਿਆ। ਲੋਕਾਂ ਨੇ ਮਹਾਂਮਾਰੀ ਦੇ ਦੌਰਾਨ ਇੱਕ ਔਰਤ ਦੇ ਵਾਲਾਂ ਵਿੱਚ ਥੁੱਕਣ ਨੂੰ ਲੈ ਕੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ।

ਵੀਰਵਾਰ ਨੂੰ, ਰਾਸ਼ਟਰੀ ਮਹਿਲਾ ਕਮਿਸ਼ਨ (NCW) ਨੇ ਟਵਿੱਟਰ 'ਤੇ ਇਸ ਮਾਮਲੇ ਨੂੰ ਗੰਭੀਰ ਦੱਸਿਆ। ਇਸ ਦੀ ਚੇਅਰਪਰਸਨ, ਰੇਖਾ ਸ਼ਰਮਾ ਨੇ ਉੱਤਰ ਪ੍ਰਦੇਸ਼ ਦੇ ਪੁਲਿਸ ਡਾਇਰੈਕਟਰ-ਜਨਰਲ ਨੂੰ ਪੱਤਰ ਲਿਖ ਕੇ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।

UP : जावेद हबीब भी "थूक कांड" में शामिल हो गए। बता रहे हैं कि पानी नहीं है तो थूक से भी बाल बनाये जा सकते हैं। वीडियो मुजफ्फरनगर की बताई गई। pic.twitter.com/glsJlDdjYq

— Sachin Gupta (@sachingupta787) January 5, 2022

Related Post